
ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 93ਵਾਂ ਅਤੇ 94ਵਾਂ ਮੈਚ 16 ਸਤੰਬਰ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ।
ਪੁਣੇ: ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 93ਵਾਂ ਅਤੇ 94ਵਾਂ ਮੈਚ 16 ਸਤੰਬਰ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ। ਇਸ ਵਿਚ ਜੈਪੁਰ ਦੀ ਟੀਮ ਨੂੰ 38-32 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੁਕਾਬਲਾ ਪੁਣੇ ਦੇ ਸ਼ਿਵ ਸ਼ਤਰਪਤੀ ਸਪੋਰਟਸ ਕੰਪਲੈਕਸ ਵਿਚ ਖੇਡਿਆ ਗਿਆ। ਪਹਿਲੀ ਪਾਰੀ ਵਿਚ ਯੂਪੀ ਯੋਧਾ ਦਾ ਜਲਵਾ ਦੇਖਣ ਨੂੰ ਮਿਲਿਆ ਅਤੇ ਉਸ ਨੇ 20-13 ਨਾਲ ਵਾਧਾ ਬਣਾਇਆ।
Jaipur Pink Panthers vs UP Yoddha
ਉੱਥੇ ਹੀ ਜਦੋਂ ਦੂਜੀ ਪਾਰੀ ਦਾ ਖੇਡ ਸ਼ੁਰੂ ਹੋਇਆ ਤਾਂ ਯੂਪੀ ਨੇ ਅਪਣੀ ਲੈਅ ਬਰਕਰਾਰ ਰੱਖੀ। ਇਸ ਦੌਰਾਨ ਜੈਪੁਰ ਦਾ ਪ੍ਰਦਰਸ਼ਨ ਫਿੱਕਾ ਰਿਹਾ। ਹਾਲਾਂਕਿ ਆਖਰੀ ਮਿੰਟਾਂ ਵਿਚ ਜੈਪੁਰ ਨੇ ਵਾਪਸੀ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਪਰ ਉਹ ਜਿੱਤ ਹਾਸਲ ਕਰਨ ਵਿਚ ਅਸਫ਼ਲ ਰਹੀ।
Jaipur Pink Panthers vs UP Yoddha
ਤੇਲਗੂ ਟਾਇੰਟਸ ਬਨਾਮ ਦਬੰਗ ਦਿੱਲੀ
ਦਿਨ ਦੇ ਦੂਜੇ ਮੁਕਾਬਲੇ ਵਿਚ ਦਿੱਲੀ ਨੇ ਇਕ ਵਾਰ ਫਿਰ ਅਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਮੁਕਾਬਲਾ 37-29 ਦੇ ਅੰਤਰ ਨਾਲ ਜਿੱਤ ਲਿਆ। ਪਹਿਲੀ ਪਾਰੀ ਦੀ ਗੱਲ ਕਰੀਏ ਤਾਂ ਦਿੱਲੀ ਦੀ ਟੀਮ ਨੇ 18-13 ਨਾਲ ਵਾਧਾ ਬਣਾਇਆ ਸੀ।
Telugu Titans vs Dabang Delhi
ਜਦੋਂ ਦੂਜੀ ਪਾਰੀ ਦਾ ਖੇਲ ਸ਼ੁਰੂ ਹੋਇਆ ਤਾਂ ਦਿੱਲੀ ਨੇ ਅਪਣਾ ਜਲਵਾ ਜਾਰੀ ਰੱਖਿਆ ਅਤੇ ਟਾਇੰਟਸ ਨੂੰ ਮਾਤ ਦਿੱਤੀ। ਉੱਥੇ ਹੀ ਨਵੀਨ ਕੁਮਾਰ ਨੇ ਇਕ ਵਾਰ ਫਿਰ ਅਪਣਾ ਸੁਪਰ 10 ਪੂਰਾ ਕੀਤਾ। ਤੇਲਗੂ ਵੱਲੋਂ ਸਿਧਾਰਥ ਨੇ ਵੀ ਸੁਪਰ-10 ਪੂਰਾ ਕੀਤਾ। ਇਸ ਸੀਜ਼ਨ ਵਿਚ ਦਿੱਲੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਅੰਕ ਸੂਚੀ ਵਿਚ ਦਿੱਲੀ ਸਭ ਤੋਂ ਉੱਪਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।