ਨਿਊਜ਼ੀਲੈਂਡ ਦਾ ਇਹ ਆਲਰਾਊਂਡਰ IPL ਤੋਂ ਹੋ ਸਕਦੈ ਬਾਹਰ
Published : Mar 14, 2018, 5:30 pm IST
Updated : Mar 17, 2018, 6:44 pm IST
SHARE ARTICLE
ਨਿਊਜ਼ੀਲੈਂਡ ਦਾ ਇਹ ਆਲਰਾਊਂਡਰ IPL ਤੋਂ ਹੋ ਸਕਦੈ ਬਾਹਰ
ਨਿਊਜ਼ੀਲੈਂਡ ਦਾ ਇਹ ਆਲਰਾਊਂਡਰ IPL ਤੋਂ ਹੋ ਸਕਦੈ ਬਾਹਰ

ਨਿਊਜ਼ੀਲੈਂਡ ਦਾ ਇਹ ਆਲਰਾਊਂਡਰ IPL ਤੋਂ ਹੋ ਸਕਦੈ ਬਾਹਰ

 

ਨਵੀਂ ਦਿੱਲੀ : ਆਈ.ਪੀ.ਐੱਲ. ਦਾ 11ਵਾਂ ਸੀਜ਼ਨ ਅਜੇ ਸ਼ੁਰੂ ਵੀ ਨਹੀਂ ਹੋਇਆ ਕਿ ਪਹਿਲਾਂ ਹੀ ਸੱਟ ਕਾਰਨ ਖਿਡਾਰਿਆਂ ਦਾ ਇਸ ਟੂਰਨਾਮੈਂਟ ਤੋ ਬਾਹਰ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੇ ਆਲਰਾਊਂਡਰ ਮਿਸ਼ੇਲ ਸੈਂਟਨਰ ਦੇ ਗੋਡੇ 'ਤੇ ਸੱਟ ਲਗਣ ਕਾਰਨ ਆਈ.ਪੀ.ਐਲ 11 'ਚੋਂ ਗੈਰਹਾਜ਼ਰ ਹੋਣਾ ਤੈਅ ਹੈ। ਉਹ ਆਈ.ਪੀ.ਐਲ. 'ਚ ਚੇਨਈ ਸੁਪਰ ਕਿੰਗਸ ਦੇ ਖਿਡਾਰੀ ਹਨ।
 
ਉਹ ਇਸੇ ਮਹੀਨੇ ਸਰਜ਼ਰੀ ਕਰਾਉਣਗੇ। ਅਜਿਹੇ 'ਚ ਉਹ ਨਾ ਸਿਰਫ ਇੰਗਲੈਂਡ ਦੇ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਤੋਂ ਬਾਹਰ ਰਹਿਣਗੇ, ਬਲਕਿ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ ਟੂਰਨਾਮੈਂਟ ਤੋਂ ਵੀ ਬਾਹਰ ਰਹਿਣਗੇ। ਨਿਊਜ਼ੀਲੈਂਡ ਟੀਮ ਨੇ ਬੁਧਵਾਰ ਨੂੰ ਦੱਸਿਆ ਕਿ ਗੋਡੇ ਦੀ ਸਰਜ਼ਰੀ ਦੇ ਬਾਅਦ ਸੈਂਟਨਰ ਕਰੀਬ ਨੌ ਮਹੀਨੇ ਤਕ ਕ੍ਰਿਕਟ ਤੋਂ ਦੂਰ ਰਹਿਣਗੇ।
 
ਸੈਂਟਨਰ ਨੂੰ ਇੰਗਲੈਂਡ ਖਿਲਾਫ ਸੀਮਤ ਓਵਰ ਸੀਰੀਜ਼ ਦੇ ਦੌਰਾਨ ਖੇਡਣ 'ਚ ਪਰੇਸ਼ਾਨੀ ਹੋ ਰਹੀ ਸੀ, ਜਿਸ ਕਾਰਨ ਉਸਦਾ ਸਕੈਨ ਕਰਾਇਆ ਗਿਆ ਸੀ, ਜਿਸ 'ਚ ਉਸਦੀ ਹੱਡੀ 'ਚ ਗੜਬੜੀ ਦਾ ਪਤਾ ਲਗਿਆ ਹੈ। ਲਗਾਤਾਰ ਖੇਡਣ ਦੇ ਕਾਰਨ ਉਸ ਦੀ ਸੱਟ ਗੰਭੀਰ ਹੋ ਗਈ ਹੈ ਅਤੇ ਸੈਂਟਨਰ ਨੂੰ ਸਰਜ਼ਰੀ ਦੀ ਤੁਰੰਤ ਜ਼ਰੂਰਤ ਹੈ।

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement