ਫੈਡਰਰ ਪਹੁੰਚੇ ATP finals ਦੇ ਸੈਮੀਫਾਈਲ ‘ਚ
Published : Nov 17, 2018, 8:42 pm IST
Updated : Nov 17, 2018, 8:42 pm IST
SHARE ARTICLE
Federer in the semi-final of ATP finals
Federer in the semi-final of ATP finals

ਸਵਿਟਜ਼ਰਲੈਂਡ ਦੇ ਦਿੱਗਜ ਖਿਡਾਰੀ ਰੋਜ਼ਰ ਫੈਡਰਰ ਨੇ ਦੱਖਣ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਹਰਾ ਕੇ ਸਾਲ ਦੇ ਆਖ਼ਰੀ ਟੂਰਨਾਮੈਂਟ...

ਲੰਦਨ (ਭਾਸ਼ਾ) : ਸਵਿਟਜ਼ਰਲੈਂਡ ਦੇ ਦਿੱਗਜ ਖਿਡਾਰੀ ਰੋਜ਼ਰ ਫੈਡਰਰ ਨੇ ਦੱਖਣ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਹਰਾ ਕੇ ਸਾਲ ਦੇ ਆਖ਼ਰੀ ਟੂਰਨਾਮੈਂਟ ਏਟੀਪੀ ਫਾਈਨਲਸ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਐਤਵਾਰ ਨੂੰ ਟੂਰਨਾਮੈਂਟ ਦੇ ਰਾਉਂਡ-ਰੋਬਿਨ ਦੇ ਪਹਿਲੇ ਦੌਰ ਵਿਚ ਜਾਪਾਨ ਦੇ ਖ਼ਤਰਨਾਕ ਖਿਡਾਰੀ ਕੇਈ ਨਿਸ਼ਿਕੋਰੀ ਨੂੰ ਹਰਾਉਣ ਤੋਂ ਬਾਅਦ ਫੈਡਰਰ ਦੀ ਇਹ ਲਗਾਤਾਰ ਦੂਜੀ ਜਿੱਤ ਹੈ।

ਹੁਣ ਸੈਮੀਫਾਈਨਲ ਵਿਚ ਫੈਡਰਰ ਦਾ ਸਾਹਮਣਾ ਸ਼ਨੀਵਾਰ ਨੂੰ ਐਲੇਕਜੈਂਡਰ ਜਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ ਜਾਨ ਇਸਨਰ ਨੂੰ 7-6, 6-3 ਨਾਲ ਹਰਾਇਆ ਸੀ। 2009 ਵਿਚ ਜੁਆਨ ਮਾਰਟਿਨ ਡੇਲ ਪੋਤਰੋ ਤੋਂ ਬਾਅਦ 21 ਸਾਲ ਦਾ ਜਵੇਰੇਵ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲਾ ਸਭ ਤੋਂ ਜਵਾਨ ਖਿਡਾਰੀ ਬਣਿਆ।

ਫੈਡਰਰ ਨੇ ਐਡਰਸਨ ਨੂੰ ਸਿੱਧੇ ਸੈਂਟੋਂ ਵਿਚ 6-4, 6-3 ਨਾਲ ਮਾਤ ਦਿਤੀ। ਸੰਸਾਰ ਦੇ ਛੇਵੇਂ ਨੰਬਰ ਦੇ ਖਿਡਾਰੀ ਐਂਡਰਸਨ ਪਹਿਲਾਂ ਹੀ ਟੂਰਨਾਮੈਂਟ  ਦੇ ਸੈਮੀਫਾਈਨਲ ਵਿਚ ਅਪਣਾ ਸਥਾਨ ਪੱਕਾ ਕਰ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement