ਹਸੀਨ ਜਹਾਂ ਨੂੰ ਲੈ ਕੇ ਮੁਹੰਮਦ ਸ਼ਮੀ ਨੇ ਕੀਤਾ ਵੱਡਾ ਖ਼ੁਲਾਸਾ
Published : Mar 15, 2018, 3:34 pm IST
Updated : Mar 17, 2018, 7:01 pm IST
SHARE ARTICLE
mohamad shami
mohamad shami

ਹਸੀਨ ਜਹਾਂ ਨੂੰ ਲੈ ਕੇ ਮੁਹੰਮਦ ਸ਼ਮੀ ਨੇ ਕੀਤਾ ਵੱਡਾ ਖ਼ੁਲਾਸਾ

 

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਅਪਣੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਮੁਹੰਮਦ ਸ਼ਮੀ ਨੇ ਹਸੀਨ ਜਹਾਂ ਦੇ ਗੰਭੀਰ ਦੋਸ਼ਾਂ ਦੇ ਬਾਰੇ ਵਿਚ ਵੱਡੀ ਗੱਲ ਕਹੀ ਹੈ। ਸ਼ਮੀ ਨੇ ਇਕ ਨਿਊਜ਼ ਚੈਨਲ ਨੂੰ ਦਿਤੇ ਇੰਟਰਵਿਊ ਵਿਚ ਇਲਜ਼ਾਮ ਲਗਾਇਆ ਹੈ ਕਿ ਹਸੀਨ ਜਹਾਂ ਨੇ ਉਨ੍ਹਾਂ ਤੋਂ ਸ਼ਾਦੀਸ਼ੁਦਾ ਹੋਣ ਦੀ ਗੱਲ ਛਿਪਾਈ ਸੀ। ਉਨ੍ਹਾਂ ਨੇ ਇਹ ਵੀ ਝੂਠ ਬੋਲਿਆ ਸੀ ਕਿ ਉਨ੍ਹਾਂ ਦੇ ਬੱਚੇ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਅਪਣਾ ਕਜ਼ਨ ਦਸਿਆ ਸੀ।
 
ਬੀ.ਸੀ.ਸੀ.ਆਈ. ਨਾਲ ਸੰਧੀ ਨਾ ਹੋਣ ਉਤੇ ਸ਼ਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਬੋਰਡ ਨੇ ਬਹੁਤ ਜਲਦੀ ਕੀਤੀ ਜਦੋਂ ਕਿ ਉਹ ਬੋਰਡ ਨੂੰ ਪਹਿਲਾਂ ਤੋਂ ਹੀ ਕਹਿੰਦੇ ਆਏ ਕਿ ਉਨ੍ਹਾਂ ਖ਼ਿਲਾਫ਼ ਲਗੇ ਦੋਸ਼ਾਂ ਦੀ ਜਾਂਚ ਸੀਰੀਅਸਲੀ ਅਤੇ ਬਾਰੀਕੀ ਨਾਲ ਕੀਤੀ ਜਾਵੇ।ਹਸੀਨ ਜਹਾਂ ਦਾ ਪਹਿਲਾ ਵਿਆਹ ਹੋਣ ਉਤੇ ਪੁਛੇ ਗਏ ਸਵਾਲ ਉਤੇ ਮੁਹੰਮਦ ਸ਼ਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਬਿਲਕੁੱਲ ਨਹੀਂ ਸੀ ਕਿ ਹਸੀਨ ਜਹਾਂ ਦਾ ਪਹਿਲਾਂ ਵੀ ਇਕ ਵਿਆਹ ਹੋ ਚੁਕਿਆ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ।
 
ਇਥੋਂ ਤਕ ਵਿਆਹ ਦੇ ਬਾਅਦ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਗਈ ਸੀ। ਹਾਲਾਂਕਿ ਬਾਅਦ ਵਿਚ ਹੌਲੀ-ਹੌਲੀ ਇਸ ਗੱਲ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਹੋਣ ਲੱਗੀ। ਸ਼ੁਰੂਆਤ ਅਪਣੀਆਂ ਦੋਨਾਂ ਬੇਟੀਆਂ ਨੂੰ ਲੈ ਕੇ ਹਸੀਨ ਜਹਾਂ ਨੇ ਦਸਿਆ ਕਿ ਦੋਨਾਂ ਉਨ੍ਹਾਂ ਦੀਆਂ ਭੈਣ ਦੀਆਂ ਬੇਟੀਆਂ ਹਨ। ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸ਼ਮੀ ਨੇ ਕਿਹਾ ਉਨ੍ਹਾਂ ਨੇ ਦੋਨਾਂ ਬੱਚੀਆਂ ਦੀ ਬਹੁਤ ਮਦਦ ਵੀ ਕੀਤੀ ਸੀ। ਉਹ ਉਨ੍ਹਾਂ ਲਈ ਕੱਪੜੇ ਖਰੀਦ ਕੇ ਲਿਆ ਦਿੰਦੇ ਸਨ। ਘੁੰਮਣ ਵੀ ਜਾਇਆ ਕਰਦੇ ਸਨ।

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement