ਖੇਡ ਕ੍ਰਿਕਟ ਨੂੰ ਲੱਗਿਆ ਵੱਡਾ ਝਟਕਾ, ਇਸ ਖਿਡਾਰੀ ਦੀ ਖੇਡ ਮੈਦਾਨ ‘ਤੇ ਹੋ ਗਈ ਮੌਤ
Published : Jan 16, 2019, 9:52 am IST
Updated : Jan 16, 2019, 9:52 am IST
SHARE ARTICLE
Cricket
Cricket

ਖੇਡ ਦੇ ਦੌਰਾਨ ਇਕ ਕ੍ਰਿਕੇਟਰ ਦੀ ਮੌਤ ਦੀ ਖ਼ਬਰ ਆਈ.....

ਕੋਲਕਾਤਾ : ਖੇਡ ਦੇ ਦੌਰਾਨ ਇਕ ਕ੍ਰਿਕੇਟਰ ਦੀ ਮੌਤ ਦੀ ਖ਼ਬਰ ਆਈ ਹੈ। ਉਭਰਦੇ ਹੋਏ ਖਿਡਾਰੀ ਅਨਿਕੇਤ ਸ਼ਰਮਾ ਮੰਗਲਵਾਰ ਨੂੰ ਕ੍ਰਿਕੇਟ ਮੈਦਾਨ ਵਿਚ ਅਚਾਨਕ ਡਿੱਗ ਗਏ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਨਿਕੇਤ ਦੀ ਮੌਤ ਨੇ ਖੇਡ ਦੇ ਦੌਰਾਨ ਹੋਏ ਹਾਦਸੇ ਦੀ ਯਾਦ ਤਾਜ਼ਾ ਕਰਾ ਦਿਤੀ ਹੈ। ਚਾਰ ਸਾਲ ਪਹਿਲਾਂ ਕੋਲਕਾਤਾ ਵਿਚ ਹੀ ਬੰਗਾਲ ਦੇ ਸਾਬਕਾ ਅੰਡਰ-19 ਕਪਤਾਨ ਅੰਕਿਤ ਕੇਸਰੀ ਦੀ ਮੌਤ ਮੈਦਾਨ ਉਤੇ ਫਿਲਡਿੰਗ ਦੇ ਦੌਰਾਨ ਸਾਥੀ ਖਿਡਾਰੀ ਨਾਲ ਟਕਰਾ ਜਾਣ ਨਾਲ ਹੋਈ ਸੀ।

Cricket StadiumCricket Stadium

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 21 ਸਾਲ ਦੇ ਅਨਿਕੇਤ ਨੂੰ ਜਦੋਂ ਹਸਪਤਾਲ ਲਿਆਦਾਂ ਗਿਆ ਸੀ, ਉਦੋਂ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਸੀ। ਕੋਲਕਾਤਾ ਦੇ ਪਾਇਕਪਾੜਾ ਕਲੱਬ ਦੇ ਇਸ ਖਿਡਾਰੀ ਦੇ ਪਰਵਾਰ ਵਿਚ ਮਾਂ ਅਤੇ ਪਿਤਾ ਹੈ। ਉਨ੍ਹਾਂ ਦੇ ਕੋਚ ਨੇ ਕਿਹਾ ਕਿ ਇਹ ਨੌਜਵਾਨ ਖਿਡਾਰੀ ਬੱਲੇਬਾਜ਼ੀ ਦੇ ਨਾਲ ਖੱਬੇ ਹੱਥ ਨਾਲ ਆਫ਼ ਸਪਿਨ ਗੇਂਦਬਾਜ਼ੀ ਵੀ ਕਰਦਾ ਸੀ। ਉਹ ਪਿਛਲੇ ਸਾਲ ਕਲੱਬ ਨਾਲ ਜੁੜਿਆ ਸੀ ਅਤੇ ਭਾਗਾਂ ਵਾਲਾ ਕ੍ਰਿਕੇਟਰ ਸੀ। ਕੋਚ ਨੇ ਕਿਹਾ, ‘ਉਹ ਵਧਿਆ ਕ੍ਰਿਕੇਟਰ ਸੀ। ਉਸ ਵਿਚ ਟੀਮ ਭਾਵਨਾ ਭਰੀ ਹੋਈ ਸੀ। ਇਸ ਖ਼ਬਰ ਤੋਂ ਅਸੀਂ ਹੈਰਾਨ ਹਾਂ।

CricketCricket

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ, ਤਾਂ ਕਿ ਮੌਤ ਦੀ ਅਸਲ ਵਜ੍ਹਾ ਦਾ ਪਤਾ ਚੱਲ ਸਕੇ। ਅਪ੍ਰੈਲ 2015 ਨੂੰ ਈਸਟ ਬੰਗਾਲ ਕਲੱਬ ਲਈ ਖੇਡਣ ਵਾਲੇ 21 ਸਾਲ  ਦੇ ਅੰਕਿਤ ਕੇਸਰੀ ਦਾ ਵੀ ਮੈਦਾਨ ਉਤੇ ਡਿੱਗ ਜਾਣ ਨਾਲ ਦਿਹਾਂਤ ਹੋ ਗਿਆ ਸੀ। ਉਹ ਕੈਚ ਫੜਦੇ ਸਮੇਂ ਸਾਥੀ ਖਿਡਾਰੀ ਨਾਲ ਟਕਰਾ ਗਏ ਸਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਦਿਲ ਦੇ ਦੌਰੇ ਕਾਰਨ ਮ੍ਰਿਤਕ ਘੋਸ਼ਿਤ ਕਰ ਦਿਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement