IPL 2024: 38ਵੀਂ ਵਾਰ ਬਣਿਆ 200+ ਸਕੋਰ; ਮੁੰਬਈ ਦੂਜੀ ਵਾਰ ਇਕ ਸੀਜ਼ਨ ਵਿਚ 10 ਮੈਚ ਹਾਰੀ
Published : May 18, 2024, 7:13 am IST
Updated : May 18, 2024, 7:13 am IST
SHARE ARTICLE
IPL 2024: Lucknow Super Giants Beat Mumbai Indians By 18 Runs
IPL 2024: Lucknow Super Giants Beat Mumbai Indians By 18 Runs

ਮੁੰਬਈ ਦੂਜੀ ਵਾਰ ਇਕ ਸੀਜ਼ਨ ਵਿਚ 10 ਮੈਚ ਹਾਰੀ ਹੈ।

IPL 2024: ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿਚ ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ। ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ 'ਚ 6 ਵਿਕਟਾਂ 'ਤੇ 214 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਦੀ ਟੀਮ 20 ਓਵਰਾਂ 'ਚ 6 ਵਿਕਟਾਂ 'ਤੇ 196 ਦੌੜਾਂ ਹੀ ਬਣਾ ਸਕੀ।

ਮੁੰਬਈ ਦੂਜੀ ਵਾਰ ਇਕ ਸੀਜ਼ਨ ਵਿਚ 10 ਮੈਚ ਹਾਰੀ ਹੈ। ਇਸ ਦੇ ਨਾਲ ਹੀ ਲਖਨਊ ਨੇ 214 ਦੌੜਾਂ ਬਣਾਈਆਂ, ਇਹ ਸੀਜ਼ਨ ਦਾ 38ਵਾਂ 200+ ਸਕੋਰ ਸੀ। ਨਿਕੋਲਸ ਪੂਰਨ ਨੇ 19 ਗੇਂਦਾਂ ਵਿਚ ਅਰਧ ਸੈਂਕੜਾ ਜੜਿਆ, ਉਸ ਨੇ ਤੀਜੀ ਵਾਰ ਆਈਪੀਐਲ ਵਿਚ 20 ਤੋਂ ਘੱਟ ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ ਹੈ।ਵਾਨਖੇੜੇ ਸਟੇਡੀਅਮ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰਜਾਇੰਟਸ ਨੇ 214 ਦੌੜਾਂ ਬਣਾਈਆਂ। ਸੀਜ਼ਨ ਵਿਚ 38ਵੀਂ ਵਾਰ 200 ਤੋਂ ਵੱਧ ਦੌੜਾਂ ਦਾ ਸਕੋਰ ਪਾਰ ਹੋਇਆ ਹੈ। ਇਹ ਇਕ ਸੀਜ਼ਨ ਵਿਚ 200 ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 2023 ਸੀਜ਼ਨ ਵਿਚ 37 ਵਾਰ 200+ ਦੌੜਾਂ ਬਣੀਆਂ ਸਨ।

ਲਖਨਊ ਦੇ ਕਪਤਾਨ ਕੇਐਲ ਰਾਹੁਲ ਨੇ ਮੁੰਬਈ ਖਿਲਾਫ 55 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਉਸ ਨੇ ਮੁੰਬਈ ਦੇ ਖਿਲਾਫ 950 ਦੌੜਾਂ ਬਣਾਈਆਂ। ਉਹ ਮੁੰਬਈ ਦੇ ਖਿਲਾਫ ਆਈ.ਪੀ.ਐੱਲ. 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਉਸ ਨੇ ਸ਼ਿਖਰ ਧਵਨ ਦਾ ਰਿਕਾਰਡ ਤੋੜਿਆ, ਧਵਨ ਨੇ ਮੁੰਬਈ ਖਿਲਾਫ 901 ਦੌੜਾਂ ਬਣਾਈਆਂ ਹਨ।

ਨਿਕੋਲਸ ਪੂਰਨ ਨੇ ਅਰਜੁਨ ਤੇਂਦੁਲਕਰ ਦੇ ਖਿਲਾਫ ਲਗਾਤਾਰ 2 ਛੱਕੇ ਲਗਾ ਕੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 19 ਗੇਂਦਾਂ ਵਿਚ ਅਪਣਾ ਅਰਧ ਸੈਂਕੜਾ ਪੂਰਾ ਕੀਤਾ, ਪੂਰਨ ਨੇ ਤੀਜੀ ਵਾਰ ਆਈਪੀਐਲ ਵਿਚ 20 ਤੋਂ ਘੱਟ ਗੇਂਦਾਂ ਵਿਚ ਅਰਧ ਸੈਂਕੜਾ ਬਣਾਇਆ। 20 ਤੋਂ ਘੱਟ ਗੇਂਦਾਂ ਵਿਚ ਸੱਭ ਤੋਂ ਵੱਧ ਅਰਧ ਸੈਂਕੜੇ ਬਣਾਉਣ ਦੇ ਮਾਮਲੇ ਵਿਚ ਪੂਰਨ 2 ਖਿਡਾਰੀਆਂ ਦੇ ਨਾਲ ਸਿਖਰ 'ਤੇ ਪਹੁੰਚ ਗਿਆ। SRH ਦੇ ਟ੍ਰੈਵਿਸ ਹੈੱਡ ਅਤੇ DC ਦੇ ਜੈਕ ਫਰੇਜ਼ਰ-ਮਗਾਰਚ ਨੇ ਵੀ 3-3 ਵਾਰ 20 ਤੋਂ ਘੱਟ ਗੇਂਦਾਂ ਵਿਚ ਪੰਜਾਹ ਦੌੜਾਂ ਬਣਾਈਆਂ ਹਨ।

ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਲਖਨਊ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਉਸ ਨੇ ਟੂਰਨਾਮੈਂਟ ਵਿਚ ਅਪਣਾ 10ਵਾਂ ਟਾਸ ਜਿੱਤਿਆ। ਉਸ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਸੀਜ਼ਨ ਵਿਚ 9 ਟਾਸ ਜਿੱਤੇ ਹਨ। MI ਦੇ ਹਰਫਨਮੌਲਾ ਨਮਨ ਧੀਰ MI ਲਈ 7ਵੇਂ ਨੰਬਰ ਜਾਂ ਇਸ ਤੋਂ ਹੇਠਾਂ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ। ਉਸ ਨੇ 62 ਦੌੜਾਂ ਦੀ ਪਾਰੀ ਖੇਡੀ। ਇਸ ਸੂਚੀ 'ਚ ਹਰਭਜਨ ਸਿੰਘ ਅਜੇ ਵੀ ਸਿਖਰ 'ਤੇ ਹਨ। ਹਰਭਜਨ ਨੇ 2015 'ਚ ਪੰਜਾਬ ਖਿਲਾਫ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 24 ਗੇਂਦਾਂ 'ਚ 64 ਦੌੜਾਂ ਬਣਾਈਆਂ ਸਨ।

 (For more Punjabi news apart from IPL 2024: Lucknow Super Giants Beat Mumbai Indians By 18 Runs, stay tuned to Rozana Spokesman)

 

Tags: ipl 2024

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement