ਮਹਿਲਾ ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ ਹਰਾ ਕੇ ਭਾਰਤ ਪਹੁੰਚਿਆ ਸੈਮੀਫਾਇਨਲ 'ਚ, ਪਾਕਿ ਕੱਪ ਤੋਂ ਬਾਹਰ
Published : Nov 16, 2018, 7:54 am IST
Updated : Apr 10, 2020, 12:40 pm IST
SHARE ARTICLE
Women Team India
Women Team India

ਭਾਰਤ ਨੇ ਆਈ.ਸੀ.ਸੀ ਮਹਿਲਾ ਟੀ20 ਵਿਸ਼ਵ ਕੱਪ ਵਿਚ ਲਗਾਤਾਰ ਤੀਜੀ ਜਿੱਤ ਹਾਂਸਲ ਕੀਤੀ ਹੈ ਅਤੇ ਨਾਲ ਹੀ ਸੈਮੀਫਾਇਨਲ ਵਿਚ....

ਪ੍ਰੋਵਿਡੈਂਸ (ਪੀਟੀਆਈ) : ਭਾਰਤ ਨੇ ਆਈ.ਸੀ.ਸੀ ਮਹਿਲਾ ਟੀ20 ਵਿਸ਼ਵ ਕੱਪ ਵਿਚ ਲਗਾਤਾਰ ਤੀਜੀ ਜਿੱਤ ਹਾਂਸਲ ਕੀਤੀ ਹੈ ਅਤੇ ਨਾਲ ਹੀ ਸੈਮੀਫਾਇਨਲ ਵਿਚ ਵੀ ਪਹੁੰਚ ਗਿਆ ਹੈ। ਵੀਰਵਾਰ ਦੀ ਰਾਤ ਨੂੰ ਤੀਜੇ ਗਰੁੱਪ ਵਿਚ ਆਇਰਲੈਂਡ ਨੂੰ 52 ਹਨ ਤੋਂ ਹਰਾ ਦਿਤਾ ਹੈ। ਭਾਰਤੀ ਟੀਮ ਇਸ ਤੋਂ ਪਹਿਲੇ ਨਿਊਜ਼ੀਲੈਂਡ ਨੂੰ 34 ਰਨ ਅਤੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਚੁੱਕੀ ਹੈ। ਭਾਰਤੀ ਟੀਮ ਤੀਜੀ ਵਾਰ ਸੈਮੀਫਾਇਨਲ ਵਿਚ ਪਹੁੰਚੀ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ 2009 ਅਤੇ 2010 ਵਿਚ ਸੈਮੀਫਾਇਨਲ ਵਿਚ ਥਾਂ ਬਣਾ ਚੁੱਕੀ ਹੈ।

ਭਾਰਤੀ ਮਹਿਲਾ ਟੀਮ ਦੇ ਤਿੰਨ ਜਿੱਤਾਂ ਨਾਲ ਛੇ ਹੋ ਗਏ ਹਨ। ਹੁਣ ਉਹ ਗਰੁੱਪ ਵੀ ਵਿਚ ਆਸਟ੍ਰੇਲੀਆ ਦੇ ਨਾਲ ਸੰਯੁਕਤ ਰੂਪ ਵਿਚ ਪਹਿਲੇ ਨੰਬਰ 'ਤੇ ਹੈ। ਆਸਟ੍ਰੇਲੀਆ ਵੀ ਅਪਣੇ ਪਹਿਲੇ ਤਿੰਨ ਮੈਚ ਜਿੱਤ ਚੁੱਕੀ ਹੈ। ਹੁਣ ਇਹ ਦੋਨਾਂ ਚੀਮਾਂ ਅਪਣੇ ਆਖਰੀ ਗਰੁੱਪ ਮੈਚ ਵਿਚ ਸ਼ਨਿਚਰਵਾਰ (17 ਨਵੰਬਰ) ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ ਤੋਂ ਤੈਅ ਹੋਵੇਗਾ ਕਿ ਕਿਹੜੀ ਟੀਮ ਗਰੁੱਪ ਵਿਚ ਟਾਪ ਉਤੇ ਰਹੇਗੀ। ਭਾਰਤ ਦੀ ਜਿੱਤ ਦੇ ਨਾਲ ਹੀ ਪਾਕਿਸਤਾਨ ਸਮੇਤ ਗਰੁੱਪ ਦੀਆਂ ਬਾਕੀ ਟੀਮਾਂ ਸੈਮੀਫਾਇਨਲ ਦੀ ਰੇਤ ਤੋਂ ਬਾਹਰ ਹੋ ਗਈਆਂ ਹਨ।

ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਪ੍ਰੋਵਿਡੈਂਸ ਸਟੇਡੀਅਮ ਵਿਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਇਥੇ 6 ਵਿਕਟਾਂ ਦੇ ਨੁਕਸਾਨ ਉਤੇ 146 ਰਨ ਬਣਾਏ ਸੀ। ਇਸ ਤੋਂ ਬਾਅਦ ਆਇਰਲੈਂਡ ਨੂੰ ਨਿਰਧਾਰਤ 20 ਵਿਚ 8 ਵਿਕਟਾਂ ਦੇ ਨੁਕਸਾਨ ਉਤੇ 93 ਰਨ ਦਾ ਸਕੋਰ ਬਣਾ ਸਕੇ। ਭਾਰਤ ਵੱਲੋਂ ਓਪਨਰ ਮਿਤਾਲੀ ਰਾਜ (51) ਨੇ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਇਆ ਹੈ। ਉਹਨਾਂ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਹੈ। ਆਇਰਲੈਂਡ ਦੀ ਇਹ ਤੀਜੀ ਹਾਰ ਹੈ। ਉਹ ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਆਸਟ੍ਰੇਲੀਆ ਤੋਂ ਵੀ ਹਾਰ ਚੁੱਕੇ ਹਨ।

ਭਾਰਤ ਨੇ ਪਹਿਲਾਂ ਬੈਟਿੰਗ ਚੁਣੀ, ਭਾਰਤੀ ਟੀਮ ਦੇ ਲਈ ਮਿਤਾਲੀ ਰਾਜ ਅਤੇ ਸਿਮ੍ਰਤੀ ਮੰਧਾਨਾ (33) ਨੇ ਪਹਿਲੇ ਵਿਕਟ ਦੇ ਲਈ 67 ਰਨਾਂ ਦੀ ਸਾਝੇਦਾਰੀ ਨਿਭਾਈ, ਕਪਤਾਨ ਹਰਮਨਪ੍ਰੀਤ ਕੌਰ ਸੱਤ ਰਨ ਹੀ ਬਣਾ ਸਕੀ। ਆਇਰਲੈਂਡ ਲਈ ਕਿਸ ਗਾਰਥ ਨੇ ਸਭ ਤੋਂ ਜ਼ਿਆਦਾ ਦੋ ਵਿਕਟ ਹੀ ਹਾਂਸਲ ਕੀਤੇ। ਆਇਰਲੈਂਡ ਦੀ ਟੀਮ ਨਿਰਧਾਰਤ 20 ਓਪਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 93 ਰਨ ਹੀ ਬਣਾ ਸਕੀ। ਆਇਰਲੈਂਡ ਦੀ ਇਸਾਬੇਲ ਜੋਇਸ ਨੇ 33 ਅਤੇ ਸ਼ਿਲਿੰਗਟਨ ਨੇ 23 ਰਨ ਹੀ ਬਣਾਏ। ਇਹਨਾਂ ਦੋਨਾਂ ਤੋਂ ਇਲਾਵਾ ਕੋਈ ਵੀ ਕਰੀਜ਼ ਉਤੇ ਨਹੀਂ ਖੜ੍ਹ ਸਕਿਆ।

ਭਾਰਤ ਵੱਲੋਂ ਰਾਧਾ ਯਾਦਵ ਨੇ ਤਿੰਨ ਵਿਕਟ ਅਤੇ ਦੀਪਤੀ ਸ਼ਰਮਾਂ ਨੇ ਦੋ ਵਿਕਟ ਹਾਂਸਲ ਕੀਤੇ। ਪੂਨਮ ਯਾਦਵ ਅਤੇ ਹਰਮਨਪ੍ਰੀਤ ਕੌਰ ਨੂੰ ਇਕ-ਇਕ ਵਿਕਟ ਹੀ ਮਿਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement