ਸੂਰਿਆਕੁਮਾਰ ਯਾਦਵ ਨੂੰ ਚੁਣਿਆ ਗਿਆ ਟੀ-20 ਕ੍ਰਿਕਟਰ ਆਫ ਦ ਈਅਰ
ਨਵੀਂ ਦਿੱਲੀ: ਵਿਜ਼ਡਨ ਕ੍ਰਿਕਟਰਜ਼ ਅਲਮੈਨਕ ਨੇ ਸਾਲ ਦੇ ਚੋਟੀ ਦੇ-5 ਕ੍ਰਿਕਟਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਭਾਰਤ ਦੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੈ। ਹਰਮਨਪ੍ਰੀਤ ਤੋਂ ਇਲਾਵਾ ਟਾਮ ਬਲੰਡੇਲ (ਨਿਊਜ਼ੀਲੈਂਡ), ਬੇਨ ਫੋਕਸ (ਇੰਗਲੈਂਡ), ਡੇਰਿਲ ਮਿਸ਼ੇਲ (ਨਿਊਜ਼ੀਲੈਂਡ) ਅਤੇ ਮੈਥਿਊ ਪੋਟਸ (ਇੰਗਲੈਂਡ) ਦੇ ਨਾਂ ਵੀ ਇਸ ਸੂਚੀ ਵਿਚ ਸ਼ਾਮਲ ਹਨ। ਸੂਰਿਆਕੁਮਾਰ ਯਾਦਵ ਨੂੰ ਸਾਲ ਦਾ ਟੀ-20 ਕ੍ਰਿਕਟਰ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਲੰਬਿਤ ਪਏ ਵਿਜੀਲੈਂਸ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ ਲਈ ਕਿਹਾ
ਹਰਮਨਪ੍ਰੀਤ ਕੌਰ ਇਸ ਸਨਮਾਨਯੋਗ ਸੂਚੀ ਵਿਚ ਥਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਵਿਜ਼ਡਨ 1889 ਤੋਂ ਹਰ ਸਾਲ ਇਹ ਸੂਚੀ ਜਾਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਪੁਰਸ਼ ਖਿਡਾਰੀਆਂ ਵਿਚੋਂ ਇੰਗਲੈਂਡ ਦੇ ਬੇਨ ਸਟੋਕਸ ਨੂੰ ਸਾਲ 2022-23 ਲਈ ਵਿਸ਼ਵ ਦਾ ਸਰਵੋਤਮ ਕ੍ਰਿਕਟਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾ ਕ੍ਰਿਕਟਰਾਂ 'ਚ ਬੈਥ ਮੂਨੀ ਨੂੰ ਇਹ ਐਵਾਰਡ ਮਿਲਿਆ ਹੈ। ਸੂਰਿਆਕੁਮਾਰ ਯਾਦਵ ਨੂੰ ਸਾਲ ਦਾ ਟੀ-20 ਕ੍ਰਿਕਟਰ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ’ਤੇ SC ਨੇ ਚੁੱਕੇ ਸਵਾਲ, “ਅੱਜ ਬਿਲਕਿਸ ਹੈ ਤਾਂ ਕੱਲ੍ਹ ਕੋਈ ਹੋਰ ਹੋਵੇਗਾ...”
ਹਰਮਨਪ੍ਰੀਤ ਨੂੰ ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਇਹ ਸਨਮਾਨ ਮਿਲਿਆ ਹੈ। ਹਰਮਨਪ੍ਰੀਤ ਨੇ ਪਿਛਲੇ ਸਾਲ ਇੰਗਲੈਂਡ ਖਿਲਾਫ ਵਨਡੇ ਮੈਚ 'ਚ 111 ਗੇਂਦਾਂ 'ਤੇ ਨਾਬਾਦ 143 ਦੌੜਾਂ ਬਣਾਈਆਂ ਸਨ। ਇਸ ਨਾਲ ਟੀਮ ਇੰਡੀਆ ਨੇ 1999 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ 'ਚ ਵਨਡੇ ਸੀਰੀਜ਼ ਜਿੱਤੀ ਹੈ। ਹਰਮਨਪ੍ਰੀਤ ਦੀ ਕਪਤਾਨੀ ਵਿਚ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਟੀਮ ਏਸ਼ੀਆ ਕੱਪ ਦੀ ਜੇਤੂ ਵੀ ਬਣ ਗਈ। ਪਿਛਲੇ ਸਾਲ ਹਰਮਨਪ੍ਰੀਤ ਨੇ 17 ਵਨਡੇ ਖੇਡੇ ਅਤੇ 58.00 ਦੀ ਔਸਤ ਨਾਲ 754 ਦੌੜਾਂ ਬਣਾਈਆਂ। ਉਸ ਦਾ ਸਰਵੋਤਮ ਸਕੋਰ 142 ਨਾਬਾਦ ਰਿਹਾ।
ਇਹ ਵੀ ਪੜ੍ਹੋ: ਅਬੋਹਰ 'ਚ ਵਾਪਰਿਆ ਸੜਕ ਹਾਦਸਾ, ਪਿਓ ਦੀ ਮੌਤ 'ਤੇ ਧੀ ਜ਼ਖ਼ਮੀ
ਸੂਰਿਆਕੁਮਾਰ ਯਾਦਵ ਇਸ ਸਮੇਂ ਟੀ-20 ਕ੍ਰਿਕਟ 'ਚ ਦੁਨੀਆ ਦੇ ਨੰਬਰ-1 ਬੱਲੇਬਾਜ਼ ਹਨ। ਉਹਨਾਂ ਨੇ ਸਾਲ 2022 ਵਿਚ 31 ਮੈਚ ਖੇਡੇ ਅਤੇ 187.43 ਦੇ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 1,164 ਦੌੜਾਂ ਬਣਾਈਆਂ। ਜੋ ਇਕ ਕੈਲੰਡਰ ਸਾਲ ਵਿਚ ਹੁਣ ਤੱਕ ਦੀਆਂ ਦੂਜੀਆਂ ਸਭ ਤੋਂ ਵੱਧ ਦੌੜਾਂ ਹਨ। ਇਸ ਦੌਰਾਨ ਉਹਨਾਂ ਨੇ 2 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਸਨ। ਸਾਲ 2023 'ਚ ਵੀ ਸੂਰਿਆਕੁਮਾਰ ਆਪਣੇ ਬੱਲੇ ਨਾਲ ਕਮਾਲ ਕਰ ਰਹੇ ਹਨ। ਉਸ ਨੇ ਇਸ ਸਾਲ 6 ਮੈਚ ਖੇਡੇ ਹਨ ਅਤੇ 66.75 ਦੀ ਔਸਤ ਨਾਲ 267 ਦੌੜਾਂ ਬਣਾਈਆਂ ਹਨ। 2023 'ਚ ਹੁਣ ਤੱਕ ਉਸ ਨੇ 1 ਸੈਂਕੜਾ ਅਤੇ 1 ਅਰਧ ਸੈਂਕੜਾ ਲਗਾਇਆ ਹੈ।