
ਵੈਸਟ ਇੰਡੀਜ਼ ਦੇ ਵਿਰੁੱਧ ਟੈਸਟ ਸੀਰੀਜ਼ ਲਈ ਚੁਣੀ ਗਈ ਭਾਰਤੀ ਟੀਮ ਨੂੰ ਲੈ ਕੇ ਉਠੇ ਵਿਵਾਦ ‘ਤੇ ਕਪਤਾਨ ਵਿਰਾਟ...
ਨਵੀਂ ਦਿੱਲੀ : ਵੈਸਟ ਇੰਡੀਜ਼ ਦੇ ਵਿਰੁੱਧ ਟੈਸਟ ਸੀਰੀਜ਼ ਲਈ ਚੁਣੀ ਗਈ ਭਾਰਤੀ ਟੀਮ ਨੂੰ ਲੈ ਕੇ ਉਠੇ ਵਿਵਾਦ ‘ਤੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਬਚਾਅ ਕੀਤਾ ਹੈ। ਰਾਜਕੋਟ ਟੈਸਟ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਦੇ ਦੌਰਾਨ ਜਦੋਂ ਉਹ ਮੀਡੀਆ ਦੇ ਸਾਹਮਣੇ ਆਏ ਤਾਂ ਉਨ੍ਹਾਂ ਨੂੰ ਟੀਮ ਦੀ ਚੋਣ ਨੂੰ ਲੈ ਕੇ ਕਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਥੇ ਭਾਰਤੀ ਕਪਤਾਨ ਨੇ ਚੋਣਕਾਰਾਂ ਦਾ ਬਚਾਅ ਕਰਦੇ ਹੋਏ ਇਸ ਸੀਰੀਜ਼ ਵਿਚ ਬੈਂਚਮਾਰਕ ਤੈਅ ਕਰਨ ਦੀ ਗੱਲ ਕਹੀ ਹੈ।
Captain Virat Kohliਉਨ੍ਹਾਂ ਨੇ ਕਿਹਾ, ‘ਅਸੀਂ ਇਸ ਸੀਰੀਜ਼ ਵਿਚ ਬੈਂਚਮਾਰਕ ਸੈੱਟ ਕਰਨਾ ਚਾਹੁੰਦੇ ਹਾਂ। ਕੁੱਝ ਨੌਜਵਾਨ ਖਿਡਾਰੀ ਟਾਪ ਲੜੀ ਵਿਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ। ਮੇਰੇ ਖ਼ਿਆਲ ਨਾਲ ਨੌਜਵਾਨ ਖਿਡਾਰੀਆਂ ਲਈ ਇਹ ਵਧੀਆ ਮੌਕਾ ਹੋਵੇਗਾ। ਕਮਾਲ ਦੀ ਗੱਲ ਇਹ ਹੈ ਕਿ ਚੋਣਕਾਰਾਂ ‘ਤੇ ਉਸ ਸਮੇਂ ਸਵਾਲ ਉੱਠਣ ਲੱਗੇ, ਜਦੋਂ ਦੋ ਮੈਚਾਂ ਦੀ ਸੀਰੀਜ਼ ਲਈ ਚੁਣੀ ਗਈ ਟੀਮ ਵਿਚ ਕਰੁਣ ਨਾਇਰ ਅਤੇ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਮੌਕਾ ਨਹੀਂ ਮਿਲਿਆ। ਨਾਇਰ ਨੂੰ ਇੰਗਲੈਂਡ ਦੌਰੇ ‘ਤੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ, ਪਰ ਕਿਸੇ ਵੀ ਮੈਚ ਵਿਚ ਨਹੀਂ ਖਿਡਾਇਆ ਗਿਆ।’