ਰੋਜਰ ਫੈਡਰਰ ਨੇ ਜਿੱਤਿਆ 99ਵਾਂ ਏਟੀਪੀ ਖਿਤਾਬ
Published : Oct 29, 2018, 5:15 pm IST
Updated : Oct 29, 2018, 5:15 pm IST
SHARE ARTICLE
Roger Federer won the 99th ATP title
Roger Federer won the 99th ATP title

ਸੰਸਾਰ ਦੇ ਤੀਸਰੇ ਨੰਬਰ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਇਥੇ ਐਤਵਾਰ ਨੂੰ ਅਪਣੇ ਘਰ ਵਿਚ ਰੋਮਾਨੀਆ ਦੇ ਕਵਾਲੀਫਾਇਰ ਮਾਰਿਅਸ ਕੋਪਿਲ ਨੂੰ ਪੁਰਸ਼ ...

ਬਾਸੇਲ (ਭਾਸ਼ਾ) : ਸੰਸਾਰ ਦੇ ਤੀਸਰੇ ਨੰਬਰ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਇਥੇ ਐਤਵਾਰ ਨੂੰ ਅਪਣੇ ਘਰ ਵਿਚ ਰੋਮਾਨੀਆ ਦੇ ਕਵਾਲੀਫਾਇਰ ਮਾਰਿਅਸ ਕੋਪਿਲ ਨੂੰ ਪੁਰਸ਼ ਸਿੰਗਲਸ ਦੇ ਫਾਈਨਲ ਵਿਚ ਹਰਾ ਕੇ ਸਵਿਰਸ ਇੰਡੋਰਸ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਸਵਿਟਜਰਲੈਂਡ ਦੇ ਦਿੱਗਜ ਖਿਡਾਰੀ ਫੈਡਰਰ ਨੇ ਅਪਣੇ ਕਰੀਅਰ ਦਾ 99ਵਾਂ ਏਟੀਪੀ ਖਿਤਾਬ ਵੀ ਅਪਣੇ ਨਾਮ ਕੀਤਾ ਹੈ। ਅਮਰੀਕਾ ਦੇ ਜਿੰਮੀ ਕੋਨਰਸ (109) ਹੀ ਇਕਮਾਤਰ ਅਜਿਹੇ ਖਿਡਾਰੀ ਹਨ

Roger FedererRoger Federerਜਿਨ੍ਹਾਂ ਨੇ ਪ੍ਰੋਫੈਸ਼ਨਲ ਯੁੱਗ ਵਿਚ 100 ਤੋਂ ਵੱਧ ਏਟੀਪੀ ਖਿਤਾਬ ਜਿੱਤੇ ਹਨ।  ਇਸ ਤੋਂ ਇਲਾਵਾ ਫੈਡਰਰ ਸਵਿਰਸ ਇੰਡੋਰਸ ਦੇ ਨੌਵੀ ਵਾਰ ਜੇਤੂ ਬਣੇ। ਸਿਖਰ ਦਰਜੇ ਦੇ ਖਿਡਾਰੀ ਫੈਡਰਰ ਨੂੰ ਪਹਿਲੇ ਸੈੱਟ ਵਿਚ ਕੋਪਿਲ ਦੇ ਸਾਹਮਣੇ ਬਹੁਤ ਸੰਘਰਸ਼ ਕਰਨਾ ਪਿਆ ਅਤੇ ਇਹ ਸੈੱਟ ਟਾਈਬਰੇਕ ਤੱਕ ਗਿਆ ਪਰ ਉਹ ਇਹ ਮੈਚ 7-6, 6-4 ਨਾਲ ਜਿੱਤਣ ਵਿਚ ਸਫ਼ਲ ਰਹੇ। ਦੂਜੇ ਸੈੱਟ ਵਿਚ ਕੋਪਿਲ ਨੇ ਇਕ ਸਮਾਂ ਫੈਡਰਰ ਉਤੇ 3-0 ਦਾ ਵਾਧਾ ਹਾਸਲ ਕੀਤਾ

ਪਰ ਫੈਡਰਰ ਨੇ ਅਪਣੇ ਅਨੁਭਵ ਦਾ ਫਾਇਦਾ ਚੁੱਕ ਕੇ ਪਹਿਲਾਂ ਸਕੋਰ ਬਰਾਬਰ ਕੀਤੇ ਅਤੇ ਫਿਰ 5-4 ਦਾ ਵਾਧਾ ਬਣਾਉਣ ਤੋਂ ਬਾਅਦ ਇਹ ਸੈੱਟ ਅਤੇ ਮੈਚ ਅਪਣੇ ਨਾਮ ਕਰ ਲਿਆ। ਦੋਵਾਂ ਖਿਡਾਰੀਆਂ ਦੇ ਵਿਚ ਇਹ ਮੁਕਾਬਲਾ ਇਕ ਘੰਟਾ 34 ਮਿੰਟ ਤੱਕ ਚੱਲਿਆ। ਫੈਡਰਰ ਨੇ ਲਗਾਤਾਰ ਚੌਥੀ ਵਾਰ ਇਹ ਟੂਰਨਾਮੈਂਟ ਜਿੱਤਿਆ। ਫੈਡਰਰ ਨੇ ਫਾਈਨਲ ਤੱਕ ਪਹੁੰਚਣ ਲਈ ਪਹਿਲੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਕ ਅਤੇ ਫਿਰ ਬਾਅਦ ਵਿਚ ਪੰਜਵੇਂ ਨੰਬਰ ਦੇ ਖਿਡਾਰੀ ਐਲਏਕਜੈਂਡਰ ਜਵੇਰੇਵ ਵਰਗੇ ਚੰਗੇ ਖਿਡਾਰੀਆਂ ਨੂੰ ਹਰਾਇਆ ਸੀ।

Won 99th ATP titleWon 99th ATP titleਦੱਖਣ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਐਤਵਾਰ ਨੂੰ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਪੁਰਸ਼ ਸਿੰਗਲਸ ਦੇ ਫਾਈਨਲ ਵਿਚ 6-3, 7-6 ਨਾਲ ਹਰਾ ਕੇ ਵਿਆਨਾ ਓਪਨ ਦੀ ਟਰਾਫ਼ੀ ਅਪਣੇ ਨਾਮ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਮਹੀਨੇ ਹੋਣ ਵਾਲੇ ਏਟੀਪੀ ਫਾਈਨਲਸ ਲਈ ਵੀ ਅਪਣੀ ਜਗ੍ਹਾ ਬਣਾਈ। ਐਂਡਰਸਨ ਨੂੰ ਇਹ ਮੈਚ ਜਿੱਤਣ ਵਿਚ ਲਗਭਗ ਦੋ ਘੰਟੇ ਦਾ ਸਮਾਂ ਲੱਗਾ। 32 ਸਾਲ ਦੇ ਐਂਡਰਸਨ ਏਟੀਪੀ ਫਾਈਨਲਸ ਵਿਚ ਪਹੁੰਚਣ ਵਾਲੇ 23 ਸਾਲਾਂ ਤੋਂ ਬਾਅਦ ਦੱਖਣ ਅਫ਼ਰੀਕਾ ਦੇ ਪਹਿਲੇ ਖਿਡਾਰੀ ਬਣੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੇਨ ਫਰੇਰਾ ਨੇ 1995 ਵਿਚ ਇਹ ਟੂਰਨਾਮੈਂਟ ਖੇਡਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement