
ਦੂਜੇ ਪਾਸੇ ਪਲੇਆਫ ਵਿਚ ਪਹੁੰਚ ਚੁੱਕੀ ਰਾਜਸਥਾਨ ਦੀ ਟੀਮ ਲਗਾਤਾਰ ਚੌਥਾ ਮੈਚ ਹਾਰ ਗਈ।
IPL 2024: ਇੰਡੀਅਨ ਪ੍ਰੀਮੀਅਰ ਲੀਗ 2024 ਦੇ 65ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾ ਦਿਤਾ। ਪੰਜਾਬ ਨੇ ਸੀਜ਼ਨ 'ਚ 5ਵਾਂ ਮੈਚ ਜਿੱਤਿਆ ਹੈ। ਟੀਮ ਨੇ 10 ਅੰਕ ਹਾਸਲ ਕੀਤੇ ਹਨ। ਦੂਜੇ ਪਾਸੇ ਪਲੇਆਫ ਵਿਚ ਪਹੁੰਚ ਚੁੱਕੀ ਰਾਜਸਥਾਨ ਦੀ ਟੀਮ ਲਗਾਤਾਰ ਚੌਥਾ ਮੈਚ ਹਾਰ ਗਈ।
ਰਾਜਸਥਾਨ ਨੇ ਅਪਣੇ ਦੂਜੇ ਘਰੇਲੂ ਮੈਦਾਨ, ਗੁਹਾਟੀ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 144 ਦੌੜਾਂ ਬਣਾਈਆਂ। ਜਵਾਬ 'ਚ ਪੰਜਾਬ ਨੇ 18.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਪੰਜਾਬ ਵਲੋਂ ਕਪਤਾਨ ਸੈਮ ਕੁਰਨ ਨੇ 41 ਗੇਂਦਾਂ 'ਤੇ ਨਾਬਾਦ 63 ਦੌੜਾਂ ਬਣਾਈਆਂ। ਰਿਲੀ ਰੂਸੋ ਅਤੇ ਜਿਤੇਸ਼ ਸ਼ਰਮਾ ਨੇ 22-22 ਦੌੜਾਂ ਬਣਾਈਆਂ। ਰਾਜਸਥਾਨ ਵਲੋਂ ਅਵੇਸ਼ ਖਾਨ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਹਾਸਲ ਕੀਤੀਆਂ।
ਰਾਜਸਥਾਨ ਵਲੋਂ ਰਿਆਨ ਪਰਾਗ ਨੇ 34 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡੀ। ਰਵੀਚੰਦਰਨ ਅਸ਼ਵਿਨ ਨੇ 28 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਅਤੇ ਟਾਮ ਕੋਹਲਰ-ਕੈਡਮੋਰ ਨੇ 18-18 ਦੌੜਾਂ ਬਣਾਈਆਂ। ਪੰਜਾਬ ਵਲੋਂ ਕਪਤਾਨ ਸੈਮ ਕੁਰਾਨ, ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਨਾਥਨ ਐਲਿਸ ਅਤੇ ਅਰਸ਼ਦੀਪ ਸਿੰਘ ਨੂੰ ਇਕ-ਇਕ ਵਿਕਟ ਮਿਲੀ।
(For more Punjabi news apart from Punjab Kings Sink Rajasthan Royals To 4th Defeat In A Row, stay tuned to Rozana Spokesman)