
ਮਾਰਕਰਮ ਦੀ ਜਗ੍ਹਾ ਲੈਣ ਲਈ ਕਿਸੇ ਖਿਡਾਰੀ ਨੂੰ ਨਹੀਂ ਬੁਲਾਇਆ
ਰਾਂਚੀ : ਦਖਣੀ ਅਫ਼ਰੀਕਾ ਦੇ ਸਲਾਮੀ ਬੱਲੇਬਾਜ਼ ਏਡਨ ਮਾਰਕਰਮ ਨੂੰ 'ਨਿਰਾਸ਼ਾ' ਵਿਚ ਕਿਸੀ ਠੋਸ ਚੀਜ਼ 'ਤੇ ਮੁੱਕਾ ਮਾਰਨਾ ਭਾਰੀ ਪਿਆ ਕਿਉਂਕਿ ਗੁੱਟ ਵਿਚ ਸੱਟ ਕਾਰਨ ਉਹ ਭਾਰਤ ਵਿਰੁਧ ਤੀਜੇ ਅਤੇ ਆਖ਼ਰੀ ਟੈਸਟ ਮੈਚ ਤੋਂ ਬਾਹਰ ਹੋ ਗਏ। ਦਖਣ ਅਫ਼ਰੀਕਾ ਦੇ ਡਰੈਸਿੰਗ ਰੂਮ ਵਿਚ ਅਪਣਾ ਹੱਥ ਕਿਸੇ ਮਜ਼ਬੂਤ ਚੀਜ 'ਤੇ ਦੇ ਮਾਰਿਆ ਸੀ ਜਿਸ ਨਾਲ ਉਨ੍ਹਾਂ ਦੇ ਗੁੱਟ ਵਿਚ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਤੀਜੇ ਟੈਸਟ ਤੋਂ ਬਾਹਰ ਹੋਣਾ ਪਿਆ।
Aiden Markram punches object, ruled out of third Test
ਮਾਰਕਰਮ ਦੀ ਜਗ੍ਹਾ ਲੈਣ ਲਈ ਕਿਸੇ ਖਿਡਾਰੀ ਨੂੰ ਨਹੀਂ ਬੁਲਾਇਆ ਗਿਆ ਹੈ। ਕ੍ਰਿਕਟ ਦਖਣੀ ਅਫ਼ਰੀਕਾ ਦੀ ਮੀਡੀਆ ਰੀਪੋਰਟ ਅਨੁਸਾਰ,''ਇਹ ਸੱਟ (ਦੂਜੇ ਟੈਸਟ ਮੈਚ ਦੀ) ਦੂਜੀ ਪਾਰੀ ਵਿਚ ਇਸ ਸਲਾਮੀ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਲੱਗੀ।'' ਮਾਰਕਰਮ ਲਈ ਭਾਰਤੀ ਦੌਰਾ ਮਿਸ਼ਰਤ ਸਫ਼ਲਤਾ ਵਾਲਾ ਰਿਹਾ ਹੈ।
Aiden Markram punches object, ruled out of third Test
ਟੀਮ ਦੇ ਚਕਿਤਸਕ ਹਸ਼ੇਂਦਰ ਰਾਮਜੀ ਨੇ ਕਿਹਾ,''ਏਡਨ ਮਾਰਕਰਾਮ ਦੀ ਕਲਾਈ ਦੇ ਸਿਟੀ ਸਕੈਨ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਕਲਾਈ ਦੀ ਹੱਡੀ ਵਿਚ ਫ਼ੈਕਚਰ ਹੈ। ਇਸ ਲਈ ਅਗਲੇ ਮੈਚ ਲਈ ਉਹ ਅਨਫ਼ਿਟ ਹਨ।