
R Ashwin Retirement News: ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
R Ashwin Retirement News: ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਗਾਬਾ ਟੈਸਟ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕੀਤਾ। ਅਸ਼ਵਿਨ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪ੍ਰੈੱਸ ਕਾਨਫਰੰਸ 'ਚ ਪਹੁੰਚੇ ਸਨ ਅਤੇ ਉੱਥੇ ਇਹ ਐਲਾਨ ਕੀਤਾ।
ਸੰਨਿਆਸ ਤੋਂ ਪਹਿਲਾਂ ਅਸ਼ਵਿਨ ਨੂੰ ਵਿਰਾਟ ਕੋਹਲੀ ਨਾਲ ਡਰੈਸਿੰਗ ਰੂਮ 'ਚ ਬੈਠੇ ਦੇਖਿਆ ਗਿਆ। ਇਸ ਦੌਰਾਨ ਕੋਹਲੀ ਨੇ ਉਨ੍ਹਾਂ ਨੂੰ ਜੱਫੀ ਵੀ ਪਾਈ। ਅਸ਼ਵਿਨ ਐਡੀਲੇਡ ਡੇ ਨਾਈਟ ਟੈਸਟ 'ਚ ਟੀਮ ਇੰਡੀਆ ਦਾ ਹਿੱਸਾ ਸਨ।
ਇਸ 38 ਸਾਲਾ ਸਪਿਨਰ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਉਹ ਟੈਸਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸੱਤਵੇਂ ਸਥਾਨ ’ਤੇ ਹਨ। ਅਸ਼ਵਿਨ ਦੇ ਨਾਂ 106 ਟੈਸਟਾਂ 'ਚ 537 ਵਿਕਟਾਂ ਹਨ। 59 ਦੌੜਾਂ 'ਤੇ ਸੱਤ ਵਿਕਟਾਂ ਉਸ ਦੀ ਸਰਵੋਤਮ ਗੇਂਦਬਾਜ਼ੀ ਹੈ।
ਇਸ ਦੌਰਾਨ ਉਸ ਦੀ ਔਸਤ 24.00 ਅਤੇ ਸਟ੍ਰਾਈਕ ਰੇਟ 50.73 ਸੀ। ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀਆਂ 'ਚ ਅਸ਼ਵਿਨ ਅਨਿਲ ਕੁੰਬਲੇ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਕੁੰਬਲੇ ਦੇ ਨਾਂ 619 ਟੈਸਟ ਵਿਕਟਾਂ ਸਨ।