Sunil Chhetri retirement News: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੀਤਾ ਸੰਨਿਆਸ ਦਾ ਐਲਾਨ
Published : May 16, 2024, 10:24 am IST
Updated : May 16, 2024, 10:24 am IST
SHARE ARTICLE
Legendary Sunil Chhetri announces retirement
Legendary Sunil Chhetri announces retirement

6 ਜੂਨ ਨੂੰ ਕੁਵੈਤ ਵਿਰੁਧ ਖੇਡਣਗੇ ਅਪਣਾ ਆਖਰੀ ਮੈਚ

Sunil Chhetri retirement News: ਭਾਰਤੀ ਸਟਾਰ ਫੁੱਟਬਾਲਰ ਸੁਨੀਲ ਛੇਤਰੀ ਨੇ ਵੀਰਵਾਰ 16 ਮਈ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪੋਸਟ ਕਰਕੇ ਇਹ ਐਲਾਨ ਕੀਤਾ ਹੈ।

ਉਨ੍ਹਾਂ ਦਸਿਆ ਕਿ ਉਹ 6 ਜੂਨ ਨੂੰ ਕੁਵੈਤ ਵਿਰੁਧ ਫੀਫਾ ਵਿਸ਼ਵ ਕੱਪ ਕੁਆਲੀਫਾਈ ਮੈਚ ਤੋਂ ਬਾਅਦ ਫੁੱਟਬਾਲ ਦੇ ਮੈਦਾਨ ਨੂੰ ਅਲਵਿਦਾ ਕਹਿ ਦੇਣਗੇ। ਇਸ 40 ਸਾਲਾ ਭਾਰਤੀ ਫੁਟਬਾਲਰ ਨੇ 12 ਜੂਨ 2005 ਨੂੰ ਪਾਕਿਸਤਾਨ ਵਿਰੁਧ ਅਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਉਸੇ ਮੈਚ ਵਿਚ ਭਾਰਤ ਲਈ ਅਪਣਾ ਪਹਿਲਾ ਗੋਲ ਵੀ ਕੀਤਾ ਸੀ।

ਭਾਰਤੀ ਕਪਤਾਨ ਨੇ ਅਪਣੇ ਕਰੀਅਰ ਵਿਚ ਕੁੱਲ 6 ਵਾਰ ਏਆਈਐਫਐਫ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿਚ ਅਰਜੁਨ ਐਵਾਰਡ ਅਤੇ 2019 ਵਿਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਤਰਰਾਸ਼ਟਰੀ ਮੰਚ 'ਤੇ ਛੇਤਰੀ ਉਨ੍ਹਾਂ ਭਾਰਤੀ ਟੀਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਨੇ ਏਐਫਸੀ 'ਚ ਖਿਤਾਬ ਜਿੱਤੇ ਹਨ। 2008 ਵਿਚ ਚੈਲੇਂਜ ਕੱਪ, 2011 ਅਤੇ 2015 ਵਿਚ ਸੈਫ ਚੈਂਪੀਅਨਸ਼ਿਪ, 2007, 2009 ਅਤੇ 2012 ਵਿਚ ਨਹਿਰੂ ਕੱਪ, 2017 ਅਤੇ 2018 ਵਿਚ ਇੰਟਰਕੌਂਟੀਨੈਂਟਲ ਕੱਪ ਸ਼ਾਮਲ ਹਨ।

 (For more Punjabi news apart from Legendary Sunil Chhetri announces retirement, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਅੱਤ ਦੀ ਗਰਮੀ 'ਚ ਜ਼ੀਰਾ ਬੱਸ ਅੱਡੇ 'ਤੇ ਲੋਕਾਂ ਦੇ ਮਾੜੇ ਹਾਲ, ਦੇਖੋ ਮੌਕੇ ਤੋਂ LIVE, ਗਰਮੀ ਤੋਂ ਬਚਣ ਲਈ ਲੋਕ ਕੀ...

01 Jun 2024 6:46 AM

Kaithal 100 year's Oldest Haveli - "ਆਹ ਬਜ਼ੁਰਗ ਬੀਬੀਆਂ ਇਸ ਖੂਹ ਤੋਂ ਭਰਦੀਆਂ ਸੀ ਪਾਣੀ"

31 May 2024 4:04 PM

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM
Advertisement