
ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਇੱਥੇ ਰੋਡ ਲਾਵੇਰ ਐਰੇਨਾ 'ਚ ਆਪਣੇ 100ਵੇਂ ਮੈਚ 'ਚ ਅਮਰੀਕਾ ਦੇ ਟੇਲਰ ਫ੍ਰਟਿਜ ਨੂੰ 6-2, 7-5, 6-2 ਨਾਲ ਹਰਾ ਕੇ....
ਮੈਲਬੋਰਨ, 19 ਜਨਵਰੀ : ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਇੱਥੇ ਰੋਡ ਲਾਵੇਰ ਐਰੇਨਾ 'ਚ ਆਪਣੇ 100ਵੇਂ ਮੈਚ 'ਚ ਅਮਰੀਕਾ ਦੇ ਟੇਲਰ ਫ੍ਰਟਿਜ ਨੂੰ 6-2, 7-5, 6-2 ਨਾਲ ਹਰਾ ਕੇ ਆਸਟਰੇਲੀਅਨ ਓਪਨ ਦੇ ਅੰਤਿਮ 16 'ਚ ਜਗ੍ਹਾ ਪੱਕੀ ਕੀਤੀ। ਵਿਸ਼ਵ ਰੈਂਕਿੰਗ 'ਚ 50ਵੇਂ ਸਥਾਨ 'ਤੇ ਕਾਬਜ ਫ੍ਰਟਿਜ ਕੋਲ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਦੇ ਸ਼ਾਨਦਾਰ ਖੇਡ ਦਾ ਕੋਈ ਜਵਾਬ ਨਹੀਂ ਸੀ।
Federer
ਸ਼ੁੱਕਰਵਾਰ ਨੂੰ 88 ਮਿੰਟ ਤਕ ਚਲੇ ਇਸ ਮੁਕਾਬਲੇ ਨੂੰ ਜਿੱਤ ਕੇ ਫੈਡਰਰ ਨੇ ਓਪਨ-ਐਰਾ 'ਚ 63ਵੀਂ ਵਾਰ ਗ੍ਰੈਂਡ ਸਲੈਮ ਦੇ ਚੌਥੇ ਦੌਰ 'ਚ ਪਹੁੰਚਣ ਦਾ ਰਿਕਾਰਡ ਬਣਾਇਆ। ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਉਨ੍ਹਾਂ ਨੂੰ 14ਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ।
Roger Federer
ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਏ ਐਮਰਸਨ ਨੇ ਇਸ ਆਸਟਰੇਲੀਆਈ ਓਪਨ ਨੂੰ 6 ਵਾਰ ਜਿੱਤਿਆ ਹੈ। ਆਸਟਰੇਲੀਆ ਦੇ ਮਹਾਨ ਖਿਡਾਰੀ ਐਮਰਸਨ ਨੇ ਹਾਲਾਂਕਿ ਓਪਨ-ਐਰਾ ਤੋਂ ਪਹਿਲਾਂ ਇਹ ਰਿਕਾਰਡ ਕਾਇਮ ਕੀਤਾ ਸੀ।