
ਭਾਰਤ ਵਿਚ ਆਏ ਦਿਨ ਹੀ ਔਰਤਾਂ ਨਾਲ ਜਬਰ-ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ
ਭਾਰਤ ਵਿਚ ਆਏ ਦਿਨ ਹੀ ਔਰਤਾਂ ਨਾਲ ਜਬਰ-ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਮੁੱਕੇਬਾਜੀ ਦੇ ਕੋਚ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਫਰਵਰੀ ਦੇ ਮਹੀਨੇ ਦੀ ਹੈ ਜਿਸ ਵਿਚ 19 ਸਾਲ ਦੀ ਪੀੜਿਤ ਲੜਕੀ ਇਕ ਮੁਕਾਬਲੇ ਵਿਚ ਹਿੱਸਾ ਲੈਣ ਲਈ ਪੱਛਮੀ ਬੰਗਾਲ ਵਿਚ ਗਈ ਸੀ । ਪੁਲਿਸ ਮੁਤਾਬਿਕ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਲੜਕੀ ਹਰਿਆਣੇ ਵੱਲੋਂ ਇਸ ਮੁਕਾਬਲੇ ਵਿਚ ਹਿੱਸਾ ਲੈਣ ਪਹੁੰਚੀ ਸੀ ।
Photo
ਦੱਸ ਦੱਈਏ ਕਿ ਇਸ ਮਾਮਲੇ ਸਬੰਧੀ 13 ਮਾਰਚ ਨੂੰ 28 ਸਾਲਾਂ ਦੇ ਕੋਚ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਦਰਜ਼ ਸ਼ਿਕਾਇਤ ਵਿਚ ਦੱਸਿਆ ਗਿਆ ਕਿ 27 ਫ਼ਰਵਰੀ ਨੂੰ ਕਲਕੱਤਾ ਜਾਂਦੇ ਸਮੇਂ ਲੜਕੀ ਦੇ ਕੋਚ ਨੇ ਟ੍ਰੇਨ ਵਿਚ ਉਸ ਨਾਲ ਯੋਨ ਸ਼ੋਸ਼ਨ ਕੀਤਾ । ਰਿਪੋਰਟ ਵਿਚ ਪੀੜਿਤ ਲੜਕੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਲਕੱਤਾ ਵਿਚ ਰਹਿੰਦੇ ਸਮੇਂ ਵੀ ਕੋਚ ਨੇ ਉਸ ਨਾਲ ਯੋਨ ਸ਼ੋਸ਼ਨ ਕੀਤਾ ਸੀ।
Sports
ਇਸ ਮਾਮਲੇ ਬਾਰੇ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ IPC ਦੀ ਧਾਰਾ ਦੇ ਤਹਿਤ ਐੱਨਡੀਐੱਲਐੱਸ ਵਿਚ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਕੋਚ ਨੂੰ ਪੁੱਛ-ਗਿਛ ਦੇ ਲਈ ਸੋਨੀਪਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਇਥੇ ਇਹ ਵੀ ਦੱਸਦੱਈਏ ਕਿ ਕੋਚ ਨੇ ਮਹਿਲਾ ਤੇ ਕੀਤਾ ਯੋਨ ਸ਼ੋਸ਼ਨ ਨੂੰ ਵੀ ਸਵੀਕਾਰ ਕਰ ਲਿਆ ਹੈ।
Photo
ਦੋਸੀ ਸੋਨੀਪਤ ਵਿਚ ਮੁੱਕੇਬਾਜੀ ਦੀ ਅਕੈਡਮੀ ਚਲਾਉਦਾ ਹੈ ਅਤੇ ਮੁੱਕੇਬਾਜੀ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਰਤ ਦਾ ਨੇਤਰਤਿਵ ਵੀ ਕਰ ਚੁੱਕਾ ਹੇ। ਪੁਲਿਸ ਨੇ ਦੱਸਿਆ ਕਿ ਕੋਚ ਦੇ ਦੋ ਬੱਚੇ ਵੀ ਹਨ ਅਤੇ ਉਹ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਕੋਚਿੰਗ ਵੀ ਦਿੰਦਾ ਹੈ।ਦੱਸ ਦੱਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ।
file
ਇਕ ਰਿਪੋਰਟ ਦੇ ਅਨੁਸਾਰ ਇਸ ਤੋਂ ਪਹਿਲਾਂ ਵੀ ਅਜਿਹੇ 45 ਮਾਮਲਿਆਂ ਵਿਚ 29 ਕੋਚਾਂ ‘ਤੇ ਇਸ ਤਰ੍ਵਾਂ ਦੇ ਅਰੋਪ ਲੱਗ ਚੁੱਕੇ ਹਨ। ਸਭ ਤੋਂ ਮਾੜੀ ਗੱਲ਼ ਤਾਂ ਇਹ ਸਾਹਮਣੇ ਆਈ ਕਿ ਅਜਿਹੇ ਕੇਸਾਂ ਵਿਚ ਦੋਸ਼ੀ ਪਾਏ ਜਾਣ ਤੇ ਉਨ੍ਹਾਂ ਨੂੰ ਮਾਮੂਲੀ ਸਜਾਵਾਂ ਦੇ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਕਈ ਮਾਮਲੇ ਤਾਂ ਅਜਿਹੇ ਵੀ ਹਨ ਜਿਨ੍ਵਾਂ ਵਿਚ ਉਨ੍ਹਾਂ ਤੇ ਕਾਫੀ ਲੰਬੇ ਸਮੇਂ ਤੋਂ ਹਾਲੇ ਤੱਕ ਕੋਈ ਕਾਰਵਾਈ ਹੀ ਨਹੀਂ ਕੀਤਾ ਗਈ।
file
ਇਹ ਬਹੁਤ ਦੁਖਦਾਈ ਹੈ ਕਿ ਜਿਹੜੇ ਖਿਡਾਰੀਆਂ ਨੇ ਪੂਰੀ ਦੁਨੀਆਂ ਵਿਚ ਭਾਰਤ ਦਾ ਝੰਡਾ ਉਚਾ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਅਜਿਹੇ ਕੋਚਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ