
ਦਖਣੀ ਅਫ਼ਰੀਕਾ ਨੂੰ ਹਰਾ ਕੇ ਆਸਟਰੇਲੀਆ ਫ਼ਾਈਨਲ ’ਚ ਪਹੁੰਚਿਆ
2023 ICC World Cup Final Match: ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ ਦੂਜਾ ਅਤੇ ਆਖ਼ਰੀ ਸੈਮੀਫ਼ਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ’ਚ ਖੇਡਿਆ ਗਿਆ। ਇਸ ਮੈਚ ਨੂੰ ਜਿੱਤ ਕੇ ਆਸਟਰੇਲੀਆ ਨੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ ਤੇ ਹੁਣ ਉਸ ਦੀ ਖ਼ਿਤਾਬ ਲਈ ਭਾਰਤ ਨਾਲ ਟੱਕਰ ਹੋਵੇਗੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦਖਣੀ ਅਫਰੀਕਾ ਦੀ ਟੀਮ ਨੇ ਡੇਵਿਡ ਮਿਲਰ ਦੇ ਸੈਂਕੜੇ ਦੀ ਬਦੌਲਤ 49.4 ਓਵਰਾਂ ’ਚ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ ਤੇ ਆਸਟਰੇਲੀਆ ਨੂੰ ਜਿੱਤ ਲਈ 213 ਦੌੜਾਂ ਦਾ ਟੀਚਾ ਦਿਤਾ।
ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ 101 ਦੌੜਾਂ, ਹੈਨਰਿਕ ਕਲਾਸੇਨ ਨੇ 47 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦਾ ਕੋਈ ਹੋਰ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਆਸਟਰੇਲੀਆ ਲਈ ਮਿਸ਼ੇਲ ਸਟਾਰਕ ਨੇ 3, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਟਰੈਵਿਸ ਹੈੱਡ ਨੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਆਈ ਆਸਟਰੇਲੀਆ ਦੀ ਟੀਮ ਨੂੰ ਵੀ ਕਈ ਝਟਕੇ ਲੱਗੇ। ਅੰਤ ਉੋਸ ਨੇ 7 ਵਿਕਟਾਂ ਗੁਆ ਕੇ ਟੀਚੇ ਨੂੰ ਸਰ ਕਰ ਲਿਆ ਤੇ ਉਹ ਫ਼ਾਈਨਲ ’ਚ ਪਹੁੰਚ ਗਿਆ।
(For more news apart from 2023 ICC World Cup Final Match India Vs Australia, stay tuned to Rozana Spokesman)