
ਜੈਪੁਰ ਪਿੰਕ ਪੈਂਥਰਜ਼ ਨੇ ਬੁੱਧਵਾਰ ਨੂੰ ਖੇਡੇ ਗਏ ਇਕ ਅਹਿਮ ਮੁਕਾਬਲੇ ਵਿਚ ਹਰਿਆਣਾ ਸਟੀਲਰਜ਼ ਵਿਰੁੱਧ ਮੈਚ ਡਰਾਅ ‘ਤੇ ਸਮਾਪਤ ਕੀਤਾ।
ਨਵੀਂ ਦਿੱਲੀ: ਦੀਪਕ ਹੁੱਡਾ ਅਤੇ ਸੰਦੀਪ ਧੂਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜੈਪੁਰ ਪਿੰਕ ਪੈਂਥਰਜ਼ ਨੇ ਬੁੱਧਵਾਰ ਨੂੰ ਖੇਡੇ ਗਏ ਇਕ ਅਹਿਮ ਮੁਕਾਬਲੇ ਵਿਚ ਹਰਿਆਣਾ ਸਟੀਲਰਜ਼ ਵਿਰੁੱਧ ਮੈਚ ਡਰਾਅ ‘ਤੇ ਸਮਾਪਤ ਕੀਤਾ। ਮੈਚ ਦੇ 8ਵੇਂ ਮਿੰਟ ਵਿਚ ਪ੍ਰਸ਼ਾਂਤ ਕੁਮਾਰ ਰਾਏ ਨੂੰ ਆਊਟ ਕਰ ਜੈਪੁਰ ਨੇ ਮੁਕਾਬਲੇ ਵਿਚ ਲੀਡ ਬਣਾਈ ਪਰ ਅਗਲੀ ਹੀ ਰੇਡ ਵਿਚ ਸੁਨੀਲ ਨੇ ਦੀਪਕ ਹੁੱਡਾ ਨੂੰ ਆਊਟ ਕਰ ਸਕੋਰ ਨੂੰ ਬਰਾਬਰ ਕਰ ਦਿੱਤਾ।
Haryana Steelers vs Jaipur Pink Panthers
ਪਹਿਲੀ ਪਾਰੀ ਤੋਂ ਠੀਕ ਪੰਜ ਮਿੰਟ ਪਹਿਲਾਂ ਜੈਪੁਰ ਨੇ ਹਰਿਆਣਾ ਨੂੰ ਆਊਟ ਕਰ ਕੇ ਵੱਡੀ ਲੀਡ ਅਪਣੇ ਨਾਂਅ ਕਰ ਲਈ ਸੀ। ਹਾਲਾਂਕਿ ਆਲ ਆਊਟ ਹੋਣ ਦੇ ਬਾਵਜੂਦ ਹਰਿਆਣਾ ਨੇ ਧਮਾਕੇਦਾਰ ਵਾਪਸੀ ਕੀਤੀ ਅਤੇ ਜੈਪੁਰ ਦੇ ਤਿੰਨ ਮੈਨ ਰੇਡਰ ਨੂੰ ਆਊਟ ਕਰ ਬਾਹਰ ਭੇਜ ਦਿੱਤਾ। ਵਿਕਾਸ ਖੰਡੋਲਾ ਨੇ ਇਕ ਹੀ ਰੇਡ ਵਿਚ ਤਿੰਨ ਖਿਡਾਰੀਆਂ ਨੂੰ ਆਊਟ ਕਰ ਜੈਪੁਰ ਨੂੰ ਆਲ ਆਊਟ ਕਰ ਅਪਣੀ ਟੀਮ ਨੂੰ ਲੀਡ ਹਾਸਲ ਕਰਵਾਈ। ਪਹਿਲੀ ਪਾਰੀ ਦਾ ਖੇਲ ਖਤਮ ਹੋਣ ਤੱਕ ਹਰਿਆਣਾ ਨੇ ਜੈਪੁਰ ‘ਤੇ 4 ਪੁਆਇੰਟ ਨਾਲ ਵਾਧਾ ਬਣਾ ਲਿਆ। ਦੂਜੀ ਪਾਰੀ ਵਿਚ ਹੀ ਹਰਿਆਣਾ ਨੇ ਅਪਣਾ ਪ੍ਰਦਰਸ਼ਨ ਜਾਰੀ ਰੱਖਿਆ।
Bengal Warriors vs U Mumba
ਬੰਗਾਲ ਵਾਰੀਅਰਜ਼ ਬਨਾਮ ਯੂ-ਮੁੰਬਾ
ਇਸ ਦੇ ਨਾਲ ਹੀ ਸੀਜ਼ਨ ਦੇ 85ਵੇਂ ਅਤੇ ਦਿਨ ਦੇ ਦੂਜੇ ਮੈਚ ਵਿਚ ਯੂ-ਮੁੰਬਾ ਨੂੰ ਬੰਗਾਲ ਵਾਰੀਅਰਜ਼ ਦੇ ਹੱਥੋਂ 29-26 ਨਾਲ ਹਾਰ ਮਿਲੀ। ਇਸ ਜਿੱਤ ਤੋਂ ਬਾਅਦ ਬੰਗਾਲ ਦੀ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਆ ਗਈ ਹੈ। ਬੰਗਾਲ ਨੇ ਅੱਠਵੇਂ ਮੈਚ ਵਿਚ ਪੰਜਵੀਂ ਜਿੱਤ ਦਰਜ ਕੀਤੀ ਹੈ। ਬੰਗਾਲ ਵਾਰੀਅਰਜ਼ ਨੇ ਘਰੇਲੂ ਮੈਦਾਨ ਵਿਚ ਦੂਜੀ ਜਿੱਤ ਦਰਜ ਕੀਤੀ ਹੈ। ਇਸ ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਯੂ-ਮੁੰਬਾ ਦੀ ਟੀਮ 3 ਅੰਕ ਨਾਲ ਪਿੱਛੇ ਸੀ। ਯੂ-ਮੁੰਬਾ ਦੇ ਰੇਡਰ ਅਰਜੁਨ ਦੇਸਵਾਲ ਨੇ ਪਹਿਲੇ 20 ਮਿੰਟ ਵਿਚ ਸਭ ਤੋਂ ਜ਼ਿਆਦਾ 5 ਅੰਕ ਹਾਸਲ ਕੀਤੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।