IPL 2024: ਪੰਜਾਬ ਕਿੰਗਜ਼ ਪਲੇਆਫ ਦੀ ਦੌੜ ਤੋਂ ਬਾਹਰ; ਬੈਂਗਲੁਰੂ ਨੇ 60 ਦੌੜਾਂ ਨਾਲ ਹਰਾਇਆ
Published : May 10, 2024, 7:01 am IST
Updated : May 10, 2024, 7:01 am IST
SHARE ARTICLE
IPL 2024: Punjab Kings knocked out of playoffs contention after loss to Bengaluru
IPL 2024: Punjab Kings knocked out of playoffs contention after loss to Bengaluru

ਇਸ ਸੀਜ਼ਨ ਵਿਚ ਲੀਗ ਰਾਊਂਡ ਵਿਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣੀ ਪੰਜਾਬ

IPL 2024: ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (IPL 2024) ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਕਿੰਗਜ਼ ਨੂੰ ਉਸ ਦੇ ਘਰੇਲੂ ਮੈਦਾਨ ਧਰਮਸ਼ਾਲਾ 'ਚ 60 ਦੌੜਾਂ ਨਾਲ ਹਰਾਇਆ। ਪੰਜਾਬ ਇਸ ਸੀਜ਼ਨ ਵਿਚ ਲੀਗ ਦੌਰ ਵਿਚੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਗਈ ਹੈ। ਇਕ ਦਿਨ ਪਹਿਲਾਂ, ਹੈਦਰਾਬਾਦ ਦੀ ਲਖਨਊ 'ਤੇ ਜਿੱਤ ਨਾਲ ਮੁੰਬਈ ਇੰਡੀਅਨਜ਼ ਬਾਹਰ ਹੋ ਗਈ ਸੀ।

 ਵੀਰਵਾਰ ਨੂੰ, ਬੈਂਗਲੁਰੂ ਨੇ ਇਸ ਸੀਜ਼ਨ ਵਿਚ ਦੂਜੀ ਵਾਰ ਕਿੰਗਜ਼ ਨੂੰ ਹਰਾਇਆ। ਇਸ ਸੀਜ਼ਨ ਵਿਚ ਬੈਂਗਲੁਰੂ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਟੀਮ 10 ਅੰਕਾਂ ਨਾਲ 7ਵੇਂ ਸਥਾਨ 'ਤੇ ਆ ਗਈ ਹੈ। ਇਸ ਜਿੱਤ ਨਾਲ ਟੀਮ ਨੇ ਪਲੇਆਫ ਲਈ ਕੁਆਲੀਫਾਈ ਕਰਨ ਦੀਆਂ ਅਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਪਲੇਆਫ 'ਚ ਪਹੁੰਚਣ ਲਈ ਬੈਂਗਲੁਰੂ ਨੂੰ ਆਖਰੀ ਦੋ ਮੈਚ ਜਿੱਤਣੇ ਹੋਣਗੇ ਅਤੇ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਹੋਵੇਗਾ।

ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਅਤੇ ਕੈਮਰਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।

ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ 17 ਓਵਰਾਂ ਵਿਚ 181 ਦੌੜਾਂ ਹੀ ਬਣਾ ਸਕੀ। ਟੀਮ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਜਿੱਥੇ ਸ਼ਸ਼ਾਂਕ ਸਿੰਘ ਸਿਰਫ਼ 37 ਦੌੜਾਂ ਹੀ ਬਣਾ ਸਕੇ, ਜੌਨੀ ਬੇਅਰਸਟੋ 27 ਦੌੜਾਂ ਅਤੇ ਸੈਮ ਕੁਰਾਨ ਸਿਰਫ਼ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਅਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ।

(For more Punjabi news apart from IPL 2024: Punjab Kings knocked out of playoffs contention after loss to Bengaluru, stay tuned to Rozana Spokesman)

 

Tags: punjab kings

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement