IPL 2024: ਹੈਦਰਾਬਾਦ ਨੇ ਹਾਈ ਸਕੋਰਿੰਗ ਮੈਚ 25 ਦੌੜਾਂ ਨਾਲ ਜਿੱਤਿਆ, ਬੈਂਗਲੁਰੂ ਨੇ 287 ਦੇ ਜਵਾਬ ਵਿਚ 262 ਦੌੜਾਂ ਬਣਾਈਆਂ 
Published : Apr 16, 2024, 7:58 am IST
Updated : Apr 16, 2024, 7:58 am IST
SHARE ARTICLE
IPL 2024: Hyderabad won the high scoring match by 25 runs
IPL 2024: Hyderabad won the high scoring match by 25 runs

ਆਰਸੀਬੀ ਨੇ ਦੂਜੀ ਪਾਰੀ ਵਿਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਮੈਚ ਹਾਰ ਗਿਆ।

IPL 2024:  ਨਵੀਂ ਦਿੱਲੀ - ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਦੌੜਾਂ ਨਾਲ ਜਿੱਤ ਲਿਆ। ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। SRH ਨੇ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਆਰਸੀਬੀ ਨੇ ਦੂਜੀ ਪਾਰੀ ਵਿਚ ਵੀ 7 ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ ਪਰ ਮੈਚ ਹਾਰ ਗਿਆ।

ਮੈਚ ਵਿਚ ਕੁੱਲ 549 ਦੌੜਾਂ ਬਣਾਈਆਂ ਗਈਆਂ, ਜੋ ਟੀ-20 ਦੇ ਇਤਿਹਾਸ ਵਿਚ ਸਭ ਤੋਂ ਵੱਧ ਹਨ। ਇਸ ਤੋਂ ਪਹਿਲਾਂ SRH ਅਤੇ MI ਵਿਚਾਲੇ ਹੋਏ ਮੈਚ 'ਚ 523 ਦੌੜਾਂ ਬਣਾਈਆਂ ਗਈਆਂ ਸਨ। SRH ਨੇ ਵੀ ਬਣਾਇਆ IPL ਦਾ ਸਭ ਤੋਂ ਵੱਡਾ ਸਕੋਰ, ਟੀਮ ਨੇ ਤੋੜਿਆ ਆਪਣਾ ਹੀ 19 ਦਿਨ ਪੁਰਾਣਾ ਰਿਕਾਰਡ 27 ਮਾਰਚ ਨੂੰ ਟੀਮ ਨੇ MI ਦੇ ਖਿਲਾਫ਼ 277 ਦੌੜਾਂ ਬਣਾਈਆਂ ਸਨ। 

SRH ਵੱਲੋਂ ਟ੍ਰੈਵਿਸ ਹੈੱਡ ਨੇ 39 ਗੇਂਦਾਂ 'ਤੇ ਸੈਂਕੜਾ ਜੜਿਆ, ਉਸ ਨੇ 41 ਗੇਂਦਾਂ 'ਤੇ 102 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 67 ਅਤੇ ਅਬਦੁਲ ਸਮਦ ਨੇ 37 ਦੌੜਾਂ ਬਣਾਈਆਂ। ਲਾਕੀ ਫਰਗੂਸਨ ਨੇ 2 ਵਿਕਟਾਂ ਲਈਆਂ। ਆਰਸੀਬੀ ਵੱਲੋਂ ਦਿਨੇਸ਼ ਕਾਰਤਿਕ ਨੇ 35 ਗੇਂਦਾਂ 'ਤੇ 83 ਦੌੜਾਂ ਬਣਾਈਆਂ। ਫਾਫ ਡੂ ਪਲੇਸਿਸ ਨੇ 62 ਅਤੇ ਵਿਰਾਟ ਕੋਹਲੀ ਨੇ 42 ਦੌੜਾਂ ਦਾ ਯੋਗਦਾਨ ਪਾਇਆ। SRH ਵੱਲੋਂ ਕਪਤਾਨ ਪੈਟ ਕਮਿੰਸ ਨੇ 3 ਵਿਕਟਾਂ ਲਈਆਂ।  

ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। SRH ਨੇ 20 ਓਵਰਾਂ ਵਿਚ ਸਿਰਫ਼ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 39 ਗੇਂਦਾਂ 'ਤੇ ਸੈਂਕੜਾ ਜੜਿਆ, ਉਸ ਨੇ 41 ਗੇਂਦਾਂ 'ਤੇ 102 ਦੌੜਾਂ ਬਣਾਈਆਂ। 

(For more Punjabi news apart from  IPL 2024: Hyderabad won the high scoring match by 25 runs , stay tuned to Rozana Spokesman)

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement