
ਪਿੰਡ ਗਾਂਧਰਾ ਦੇ ਕਬੱਡੀ ਖਿਡਾਰੀ ਪੰਮਾ ਗਾਂਧਰਾ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ...
ਜਲੰਧਰ: ਪਿੰਡ ਗਾਂਧਰਾ ਦੇ ਕਬੱਡੀ ਖਿਡਾਰੀ ਪੰਮਾ ਗਾਂਧਰਾ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਪੰਮਾ ਗਾਂਧਰਾ ਕਬੱਡੀ ਦੇ ਉਘੇ ਖਿਡਾਰੀ ਦੁੱਲਾ ਬੱਗਾ ਦੇ ਕੋਚ ਵੀ ਸਨ।
Pamma Gadhra
ਪੰਮਾ ਗਾਂਧਰਾ ਦੀ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੰਮਾ ਦੀ ਮੌਤ ਦੀ ਅਚਾਨਕ ਆਈ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ।
Pamma Ghadra
ਇਸ ਸਬੰਧੀ ਜਾਣਕਾਪਪੀ ਦਿੰਦਿਆਂ ਪੰਮਾ ਗਾਂਧਰਾ ਦੇ ਸਾਥੀ ਕੋਚ ਸੁੱਖਾ ਘੁੱਗਸ਼ੋਰ ਨੇ ਦੱਸਿਆ ਕਿ ਮੌਤ ਤੋਂ ਇਕ ਦਿਨ ਪਹਿਲਾਂ ਪੰਮਾ ਨੇ ਵਟਸਐਪ ਗਰੁੱਪ ਵਿਚ ਪੋਸਟਾਂ ਪਾਈਆਂ ਅਤੇ ਆਡੀਓ ਮੈਸੇਜ ਪਾਏ।
Pamma Ghadra
ਜਿਸ ਤੋਂ ਲੱਗਦਾ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ ਪਰ ਅਚਾਨਕ ਅੱਜ ਆਈ ਖਬਰ ਨੇ ਦਿਲ ਨੂੰ ਧੂਹ ਪਾ ਦਿੱਤੀ। ਉਨਾਂ ਕਿਹਾ ਕਿ ਪੰਮਾ ਗਾਂਧਰਾਂ ਦੀ ਮੌਤ ਕਬੱਡੀ ਜਗਤ ਲਈ ਇਕ ਵੱਡਾ ਘਾਟਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।