
ਪਿਛਲੇ ਸਾਲ ਵਰੱਲਡ ਕੱਪ ਦੇ ਮੌਕੇ 'ਤੇ 87 ਸਾਲਾਂ ਬਜ਼ੁਰਗ ਮਹਿਲਾ ਚਾਰੁਲਤਾ ਰਾਤੋ-ਰਾਤ ਦੁਨੀਆਂ ਵਿਚ ਛਾ ਗਈ ਸੀ
ਨਵੀਂ ਦਿੱਲੀ : ਕ੍ਰਿਕਟ ਦਾਦੀ ਦੇ ਨਾਮ ਨਾਲ ਜਾਣੀ ਜਾਣ ਵਾਲੀ ਚਾਰੁਲਤਾ ਪਟੇਲ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਚਾਰਲੁਤਾ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਦਿੱਤੀ ਗਈ ਹੈ।
Photo
ਦਰਅਸਲ ਪਿਛਲੇ ਸਾਲ ਵਰੱਲਡ ਕੱਪ ਦੇ ਮੌਕੇ 'ਤੇ 87 ਸਾਲਾਂ ਬਜ਼ੁਰਗ ਮਹਿਲਾ ਚਾਰੁਲਤਾ ਰਾਤੋ-ਰਾਤ ਦੁਨੀਆਂ ਵਿਚ ਛਾ ਗਈ ਸੀ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਸ ਸੁਪਰਫੈਨ ਦੇ ਨਾਲ ਸੈਲਫੀ ਕਲਿੱਕ ਕਰਵਾਈ ਸੀ ਅਤੇ ਉਸ ਦਾ ਆਸ਼ੀਰਵਾਦ ਵੀ ਲਿਆ ਸੀ ਪਰ ਹੁਣ ਚਾਰੁਲਤਾ ਦਾ ਬੀਤੀ 13 ਜਨਵਰੀ ਨੂੰ ਦੇਹਾਂਤ ਹੋ ਗਿਆ ਹੈ।
ਚਾਰਲੁਤਾ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, ''ਬਹੁਤ ਹੀ ਦੁਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਡੀ ਪਿਆਰੀ ਅਤੇ ਖੁਬਸੂਰਤ ਦਾਦੀ ਨੇ 13 ਜਨਵਰੀ ਸ਼ਾਮ ਸਾਢੇ ਪੰਜ ਵਜੇ ਆਖਰੀ ਸਾਂਹ ਲਿਆ। ਉਹ ਬਹੁਤ ਹੀ ਪਿਆਰੀ ਮਹਿਲਾ ਸੀ। ਅਸੀ ਤੁਹਾਡਾ ਸ਼ੁੱਕਰਗੁਜਾਰ ਕਰਦੇ ਹਾਂ ਕਿ ਤੁਸੀ ਪਿਛਲੇ ਸਾਲ ਉਨ੍ਹਾਂ ਨੂੰ ਬਹੁਤ ਸਪੈਸ਼ਲ ਫੀਲ ਕਰਵਾਇਆ। ਉਨ੍ਹਾਂ ਨੂੰ ਉਹ ਬਹੁਤ ਪਸੰਦ ਆਇਆ''।
#TeamIndia's Superfan Charulata Patel ji will always remain in our hearts and her passion for the game will keep motivating us.
— BCCI (@BCCI) January 16, 2020
May her soul rest in peace pic.twitter.com/WUTQPWCpJR
87 ਸਾਲਾਂ ਚਾਰੁਲਤਾ ਨੇ ਕ੍ਰਿਕਟ ਵੱਰਲਡ ਕੱਪ 2019 ਦੇ ਦੌਰਾਨ ਭਾਰਤੀ ਕ੍ਰਿਕਟ ਟੀਮ ਨੂੰ ਕਾਫੀ ਚੀਅਰ ਕੀਤਾ ਸੀ। ਉਨ੍ਹਾਂ ਦੇ ਇਸ ਸਪੋਰਟਿਵ ਨੇਚਰ ਨੂੰ ਦੇਖਣ ਤੋਂ ਬਾਅਦ ਵਿਰਾਟ ਅਤੇ ਰੋਹਿਤ ਨੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ।ਚਾਰੁਲਤਾ ਦੇ ਦੇਹਾਂਤ 'ਤੇ ਬੀਸੀਸੀਆਈ ਨੇ ਵੀ ਦੁੱਖ ਪ੍ਰਗਟ ਕੀਤੀ ਹੈ। ਬੀਸੀਸੀਆਈ ਨੇ ਇਕ ਟਵੀਟ ਕਰਕੇ ਲਿਖਿਆ, ''ਭਾਰਟੀ ਟੀਮ ਦੀ ਸੁਪਰਫੈਨ ਚਾਰੁਲਤਾ ਪਟੇਲ ਜੀ ਹਮੇਸ਼ਾ ਸਾਡੇ ਦਿਲਾਂ ਵਿਚ ਰਹੇਗੀ ਅਤੇ ਖੇਡ ਨੂੰ ਲੈ ਕੇ ਉਨ੍ਹਾਂ ਦਾ ਪੈਸ਼ਨ ਸਾਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ''।