
ਕਿਹਾ, ਨਾਬਾਲਗ ਪਹਿਲਵਾਨ ਨੇ ਦਬਾਅ 'ਚ ਬਦਲਿਆ ਬਿਆਨ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਵਿਚ ਸ਼ਾਮਲ ਸਾਕਸ਼ੀ ਮਲਿਕ ਅਤੇ ਉਸ ਦੇ ਪਤੀ ਪਹਿਲਵਾਨ ਸੱਤਿਆਵਰਤ ਕਾਦਿਆਨ ਨੇ ਇਕ ਵੀਡੀਉ ਜਾਰੀ ਕੀਤਾ ਹੈ। ਇਸ ਰਾਹੀਂ ਉਨ੍ਹਾਂ ਨੇ ਇਸ ਅੰਦੋਲਨ ਦੀ ਸੱਚਾਈ ਸਭ ਦੇ ਸਾਹਮਣੇ ਪ੍ਰਗਟ ਕੀਤੀ ਅਤੇ ਹਰ ਪਹਿਲੂ ਬਾਰੇ ਦਸਿਆ।
ਇਹ ਵੀ ਪੜ੍ਹੋ: ਅਟਾਰੀ ਬਾਰਡਰ ਸਮੇਤ ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਹੁਣ ਸ਼ਾਮ 6:30 ਵਜੇ ਹੋਵੇਗੀ ਰੀਟਰੀਟ ਸੈਰੇਮਨੀ
ਸੱਤਿਆਵਰਤ ਕਾਦਿਆਨ ਨੇ ਕਿਹਾ ਕਿ ਸਾਡੇ 'ਤੇ ਦੋਸ਼ ਲਗਾਇਆ ਗਿਆ ਸੀ ਕਿ ਅਸੀਂ ਇਹ ਅੰਦੋਲਨ ਕਾਂਗਰਸ ਪਾਰਟੀ ਦੇ ਨੇਤਾ ਦੀਪੇਂਦਰ ਹੁੱਡਾ ਦੇ ਕਹਿਣ 'ਤੇ ਸ਼ੁਰੂ ਕੀਤਾ ਸੀ, ਪਰ ਇਹ ਸੱਚ ਨਹੀਂ ਹੈ। ਜਦੋਂ ਇਹ ਅੰਦੋਲਨ ਜਨਵਰੀ 2022 ਵਿਚ ਸ਼ੁਰੂ ਹੋਇਆ ਸੀ, ਤਾਂ ਇਸ ਦੀ ਮਨਜ਼ੂਰੀ ਭਾਜਪਾ ਨੇਤਾ ਬਬੀਤਾ ਫੋਗਾਟ ਅਤੇ ਤੀਰਥ ਰਾਣਾ ਨੇ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਵੀਡੀਓ 'ਚ ਇਸ ਦੀ ਇਜਾਜ਼ਤ ਦੀ ਕਾਪੀ ਵੀ ਦਿਖਾਈ।
ਇਹ ਵੀ ਪੜ੍ਹੋ: ਸੂਬਾ ਸਰਕਾਰਾਂ ਆਪਣੀ ਜ਼ਮੀਨ ਦੇ ਕੇ ਬਣਾਉਂਦੀਆਂ ਹਨ ਵੈੱਲਨੈੱਸ ਸੈਂਟਰ : ਪੰਜਾਬ ਸਰਕਾਰ
ਸੱਤਿਆਵਰਤ ਨੇ ਦਸਿਆ ਕਿ 28 ਮਈ ਨੂੰ ਹੋਣ ਵਾਲੀ ਮਹਿਲਾ ਮਹਾਪੰਚਾਇਤ ਦਾ ਫ਼ੈਸਲਾ ਖਾਪ ਪੰਚਾਇਤ ਨੇ ਲਿਆ। ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਣ ਵਾਲਾ ਹੈ। ਅਸੀਂ ਹਰਿਦੁਆਰ ਗਏ ਅਤੇ ਅਪਣੇ ਪ੍ਰਵਾਰਾਂ ਅਤੇ ਕੋਚਾਂ ਨੂੰ ਮੈਡਲ ਵਾਪਸ ਕਰ ਦਿਤੇ। ਸਾਨੂੰ ਨਹੀਂ ਪਤਾ ਕਿ ਉਥੇ ਕੀ ਹੋ ਰਿਹਾ ਸੀ। ਅਸੀਂ ਅੰਦੋਲਨਕਾਰੀ ਨਹੀਂ ਹਾਂ, ਸਾਡੇ ਕੋਲ ਤਜਰਬਾ ਨਹੀਂ ਹੈ। ਅਸੀਂ ਸਮਝ ਨਹੀਂ ਸਕੇ ਕਿ ਕੌਣ ਸਾਡੇ ਨਾਲ ਹੈ ਅਤੇ ਕੌਣ ਸਾਡੇ ਵਿਰੁਧ ਹੈ।
ਇਹ ਵੀ ਪੜ੍ਹੋ: ਬੱਕਰੀਆਂ ਚਰਾਉਣ ਵਾਲੇ ਦੋ ਭਰਾਵਾਂ ਦੀਆਂ ਧੀਆਂ ਬਣਨਗੀਆਂ ਡਾਕਟਰ, ਪੜ੍ਹੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ
ਸਤਿਆਵਰਤ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਉਸ ਦੇ ਵਿਰੁਧ ਹਰ ਕੋਈ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਸੀ, ਪਰ ਏਕਤਾ ਦੀ ਕਮੀ ਸੀ। ਅਸੀਂ ਪਹਿਲਾਂ ਵੀ ਇਸ ਵਿਰੁਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਾਮਲਾ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤਕ ਪਹੁੰਚ ਜਾਂਦਾ ਸੀ ਅਤੇ ਉਸ ਖਿਡਾਰੀ ਦਾ ਕਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਅਸੀਂ ਵਾਰ-ਵਾਰ ਕਿਹਾ ਹੈ ਕਿ ਸਾਡੀ ਲੜਾਈ ਸਰਕਾਰ ਵਿਰੁਧ ਨਹੀਂ ਹੈ। ਸਾਡੀ ਲੜਾਈ ਕੇਵਲ ਬ੍ਰਿਜ ਭੂਸ਼ਣ ਸਿੰਘ ਨਾਲ ਹੈ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਦੇ ਅਹੁਦੇ 'ਤੇ ਰਹਿੰਦਿਆਂ ਕਈ ਗਲਤ ਕੰਮ ਕੀਤੇ ਹਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਆਇਆ ਤਿੰਨ ਤੀਬਰਤਾ ਦਾ ਭੂਚਾਲ
ਸਾਕਸ਼ੀ ਮਲਿਕ ਨੇ ਵੀਡੀਉ 'ਚ ਦਸਿਆ ਕਿ ਸਾਡੇ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ ਅਸੀਂ ਇੰਨੇ ਸਮੇਂ ਤਕ ਚੁੱਪ ਕਿਉਂ ਰਹੇ। ਉਨ੍ਹਾਂ ਕਿਹਾ ਕਿ ਸੱਭ ਤੋਂ ਪਹਿਲਾਂ ਪਹਿਲਵਾਨਾਂ ਵਿਚ ਏਕਤਾ ਦੀ ਕਮੀ ਸੀ ਅਤੇ ਅਸੀਂ ਇਕੱਠੇ ਨਹੀਂ ਹੋ ਸਕੇ। ਇਸ ਤੋਂ ਬਾਅਦ ਦੂਜਾ ਕਾਰਨ ਇਹ ਸੀ ਕਿ ਨਾਬਾਲਗ ਲੜਕੀ ਨੇ 161 ਅਤੇ ਫਿਰ 164 ਦੇ ਬਿਆਨ ਦਿਤੇ। ਕਈ ਦਿਨਾਂ ਬਾਅਦ, ਉਸ ਨੇ ਅਪਣਾ ਬਿਆਨ ਬਦਲ ਲਿਆ ਕਿਉਂਕਿ ਉਸ ਦੇ ਪ੍ਰਵਾਰ ਨੂੰ ਡਰਾਇਆ ਅਤੇ ਧਮਕਾਇਆ ਗਿਆ ਸੀ। ਇਸ ਲਈ ਅਸੀਂ ਇਕੱਲੇ-ਇਕੱਲੇ ਅਪਣੀ ਆਵਾਜ਼ ਕਿਵੇਂ ਉਠਾ ਸਕਦੇ ਹਾਂ। ਸਾਕਸ਼ੀ ਨੇ ਇਹ ਵੀ ਕਿਹਾ ਕਿ ਹਰਿਦੁਆਰ 'ਚ ਅਜਿਹਾ ਮਾਹੌਲ ਬਣਾਇਆ ਗਿਆ ਕਿ ਜੇਕਰ ਅਸੀਂ ਤਮਗ਼ੇ ਵਹਾ ਦਿੰਦੇ ਤਾਂ ਹਿੰਸਾ ਦਾ ਖਤਰਾ ਸੀ।
ਇਹ ਵੀ ਪੜ੍ਹੋ: ਖ਼ਰਾਬ ਮੌਸਮ ਕਾਰਨ ਸਿੱਕਿਮ ’ਚ 2400 ਤੋਂ ਵੱਧ ਸੈਲਾਨੀ ਫਸੇ
ਕੁਸ਼ਤੀ ਵਿਚ ਆਉਣ ਵਾਲੇ ਜ਼ਿਆਦਾਤਰ ਖਿਡਾਰੀ ਗ਼ਰੀਬ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਵਿਚ ਹਿੰਮਤ ਨਹੀਂ ਹੈ। ਇੰਨੇ ਵੱਡੇ ਨਿਜ਼ਾਮ ਅਤੇ ਇੰਨੇ ਤਾਕਤਵਰ ਵਿਅਕਤੀ ਦੇ ਵਿਰੁਧ ਆਵਾਜ਼ ਉਠਾਉਣ ਦੀ ਉਨ੍ਹਾਂ ਵਿਚ ਤਾਕਤ ਨਹੀਂ ਹੈ। ਹੁਣ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਉਸ ਵਿਰੁਧ ਆਵਾਜ਼ ਬੁਲੰਦ ਕੀਤੀ, ਪਰ ਉਸ ਨੂੰ ਕਿਨ੍ਹਾਂ ਹਾਲਾਤਾਂ 'ਚੋਂ ਗੁਜ਼ਰਨਾ ਪਿਆ। ਸਾਕਸ਼ੀ ਮਲਿਕ ਅਤੇ ਸਤਿਆਵਰਤ ਕਾਦਿਆਨ ਨੇ ਖਾਪ ਪੰਚਾਇਤਾਂ ਨਾਲ ਨਾਰਾਜ਼ਗੀ ਨੂੰ ਅਫ਼ਵਾਹ ਦਸਿਆ। ਉਨ੍ਹਾਂ ਕਿਹਾ ਕਿ ਜੇਕਰ ਖਾਪ ਪੰਚਾਇਤ ਨੂੰ ਦੀ ਕੋਈ ਗੱਲ ਬੁਰੀ ਲੱਗੀ ਤਾਂ ਉਹ ਮੁਆਫੀ ਮੰਗਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ।