
ਖੱਬੇ ਹੱਥ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਦੂ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮਿਅਰ ਲੀਗ 'ਚ ਰਾਜਸਥਾਨ ਰਾਈਲਸ ਨੂੰ...
ਕਲਕੱਤਾ, 15 ਮਈ : ਖੱਬੇ ਹੱਥ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਦੂ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮਿਅਰ ਲੀਗ 'ਚ ਰਾਜਸਥਾਨ ਰਾਈਲਸ ਨੂੰ ਛੇ ਵਿਕੇਟ ਤੋਂ ਹਰਾ ਕੇ ਨਾਕਆਉਟ ਲਈ ਕਵਾਲੀਫ਼ਾਈ ਕਰਨ ਵੱਲ ਕਦਮ ਵਧਾਏ ਹਨ। ਕੁਲਦੀਪ (20 ਰਨ 'ਤੇ ਚਾਰ ਵਿਕਟ), ਆਂਦ੍ਰੇ ਰਸੇਲ (13 ਰਨ 'ਤੇ ਦੋ ਵਿਕਟ)ਅਤੇ ਪ੍ਰਸਿੱਧ ਕ੍ਰਿਸ਼ਣਾ (35 ਰਨ 'ਤੇ ਦੋ ਵਿਕਟ) ਦੀ ਵਧੀਆ ਗੇਂਦਬਾਜ਼ੀ ਸਾਹਮਣੇ ਤੂਫ਼ਾਨੀ ਸ਼ੁਰੂਆਤ ਦੇ ਬਾਵਜੂਦ ਰਾਈਲਜ਼ ਦੀ ਟੀਮ 19 ਓਵਰ 'ਚ 142 ਰਨ 'ਤੇ ਹਾਰ ਗਈ।
kuldeep yadav
ਸੁਨੀਲ ਨਰਾਇਣ ਅਤੇ ਸ਼ਿਵਮ ਮਾਵੀ ਨੂੰ ਇਕ - ਇਕ ਵਿਕਟ ਮਿਲਿਆ। ਇਸਦੇ ਜਵਾਬ 'ਚ ਕੇਕੇਆਰ ਨੇ ਕਰਿਸ ਲਿਨ (45) ਅਤੇ ਕਪਤਾਨ ਦਿਨੇਸ਼ ਕਾਰਤਿਕ (ਨਾਬਾਦ 41) 'ਚ ਚੌਥੇ ਵਿਕਟ ਦੀ 48 ਰਨ ਦੀ ਸਾਝੇਦਾਰੀ ਦੀ ਬਦੌਲਤ 18 ਓਵਰ 'ਚ ਚਾਰ ਵਿਕਟ 'ਤੇ 145 ਰਨ ਬਣਾ ਕੇ ਜਿੱਤ ਹਾਸਲ ਕੀਤੀ। ਰਾਈਲਜ਼ ਵਲੋਂ ਬੇਨ ਸਟੋਕਸ ਨੇ ਚਾਰ ਓਵਰ 'ਚ 15 ਰਨ ਦੇ ਕੇ ਤਿੰਨ ਵਿਕਟ ਹਾਸਲ ਕੀਤੇ ਪਰ ਅਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਈਸ਼ ਸੋਢੀ ਨੇ ਵੀ ਵਧੀਆ ਗੇਂਦਬਾਜ਼ੀ ਕਰਦੇ ਹੋਏ ਚਾਰ ਓਵਰ 'ਚ 21 ਰਨ ਦੇ ਕੇ ਇਕ ਵਿਕਟ ਲਿਆ।
kuldeep yadav
ਇਸ ਜਿੱਤ ਤੋਂ ਕੇਕੇਆਰ ਦੇ 13 ਮੈਚਾਂ 'ਚ ਸੱਤ ਜਿੱਤ ਨਾਲ 14 ਅੰਕ ਹੋ ਗਏ ਹਨ ਅਤੇ ਉਸ ਨੇ ਤੀਜੇ ਸਥਾਨ 'ਤੇ ਅਪਣੀ ਹਾਲਤ ਮਜ਼ਬੂਤ ਕਰ ਲਈ ਹੈ। ਰਾਇਲਸ ਦੀ ਟੀਮ13 ਮੈਚਾਂ ਵਿਚ 12 ਅੰਕਾਂ ਨਾਲ ਚੌਥੇ ਸਥਾਨ 'ਤੇ ਬਣੀ ਹੋਈ ਹੈ। ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।