
ਬਟਾਲਾ 'ਚ ਦੋ ਨੌਜਵਾਨਾਂ ਨੇ ਇਕ ਕਬੱਡੀ ਖਿਡਾਰੀ...
ਬਟਾਲਾ: ਬਟਾਲਾ 'ਚ ਦੋ ਨੌਜਵਾਨਾਂ ਨੇ ਇਕ ਕਬੱਡੀ ਖਿਡਾਰੀ ਉਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਯੁਵਰਾਜ ਸਿੰਘ ਆਪਣੇ ਦੋਸਤ ਗੁਰਕਮਲ ਸਿੰਘ ਨਾਲ ਗੱਡੀ ਉਤੇ ਜਾ ਰਿਹਾ ਸੀ।
Kabaddi
ਜਦੋਂ ਉਹ ਪਿੰਡ ਗਾਦੜੀਆਂ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਟਰੈਕਟਰ ਆ ਰਿਹਾ ਸੀ। ਰਸਤਾ ਥੋੜਾ ਹੋਣ ਕਾਰਨ ਕਬੱਡੀ ਖਿਡਾਰੀ ਨੇ ਗੱਡੀ ਇਕ ਪਾਸੇ ਰੋਕ ਕੇ ਲਾਈਟਾਂ ਬੰਦ ਕਰ ਲਈਆਂ ਪਰ ਟਰੈਕਟਰ ਚਾਲਕ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਉਸ ਨਾਲ ਝਗੜ ਪਏ ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਕਬੱਡੀ ਖਿਡਾਰੀ ਦੀ ਲੱਤ 'ਚ ਲੱਗ ਗਈਆਂ ਤੇ ਉਹ ਗੰਭੀਰ ਜ਼ਖਮੀ ਹੋ ਗਿਆ।
Yuvraj Singh
ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਕਬੱਡੀ ਖਿਡਾਰੀ ਤੇ ਉਸ ਦੇ ਸਾਥੀ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ, ਜਿਸ ਕਾਰਨ ਉਹ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।