
ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫਟ ਨੇ ਉਪਰ ਬਾਲ ਟੈਂਪਰਿੰਗ ਮਾਮਲੇ ‘ਚ ਲੱਗੀ ਪਾਬੰਦੀ...
ਮੈਲਬਾਰਨ (ਪੀਟੀਆਈ) : ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫਟ ਨੇ ਉਪਰ ਬਾਲ ਟੈਂਪਰਿੰਗ ਮਾਮਲੇ ‘ਚ ਲੱਗੀ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਹਨਾਂ ਤਿੰਨਾਂ ਖਿਡਾਰੀਆਂ ਉਤੇ ਦੱਖਣੀ ਅਫਰੀਕਾ ਦੇ ਕੇਪਟਾਉਨ ਵਿਚ ਇਸੇ ਸਾਲ ਮਾਰਚ ਵਿਚ ਖੇਡੇ ਗਏ ਟੈਸਟ ਮੈਚ ਵਿਚ ਗੇਂਦ ਨਾਲ ਛੇੜਛਾੜ ਦੇ ਕਾਰਨ ਪਾਬੰਦੀ ਲਗਾ ਦਿਤੀ ਹੈ। ਸਮਿਥ ਅਤੇ ਵਾਰਨਰ ਉਤੇ ਸੀਏ ਨੇ ਇਕ-ਇਕ ਸਾਲ ਦੀ ਪਾਬੰਦੀ ਲਗਾਈ ਸੀ ਤਾਂ ਉਹ ਬੈਨਕ੍ਰਾਫਟ ਉਤੇ ਨੌ ਮਹੀਨੇ ਦੀ ਪਾਬੰਦੀ ਹੈ।
ਇਸ ਤੋਂ ਬਾਅਦ ਇਹਨਾਂ ਖਿਡਾਰੀਆਂ ਦੇ ਬੈਨ ਨੂੰ ਹਟਾਉਣ ਲਈ ਕਈਂ ਕੋਸ਼ਿਸ਼ਾਂ ਵੀ ਕੀਤੀਆਂ ਸੀ ਪਰ ਇਹਨਾਂ ਦੀ ਵਾਪਸੀ ਨਹੀਂ ਹੋ ਸਕੀ। ਇਸ ਮਾਮਲੇ ਦੀ ਜਾਂਚ ਲਈ ਕਠਿਤ ਕੀਤੀ ਗਈ ਸਵਤੰਤਰ ਕਮੇਟੀ ਨੇ ਵਿਵਾਦ ਲਈ ਆਸਟ੍ਰੇਲੀਆ ਕ੍ਰਿਕਟ ਦੀ ਹਰ ਹਾਲ ਵਿਚ ਜਿੱਤ ਹਾਂਸਲ ਕਰਨ ਦੇ ਸੱਭਿਆਚਾਰ ਨੂੰ ਜਿੰਮੇਵਾਰ ਠਹਿਰਾਇਆ ਸੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਆਸਟ੍ਰੇਲੀਆ ਕ੍ਰਿਕਟਰਸ ਐਸੋਸੀਏਸ਼ਨ (ਏਸੀਏ) ਨੇ ਸੀਏ ਤੋਂ ਖਿਡਾਰੀਆਂ ਉਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਸੀ। ਸੀਏ ਨੇ ਇਸ ਉਤੇ ਵਿਚਾਰ ਕਰਨ ਦੇ ਲਈ ਹਾਮੀ ਭਰ ਦਿਤੀ ਸੀ, ਪਰ ਫੈਸਲਾ ਇਹਨਾਂ ਖਿਡਾਰੀਆਂ ਦੇ ਪੱਖ ਵਿਚ ਨਹੀਂ ਹੋਇਆ ਸੀ।
ਸੀਏ ਦੇ ਅੰਤਿਮ ਕਮੇਟੀ ਨੇ ਇਕ ਬਿਆਨ ਵਿਚ ਕਿਹਾ, ਕ੍ਰਿਕਟ ਆਸਟ੍ਰੇਲੀਆ ਬੋਰਡ ਨੇ ਇਸ ਮੁੱਦੇ ਦੇ ਸਾਰੇ ਪਹਿਲੂਆਂ ਉਤੇ ਧਿਆਨ ਨਾਲ ਵਿਚਾਰ ਕੀਤਾ ਹੈ। ਸਾਰੇ ਪਹਿਲੂਆਂ ਉਤੇ ਗੱਲ ਕਰਨ ਤੋਂ ਬਾਅਦ ਸੀਏ ਨੇ ਇਹ ਫੈਸਲਾ ਲਿਆ ਹੈ ਕਿ ਤਿੰਨਾਂ ਖਿਡਾਰੀਆਂ ਦੀ ਸਜਾ ਵਿਚ ਕਟੌਤੀ ਕਰਨਾ ਸਹੀ ਨਹੀਂ ਹੈ। ਇਸ ਲਈ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫਟ ਉਤੇ ਬੈਨ ਲੱਗਿਆ ਰਹੇਗਾ ਅਤੇ ਉਹਨਾਂ ਨੂੰ ਅਪਣੀ ਸਜਾ ਪੂਰੀ ਕਰਨੀ ਹਵੇਗੀ। ਦੱਸ ਦਈਏ ਕਿ ਸ਼ੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਈ ਸੀ।
ਜਿਸ ਵਿਚ ਬੈਨਕ੍ਰਾਫਟ ਨੂੰ ਗੇਂਦ ਉਤੇ ਸੇਂਡਪੇਪਰ ਰਗੜ ਰਹੇ ਸੀ। ਬੈਨਕ੍ਰਾਫਟ ਨੂੰ ਗੇਂਦ ਨੂੰ ਖਰਾਬ ਕਰਦੇ ਫੜਨ ਤੋਂ ਬਾਅਦ ਕੋਚ ਲੈਹਮੈਨ ਨੇ ਵਾਕੀ-ਟਾਕੀ ਉਤੇ ਹੈਂਡਸਕੋਂਬ ਨੂੰ ਕੁਝ ਨਿਰਦੇਸ਼ ਦਿਤੇ। ਇਸ ਤੋਂ ਬਾਅਦ ਹੈਂਡਸਕੋਂਬ ਨੂੰ ਬੈਨਕ੍ਰਾਫਟ ਨਾਲ ਮੈਦਾਨ ਵਿਚ ਗੱਲਬਾਤ ਕਰਦੇ ਦਿਖਾਇਆ ਗਿਆ ਸੀ। ਬੈਨਕ੍ਰਾਫਟ ਸੈਂਡ ਪੇਪਰ ਨੂੰ ਅਪਣੀ ਪੈਂਟ ਵਿਚ ਲੁਕਾ ਰਹੇ ਸੀ। ਇਸ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਇਸ ਮਾਮਲੇ ਦੀ ਪੂਰੀ ਜਿਮੇਵਾਰੀ ਅਪਣੇ ਉਪਰ ਲੈ ਲਈ ਸੀ। ਉਥੇ ਡੇਵਿਡ ਵਾਰਨਰ ਦਾ ਨਾਮ ਮੁੱਖ ਸਾਜ਼ਿਸ਼ਕਾਰਾਂ ਦੇ ਤੌਰ ‘ਤੇ ਸਾਹਮਣੇ ਆਇਆ ਸੀ।