
ਉਨ੍ਹਾਂ ਨੇ ਆਈਪੈਡ ‘ਤੇ ਲਿਖਿਆ ਸੀ ‘Go Daddy’,...
ਨਵੀਂ ਦਿੱਲੀ : ਸਨਰਾਇਜਰਜ਼ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਏ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਪੱਧਰ ਦੇ 33 ਉਸ ਮੈਚ ਵਿਚ ਇਕ ਬਹੁਤ ਹੀ ਕਿਊਟ ਮੁਮੈਂਟ ਦੇਖਣ ਨੂੰ ਮਿਲਿਆ। ਹੈਦਰਾਬਾਦ ਦੇ ਸਾਬਕਾ ਕਪਤਾਨ ਡੇਵਿਡ ਵਾਰਨਰ ਟੀਮ ਦੇ ਨਾਲ ਫੀਲਡਿੰਗ ਲਈ ਉੱਤਰ ਰਹੇ ਸਨ, ਉਦੋਂ ਦਰਸ਼ਕਾਂ ਵਿਚ ਬੈਠੀ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਲਈ ਇਕ ਮੈਸੇਜ ਭੇਜਿਆ।
Moments like these add to the beauty of #VIVOIPL ??#DaddyWarner #DivaWarner pic.twitter.com/GzwWFvXnJw
— IndianPremierLeague (@IPL) April 17, 2019
ਉਨ੍ਹਾਂ ਨੇ ਆਈਪੈਡ ‘ਤੇ ਲਿਖਿਆ ਸੀ ‘Go Daddy’, ਇਹ ਮੈਚ ਹੈਦਰਾਬਾਦ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਗਿਆ ਸੀ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਵਾਰਨਰ ਦੀ ਧੀ ਨੇ ਮੈਸੇਜ ਲਿਖੇ ਆਈਪੈਡ ਨੂੰ ਹੱਥਾਂ ‘ਚ ਚੁੱਕ ਰੱਖਿਆ ਸੀ। ਸਕ੍ਰੀਨ ‘ਤੇ ਧੀ ਨੂੰ ਦੇਖਣ ਤੋਂ ਬਾਅਦ ਡੇਵਿਡ ਵਾਰਨਰ ਨੇ ਕਿਊਟ ਜਿਹੀ ਸਮਾਈਲ ਦਿੱਤੀ। ਉਨ੍ਹਾਂ ਦੇ ਨਾਲ ਟੀਮ ਦੇ ਖਿਡਾਰੀ ਵੀ ਮੁਸਕੁਰਾਨ ਲੱਗੇ। ਆਈਪੀਐਲ ਦੇ ਆਫ਼ਿਸ਼ੀਅਲ ਟਵਿਟਰ ਅਕਾਊਂਟ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤੀ ਗਈ ਹੈ।
David Warner
ਉਸ ਨੇ ਲਿਖਿਆ, ਇਸ ਤਰ੍ਹਾਂ ਦੇ ਮੁਮੈਂਟਸ ਨਾਲ ਆਈਪੀਐਲ ਦੀ ਖੂਬਸੂਰਤੀ ਵੱਧ ਜਾਂਦੀ ਹੈ। ਦੱਸ ਦਈਏ ਕਿ ਡੇਵਿਡ ਵਾਰਨਰ ਦੀ ਘਰ ਵਾਲੀ ਵਾਇਫ਼ ਕੈਂਡਿਸ ਅਤੇ ਬੇਟੀਆਂ ਉਨ੍ਹਾਂ ਨੂੰ ਚੀਅਰ ਕਰਨ ਲਈ ਭਾਰਤ ਵਿਚ ਮੌਜੂਦ ਹਨ ਲਗਾਤਾਰ ਸਟੇਡੀਅਮ ਪਹੁੰਚ ਰਹੀਆਂ ਹਨ। ਉਨ੍ਹਾਂ ਦੀ ਖ਼ਤਰਨਾਕ ਫਾਰਮ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਖੇਡੇ ਗਏ 8 ਮੈਂਚ ਵਿਚ 75 ਦੀ ਔਸਤ ਸਭ ਤੋਂ ਜ਼ਿਆਦਾ 450 ਦੌੜਾਂ ਬਣਾ ਚੁੱਕੇ ਹਨ।
David Warner Daughter
ਉਨ੍ਹਾਂ ਦਾ ਸਟ੍ਰਾਈਕ ਰੇਟ 145.16 ਦਾ ਹੈ। ਪਿਛਲੇ ਮੁਕਾਬਲੇ ਵਿਚ ਸੀਐਸਕੇ ਦੇ ਵਿਰੁੱਧ ਸਿਰਫ਼ 25 ਗੇਂਦਾਂ ਵਿਚ 10 ਚੌਕੇ ਦੀ ਮੱਦਦ ਨਾਲ 50 ਦੌੜਾਂ ਦੀ ਪਾਰੀ ਖੇਡੀ ਸੀ। ਇਸ ਵਿਨਿੰਗ ਇੰਨਿਗ ਲਈ ਉਨ੍ਹਾਂ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ ਸੀ।