ਧੋਨੀ ਦੀ ਬੱਲੇਬਾਜ਼ੀ ਤੋਂ ਸਾਰੇ ਸਰੋਤੇ ਖੁਸ਼, ਸੋਸ਼ਲ ਮੀਡੀਆ ‘ਤੇ ਪਾ ਰਹੇ ਨੇ ਧਮਾਲਾਂ
Published : Jan 19, 2019, 5:07 pm IST
Updated : Jan 19, 2019, 5:07 pm IST
SHARE ARTICLE
MS Dhoni
MS Dhoni

ਆਸਟਰੇਲੀਆ ਦੇ ਵਿਰੁਧ 3 ਮੈਚਾਂ ਦੀ ਵਨਡੇ ਸੀਰੀਜ਼ ਵਿਚ ਮੈਨ ਆਫ਼ ਦ ਸੀਰੀਜ਼ ਰਹੇ ਸਟਾਰ ਬੱਲੇਬਾਜ਼....

ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁਧ 3 ਮੈਚਾਂ ਦੀ ਵਨਡੇ ਸੀਰੀਜ਼ ਵਿਚ ਮੈਨ ਆਫ਼ ਦ ਸੀਰੀਜ਼ ਰਹੇ ਸਟਾਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਹਰ ਜਗ੍ਹਾ ਤਾਰੀਫ਼ ਹੋ ਰਹੀ ਹੈ। ਭਾਰਤ ਮਾਹੀ ਦੇ ਕਮਾਲ ਨਾਲ ਆਸਟਰੇਲੀਆ ਨੂੰ ਵਨਡੇ ਸੀਰੀਜ਼ ਵਿਚ 2-1 ਨਾਲ ਮਾਤ ਦੇਣ ਵਿਚ ਕਾਮਯਾਬ ਰਿਹਾ। ਧੋਨੀ ਨੇ ਆਸਟਰੇਲੀਆ ਦੇ ਵਿਰੁਧ ਵਨਡੇ ਸੀਰੀਜ਼ ਵਿਚ ਕੁਲ 193 ਦੌੜਾਂ ਬਣਾਈਆਂ।

MS DhoniMS Dhoni

ਇਸ ਵਨਡੇ ਸੀਰੀਜ਼ ਵਿਚ ਧੋਨੀ ਨੇ ਸਿਡਨੀ ਵਿਚ ਖੇਡੇ ਗਏ ਪਹਿਲੇ ਮੈਚ ਵਿਚ 51 ਦੌੜਾਂ ਬਣਾਈਆਂ। ਧੋਨੀ ਨੇ ਐਡੀਲੇਡ ਵਿਚ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਾਬਾਦ 55 ਦੌੜਾਂ ਬਣਾ ਕੇ ਭਾਰਤ ਨੂੰ 6 ਵਿਕੇਟ ਨਾਲ ਜਿੱਤ ਦਿਵਾਈ। ਮੇਲਬਰਨ ਵਿਚ ਧੋਨੀ ਨੇ ਨਾਬਾਦ 87 ਦੌੜਾਂ ਦੀ ਪਾਰੀ ਖੇਡੀ। ਧੋਨੀ ਦੇ ਪੁਰਾਣੇ ਰੰਗ ਵਿਚ ਮੁੜਨ ਨਾਲ ਉਨ੍ਹਾਂ ਦੇ ਸਰੋਤੇ ਬਹੁਤ ਖੁਸ਼ ਹਨ। ਸਰੋਤਿਆਂ ਨੇ ਧੋਨੀ  ਲਈ ਕਿਹਾ ਬਾਪ-ਬਾਪ ਹੁੰਦਾ ਹੈ। ਆਮ ਤੌਰ ਉਤੇ ਛੈਵੇਂ ਨੰਬਰ ਉਤੇ ਬੱਲੇਬਾਜ਼ੀ ਕਰਨ ਵਾਲੇ ਧੋਨੀ ਮੇਲਬਰਨ ਵਿਚ ਖੇਡੀ ਗਈ ਸੀਰੀਜ਼ ਦੇ ਆਖਰੀ ਵਨਡੇ ਮੈਚ ਵਿਚ ਚੌਥੇ ਨੰਬਰ ਉਤੇ ਬੱਲੇਬਾਜ਼ੀ ਕਰਨ ਉਤਰੇ।


ਉਨ੍ਹਾਂ ਨੇ 114 ਗੇਦਾਂ ਦਾ ਸਾਹਮਣਾ ਕਰਦੇ ਹੋਏ ਛੇ ਚੌਕਿਆਂ ਦੀ ਮਦਦ ਨਾਲ 87 ਦੌੜਾਂ ਦੀ ਨਾਬਾਦ ਪਾਰੀ ਖੇਡੀ। ਧੋਨੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿਥੇ ਬੱਲੇਬਾਜ਼ੀ ਕਰਨਾ ਚਾਹੁਣਗੇ ਤਾਂ ਉਨ੍ਹਾਂ ਨੇ ਕਿਹਾ ‘ਮੈਂ ਕਿਸੇ ਵੀ ਨੰਬਰ ਉਤੇ ਬੱਲੇਬਾਜ਼ੀ ਕਰਕੇ ਖੁਸ਼ ਹਾਂ। ਅਹਿਮ ਚੀਜ ਇਹ ਹੈ ਕਿ ਟੀਮ ਨੂੰ ਮੇਰੀ ਜ਼ਰੂਰਤ ਕਿਥੇ ਹੈ।’

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement