ਵਿਸ਼ਵ ਕੱਪ 2019 : ਡੇਢ ਅਰਬ ਲੋਕ ਵੀ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀ ਉਮੀਦ ਕਰ ਰਹੇ ਹਨ : ਪੰਡਯਾ
Published : Jun 13, 2019, 7:52 pm IST
Updated : Jun 13, 2019, 7:52 pm IST
SHARE ARTICLE
I want the World Cup in my hand : Hardik Pandya
I want the World Cup in my hand : Hardik Pandya

ਕਿਹਾ - ਮੈਂ ਚਾਹੁੰਦਾ ਹਾਂ ਕਿ 14 ਜੁਲਾਈ ਨੂੰ ਕੱਪ ਮੇਰੇ ਹੱਥ 'ਚ ਹੋਵੇ

ਨਾਟਿੰਘਮ : ਭਾਰਤੀ ਕ੍ਰਿਕਟ ਟੀਮ 'ਤੇ ਉਮੀਦਾਂ ਦਾ ਭਾਰੀ ਬੋਝ ਹੈ ਪਰ ਹਰਫ਼ਮੌਲਾ ਹਾਰਦਿਕ ਪੰਡਯਾ ਨੇ ਇਹ ਕਹਿ ਕੇ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਕਿ 'ਸ਼ਾਇਦ ਸਿਰਫ਼ ਡੇਢ ਅਰਬ ਲੋਕ' ਹੀ ਉਨ੍ਹਾਂ ਤੋਂ ਵਿਸ਼ਵ ਕੱਪ ਜਿੱਤਣ ਦੀ ਉਮੀਦ ਲਾਏ ਹੋਏ ਹਨ। ਭਾਰਤ ਦੀ ਵਿਸ਼ਵ ਕੱਪ 2019 ਮੁਹਿੰਮ 'ਚ ਪੰਡਯਾ ਸਭ ਤੋਂ ਵੱਡੇ ਖਿਡਾਰੀ ਬਣ ਕੇ ਉਭਰੇ ਹਨ। ਹਾਰਦਿਕ ਨੇ ਆਈ.ਸੀ.ਸੀ. ਵਲੋਂ ਜਾਰੀ ਕੀਤੇ ਗਏ ਵੀਡੀਓ 'ਚ ਕਿਹਾ, ''ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਕਿਉਂਕਿ ਸਿਰਫ਼ ਇਕ ਅਰਬ 50 ਕਰੋੜ ਲੋਕ ਹੀ ਉਮੀਦ ਲਾਏ ਹੋਏ ਹਨ।''

Hardik PandyaHardik Pandya

ਇਸ ਲਈ ਦਬਾਅ ਨਹੀਂ ਹੈ ਕਿਉਂਕਿ ਕੋਈ ਦਬਾਅ ਨਹੀਂ ਹੈ। ਇਸ 25 ਸਾਲਾ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦਾ ਇਕਮਾਤਰ ਟੀਚਾ ਵਿਸ਼ਵ ਕੱਪ ਜਿਤਣਾ ਹੈ। ਉਨ੍ਹਾਂ ਕਿਹਾ, ''ਮੈਂ ਚਾਹੁੰਦਾ ਹਾਂ ਕਿ 14 ਜੁਲਾਈ ਨੂੰ ਕੱਪ ਮੇਰੇ ਹੱਥ 'ਚ ਹੋਵੇ। ਮੈਂ ਬਸ ਇਸੇ ਬਾਰੇ ਸੋਚ ਰਿਹਾ ਹਾਂ। ਇੱਥੋਂ ਤਕ ਕਿ ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਉਦੋਂ ਵੀ ਮੈਨੂੰ ਅਜੀਬ ਜਿਹੀ ਖ਼ੁਸ਼ੀ ਮਿਲਦੀ ਹੈ। ਮੇਰੀ ਯੋਜਨਾ ਬਹੁਤ ਆਸਾਨ ਹੈ ਅਤੇ ਇਹ ਵਿਸ਼ਵ ਕੱਪ ਜਿਤਣਾ ਹੈ। ਮੈਂ ਇਸ ਦੀ ਉਮੀਦ ਕਰ ਰਿਹਾ ਹਾਂ ਅਤੇ ਮੈਂ ਖ਼ੁਦ ਤੋਂ ਅਜਿਹੀ ਉਮੀਦ ਲਾਏ ਹਾਂ।''

Hardik PandyaHardik Pandya

ਹਾਰਦਿਕ ਨੇ ਕਿਹਾ, ''ਭਾਰਤ ਲਈ ਖੇਡਣਾ ਮੇਰੇ ਲਈ ਸਭ ਕੁਝ ਹੈ। ਇਹ ਮੇਰੀ ਜ਼ਿੰਦਗੀ ਹੈ। ਮੈਂ ਅਜਿਹਾ ਇਨਸਾਨ ਹਾਂ ਜੋ ਪਿਆਰ ਅਤੇ ਜਨੂਨ ਨਾਲ ਕ੍ਰਿਕਟ ਖੇਡਦਾ ਹਾਂ। ਮੈਨੂੰ ਚੁਨੌਤੀਆਂ ਪਸੰਦ ਹਨ। ਪਿਛਲੇ ਸਾਢੇ ਤਿੰਨ ਸਾਲਾਂ ਤੋਂ ਮੈਂ ਇਸ ਦੀ ਤਿਆਰੀਆਂ ਕਰ ਰਿਹਾ ਹਾਂ ਅਤੇ ਹੁਣ ਸਮਾਂ ਆ ਗਿਆ ਹੈ।'' ਇਸ ਕ੍ਰਿਕਟਰ ਨੇ ਕਿਹਾ ਕਿ ਅਪਣੇ ਕਰੀਅਰ ਦੇ ਦੌਰਾਨ ਉਸ ਨੂੰ ਜਿਨ੍ਹਾਂ ਸੰਘਰਸ਼ਾਂ ਤੋਂ ਗੁਜ਼ਰਨਾ ਪਿਆ ਉਨ੍ਹਾਂ ਤੋਂ ਉਸ ਨੂੰ ਸਬਕ ਮਿਲਿਆ ਹੈ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਹਮੇਸ਼ਾ ਖੁਸ਼ ਰਹਿਣਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement