
23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਨਵਾਂਗਾਓ ਦੀ ਰਹਿਣ ਵਾਲੀ ਰੀਨਾ ਖੋਖਰ ਦੀ ਮਹਿਲਾ ਹਾਕੀ ਟੀਮ ਵਿਚ ਚੋਣ ਹੋਈ ਹੈ।
ਚੰਡੀਗੜ੍ਹ: 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਨਵਾਂਗਾਓ ਦੀ ਰਹਿਣ ਵਾਲੀ ਰੀਨਾ ਖੋਖਰ (Reena Khokhar added to Indian hockey team) ਦੀ ਮਹਿਲਾ ਹਾਕੀ ਟੀਮ ਵਿਚ ਚੋਣ ਹੋਈ ਹੈ। ਉਲੰਪਿਕ ਖੇਡਾਂ (Tokyo Olympics Games) ਦੇ ਨਵੇਂ ਨਿਯਮ ਰੀਨਾ ਲਈ ਖੁਸ਼ਖ਼ਬਰੀ ਲੈ ਕੇ ਆਏ ਕਿਉਂਕਿ ਰੀਨਾ ਪਹਿਲਾਂ ਰਿਜ਼ਰਵ ਪਲੇਅਰ ਵਿਚ ਰੱਖੀ ਗਈ ਸੀ ਪਰ ਬੁੱਧਵਾਰ ਨੂੰ ਟੀਮ ਦੇ ਖਿਡਾਰੀ 16 ਤੋਂ 18 ਕੀਤੇ ਗਏ।
Reena Khokhar
ਹੋਰ ਪੜ੍ਹੋ: ਕਰੀਨਾ ਕਪੂਰ ਦੀ ਕਿਤਾਬ 'ਤੇ ਵਿਵਾਦ, ਇਸਾਈ ਸੰਗਠਨ ਨੇ ਜਤਾਇਆ ਇਤਰਾਜ਼, ਸ਼ਿਕਾਇਤ ਦਰਜ
ਇਸ ਕਾਰਨ ਰੀਨਾ ਦੀ ਟੀਮ ਵਿਚ ਚੋਣ ਹੋ ਗਈ। 2018 ਵਿਚ ਰੀਨਾ ਭਾਰਤੀ ਹਾਕੀ ਟੀਮ ਵਿਚ ਡਿਫੈਂਡਰ (Reena Khokhar Defender) ਵਜੋਂ ਖੇਡੀ ਸੀ। ਉਸ ਸਮੇਂ ਭਾਰਤ ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ। ਰੀਨਾ ਖੋਖਰ ਨੇ ਦੱਸਿਆ ਕਿ ਪਿਛਲੇ ਸਾਲ ਜਿਮ ਵਿਚ ਅੱਖ ’ਤੇ ਸੱਟ ਲੱਗਣ ਕਾਰਨ ਉਸ ਦੀ ਅੱਖ ਦੀ ਸਰਜਰੀ ਕਰਨੀ ਪਈ।
Reena Khokhar
ਇਹ ਵੀ ਪੜੋ - ਰਿਪੋਰਟ ਦਾ ਦਾਅਵਾ: Twitter ਕੋਲੋਂ ਯੂਜ਼ਰਸ ਦੀ ਸੂਚਨਾ ਮੰਗਣ ਵਿਚ ਦੁਨੀਆਂ ਭਰ 'ਚ ਨੰਬਰ ਇਕ 'ਤੇ ਭਾਰਤ
ਇਹ ਰੀਨਾ ਦੀ ਸਖ਼ਤ ਮਿਹਨਤ ਦਾ ਵੀ ਨਤੀਜਾ ਹੈ ਕਿ ਹੁਣ ਉਹ ਉਲੰਪਿਕ ਵਿਚ ਖੇਡੇਗੀ। ਰੀਨਾ ਨੇ ਕਿਹਾ ਕਿ ਭਵਿੱਖ ਬਾਰੇ ਸੋਚਦੇ ਰਹਿਣ ਨਾਲ ਦਬਾਅ ਵਧਦਾ ਹੈ। ਅਸੀਂ ਅੱਜ ਵਿਚ ਜੀਣ ਦੀ ਕੋਸ਼ਿਸ਼ ਕਰਦੇ ਹਾਂ। ਉਲੰਪਿਕ ਵਿਚ ਕੁਝ ਹੀ ਦਿਨ ਬਚੇ ਹਨ ਇਸ ਲਈ ਅਸੀਂ ਮਿਹਨਤ ਕਰ ਰਹੇ ਹਾਂ। ਅਸੀਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇ ਰਹੇ ਹਾਂ।