ਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ਚੰਦਰਸ਼ੇਖਰ
Published : Aug 16, 2019, 11:20 am IST
Updated : Aug 16, 2019, 11:20 am IST
SHARE ARTICLE
Former indian cricketer vb chandrasekhar passes away
Former indian cricketer vb chandrasekhar passes away

ਭਾਰਤ ਅਤੇ ਤਾਮਿਲਨਾਡੂ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦਾ ਚੇਨਈ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

ਨਵੀਂ ਦਿੱਲੀ: ਭਾਰਤ ਅਤੇ ਤਾਮਿਲਨਾਡੂ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦਾ ਚੇਨਈ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕ੍ਰਿਕਟ ਜਗਤ 'ਚ ਵੀਬੀ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਰਹਿੰਦੇ ਸਨ। ਤਮਿਲਨਾਡੂ ਦੇ ਇਸ ਸਾਬਕਾ ਬੱਲੇਬਾਜ਼ ਦਾ ਛੇ ਦਿਨ ਬਾਅਦ 58ਵਾਂ ਜਨਮਦਿਨ ਸੀ। 

Former indian cricketer vb chandrasekhar passes awayFormer indian cricketer vb chandrasekhar passes awayਚੰਦਰਸ਼ੇਖਰ ਨੇ 1988 ਤੋਂ 1990 ‘ਚ ਸੱਤ ਵਨਡੇ ਖੇਡੇ ਸੀ ਜਿਸ ‘ਚ ਉਨ੍ਹਾਂ ਨੇ 88 ਦੌੜਾਂ ਬਣਾਈਆਂ ਸੀ ਪਰ ਘਰੇਲੂ ਪੱਧਰ 'ਤੇ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 81 ਮੈਚਾਂ ‘ਚ 4999 ਦੌੜਾਂ ਬਣਾਇਆਂ ਜਿਸ ‘ਚ ਉਨ੍ਹਾਂ ਨੇ ਨਾਬਾਦ 237 ਦੌੜਾਂ ਦਾ ਸਭ ਤੋਂ ਜ਼ਿਆਦਾ ਸਕੋਰ ਰਿਹਾ। ਜਦੋਂ ਗ੍ਰੇਗ ਚੈਪਲ ਭਾਰਤੀ ਟੀਮ ਦੇ ਕੋਚ ਸੀ ਤਾਂ ਉਹ ਕੌਮੀ ਕੋਚ ਵੀ ਰਹੇ।

Former indian cricketer vb chandrasekhar passes awayFormer indian cricketer vb chandrasekhar passes away

ਉਨ੍ਹਾਂ ਨੇ ਘਰੇਲੂ ਕ੍ਰਿਕਟ ‘ਚ ਕੁਮੇਂਟਰੀ ਵੀ ਕੀਤੀ। ਵੀਬੀ ਚੰਦਰਸ਼ੇਖਰ ਦੀ ਮੌਤ ‘ਤੇ ਕਈ ਸਾਬਕਾ ਕ੍ਰਿਕਟਰਾਂ ਨੇ ਦੁੱਖ ਜ਼ਾਹਿਰ ਕੀਤਾ ਹੈ। ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਅਤੇ ਕੋਚ ਅਨਿਲ ਕੁੰਬਲੇ ਨੂੰ ਕਿਹਾ, “ਭਿਆਨਕ ਖ਼ਬਰ ਵੀਬੀ, ਬਹੁਤ ਜਲਦ। ਹੈਰਾਨ ਕਰਨ ਵਾਲੀ ਖ਼ਬਰ।


ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ”। ਇਸ ਤੋਂ ਇਲਾਵਾ ਸਾਬਕਾ ਤੇਜ਼ ਆਲਰਾਉਂਡਰ ਇਰਫਾਨ ਪਠਾਨ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ। ਟੀਮ ਇੰਡੀਆਂ ਦੇ ਸਟਾਰ ਖਿਲਾੜੀ ਸੁਰੇਸ਼ ਰੈਨਾ ਵੀ ਨੇ ਸੋਸ਼ਲ ਮੀਡੀਆ ‘ਤੇ ਲਿਖੀਆ, “ਵੀਬੀ ਚੰਦਰਸ਼ੇਖਰ ਸਰ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁੱਖੀ ਅਤੇ ਹੈਰਾਨ ਹਾਂ”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement