ਪ੍ਰੋ ਕਬੱਡੀ: ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾਇਆ, ਬੰਗਾਲ ਵਾਰੀਅਰਜ਼ ਨੇ ਬੰਗਲੁਰੂ ਨੂੰ ਦਿੱਤੀ ਹਾਰ
Published : Sep 13, 2019, 9:17 am IST
Updated : Sep 13, 2019, 9:17 am IST
SHARE ARTICLE
Bengal Warriors vs Bengaluru Bulls
Bengal Warriors vs Bengaluru Bulls

ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।

ਕੋਲਕਾਤਾ: ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਪਟਨਾ ਪਾਇਰੇਟਸ ਦੇ ਪ੍ਰਦੀਪ ਨਰਵਾਲ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਵਾਂ ਸੁਪਰ 10 ਹਾਸਲ ਕੀਤਾ ਹੈ ਅਤੇ ਜੈਪੁਰ ਨੂੰ ਕਰਾਰੀ ਮਾਤ ਦਿੱਤੀ। ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਦੋਵੇਂ ਟੀਮਾਂ ਵਿਚ ਸਿਰਫ਼ 1 ਅੰਕ ਦਾ ਅੰਤਰ ਸੀ। ਮੈਚ ਦੇ 30ਵੇਂ ਮਿੰਟ ਵਿਚ ਜੈਪੁਰ ਨੂੰ ਆਲ ਆਊਟ ਕਰ ਕੇ ਪਟਨਾ ਨੇ ਇਕ ਵਾਰ ਫਿਰ ਮੁਕਾਬਲੇ ਵਿਚ ਵਾਪਸੀ ਕੀਤੀ। ਪਟਨਾ ਪਾਇਰੇਟਸ ਦਾ ਅਗਲਾ ਮੁਕਾਬਲਾ 15 ਸਤੰਬਰ ਨੂੰ ਪੁਣੇ ਵਿਚ ਪੁਣੇਰੀ ਪਲਟਨ ਅਤੇ ਜੈਪੁਰ ਦਾ ਅਗਲਾ ਮੈਚ 16 ਸਤੰਬਰ ਨੂੰ ਪੁਣੇ ਵਿਚ ਯੂਪੀ ਯੋਧਾ  ਵਿਰੁੱਧ ਹੋਵੇਗਾ।

Jaipur Pink Panthers vs Patna PiratesJaipur Pink Panthers vs Patna Pirates

ਬੰਗਲੁਰੂ ਬੁਲਜ਼ ਬਨਾਮ ਬੰਗਾਲ ਵਾਰੀਅਰਜ਼
ਇਸ ਦੇ ਨਾਲ ਹੀ ਦਿਨ ਦੇ ਦੂਜੇ ਵਿਚ ਬੰਗਲੁਰੂ ਨੂੰ ਬੰਗਾਲ ਵਾਰੀਅਰਜ਼ ਦੇ  ਹੱਥੋਂ 42-40 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਤੋਂ ਬਾਅਦ ਬੰਗਾਲ ਦੀ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਆ ਗਈ ਹੈ। ਕੋਲਕਾਤਾ ਵਿਚ ਖੇਡੇ ਗਏ ਇਸ ਮੈਚ ਵਿਚ ਬੰਗਾਲ ਵੱਲੋਂ ਕਪਤਾਨ ਮਨਿੰਦਰ ਸਿੰਘ ਨੇ 17 ਅੰਕ ਹਾਸਲ ਕੀਤੇ ਅਤੇ ਟੀਮ ਨੂੰ ਜਿੱਤ ਹਾਸਲ ਕਰਵਾਈ।

Bengal Warriors vs Bengaluru BullsBengal Warriors vs Bengaluru Bulls

ਬੰਗਲੁਰੂ ਬੁਲਜ਼ ਦੇ ਪਵਨ ਸਿਹਰਾਵਤ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ 19 ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਦਿਵਾਉਣ ਵਿਚ ਕਾਮਯਾਬ ਰਹੇ।ਬੰਗਾਲ ਵਾਰੀਅਰਜ਼ ਦਾ ਅਗਲਾ ਮੈਚ 10 ਸਤੰਬਰ ਨੂੰ ਪੁਣੇ ਵਿਚ ਹਰਿਆਣਾ ਸਟੀਲਰਜ਼ ਵਿਰੁੱਧ ਅਤੇ ਬੰਗਲੁਰੂ ਬੁਲਜ਼ ਦਾ ਅਗਲਾ ਮੁਕਾਬਲਾ 20 ਸਤੰਬਰ ਨੂੰ ਪੁਣੇ ਵਿਚ ਪੁਣੇਰੀ ਪਲਟਨ ਵਿਰੁੱਧ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement