Advertisement
  ਖ਼ਬਰਾਂ   ਖੇਡਾਂ  17 Oct 2018  ਦਸ ਹਜ਼ਾਰ ਬਣਾ ਕੇ ਸਚਿਨ ਦਾ ਰੀਕਾਰਡ ਤੋੜ ਸਕਦੇ ਹਨ ਵਿਰਾਟ

ਦਸ ਹਜ਼ਾਰ ਬਣਾ ਕੇ ਸਚਿਨ ਦਾ ਰੀਕਾਰਡ ਤੋੜ ਸਕਦੇ ਹਨ ਵਿਰਾਟ

ਏਜੰਸੀ
Published Oct 17, 2018, 1:07 am IST
Updated Oct 17, 2018, 1:07 am IST
ਕੋਹਲੀ ਤੋਂ ਪਹਿਲਾ ਵਿਸ਼ਵ ਦੇ 12 ਬੱਲੇਬਾਜ਼ ਬਣਾ ਚੁੱਕੇ ਹਨ ਰੀਕਾਰਡ..........
Virat Kohli
 Virat Kohli

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟ ਇੰਡੀਜ਼ ਵਿਰੁਧ ਪੰਜ ਇਕ ਦਿਨਾ ਮੈਚਾਂ ਦੀ ਲੜੀ ਵਿਚ ਕ੍ਰਿਕੇਟ ਦੇ ਇਸ ਰੂਪ ਵਿਚ 10,000 ਦੌੜਾਂ ਪੂਰੀਆਂ ਕਰਕੇ ਮਹਾਨ ਸਚਿਨ ਤੇਂਦੂਲਕਰ ਦੇ ਰਿਕਾਰਡ ਨੂੰ ਆਪਣੇ ਨਾਂ ਕਰ ਸਕਦੇ ਹਨ। ਕੋਹਲੀ ਨੇ ਹੁਣ ਇਕ ਦਿਨਾਂ ਮੈਚ ਵਿਚ 9779 ਦੌੜਾਂ ਬਣਾਈਆਂ ਹਨ ਅਤੇ ਉਸ ਨੂੰ 10 ਹਜ਼ਾਰੀ ਕਲੱਬ ਵਿਚ ਸ਼ਾਮਲ ਹੋਣ ਲਈ ਕੇਵਲ 221 ਦੌੜਾਂ ਦੀ ਲੋੜ ਹੈ। ਵਧੀਆ ਪ੍ਰਦਰਸ਼ਨ ਕਰ ਰਹੇ ਕੋਹਲੀ ਜੇ ਪੰਜ ਮੈਚਾਂ ਵਿਚ ਖੇਡਦੇ ਹਨ ਤਾਂ ਆਸਾਨੀ ਨਾਲ ਇਸ ਮੁਕਾਮ ਤਕ ਪਹੁੰਚ ਸਕਦੇ ਹਨ। ਏਨ੍ਹਾਂ ਤਾਂ ਤੈਅ ਹੈ

ਕਿ ਕੋਹਲੀ ਜਦੋਂ ਵੀ ਇਕ ਦਿਨਾਂ ਮੈਚ ਵਿਚ 10,000 ਦੌੜਾਂ ਪੂਰੀਆਂ ਕਰੇਗਾ ਤਾਂ ਸਭ ਤੋਂ ਪਹਿਲਾ ਘੱਟ ਪਾਰੀਆਂ ਵਿਚ ਇਸ ਮੁਕਾਮ 'ਤੇ ਪਹੁੰਚਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੋਵੇਗਾ। ਹੁਣ ਰਿਕਾਰਡ ਤੇਂਦਲੁਕਰ ਦੇ ਨਾਂ ਹੈ ਜਿੰਨ੍ਹਾਂ ਨੇ 259 ਪਾਰਆਂ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ। ਕੋਹਲੀ ਨੇ 211 ਮੈਚਾਂ ਵਿਚ 203 ਪਾਰੀਆਂ ਖੇਡੀਆਂ ਹਨ। ਕੋਹਲੀ ਤੋਂ ਪਹਿਲਾਂ ਵਿਸ਼ਵ ਦੇ 12 ਬੱਲੇਬਾਜ਼ਾਂ ਨੇ ਇਕ ਦਿਨਾਂ ਮੈਚ ਵਿਚ 10,00 ਦੌੜਾਂ ਪੂਰੀਆਂ ਕੀਤੀਆਂ ਹਨ। ਜਿੰਨ੍ਹਾਂ ਵਿਚ ਭਾਰਤ ਦੇ ਚਾਰ ਬੱਲੇਬਾਜ਼ ਤੇਂਦਲੁਕਰ (18,426), ਸੌਰਵ ਗਾਂਗੁਲੀ (11,363), ਰਾਹੁਲ ਦ੍ਰਵਿੜ (10,899) ਅਤੇ ਮਹਿੰਦਰ ਸਿੰਘ ਧੋਨੀ (10,123) ਸ਼ਾਮਲ ਹਨ।

ਕੋਹਲੀ ਨੂੰ ਵਿਦੇਸ਼ ਵਿਚ ਇਕ ਦਿਨਾਂ ਮੈਚਾਂ ਵਿਚ 4,000 ਦੌੜਾਂ ਪੂਰੀਆਂ ਕਰਨ ਲਈ 170 ਦੌੜਾਂ ਦੀ ਲੋੜ ਹੈ। ਜੇ ਉਹ ਇਸ ਮੁਕਾਮ ਨੂੰ ਹਾਸਲ ਕਰ ਲੈਂਦੇ ਹਨ ਤਾਂ ਤੇਂਦੁਲਕਰ ਅਤੇ ਧੋਨੀ ਤੋਂ ਬਾਦ ਇਹ ਉਪਲੱਬਧੀ ਹਾਸਲ ਕਰਨ ਵਾਲੇ ਤੀਸਰੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਦੁਨੀਆਂ ਵਿਚ ਹੁਣ ਤਕ ਸਿਰਫ਼ 9 ਬੱਲੇਬਾਜ਼ਾਂ ਨੇ ਆਪਣੀ ਘਰੇਲੂ ਜ਼ਮੀਨ 'ਤੇ 4,000 ਤੋਂ ਵੱਧ ਦੌੜਾਂ ਬਣਾਈਆਂ ਹਨ। (ਪੀ.ਟੀ.ਆਈ)

Location: India, Delhi, New Delhi

ਸਬੰਧਤ ਖ਼ਬਰਾਂ

Advertisement
Advertisement

 

Advertisement
Advertisement