
ਤੀਰਅੰਦਾਜ਼ੀ ਵਿੱਚ ਸੋਨ ਤਗਮਾ ਜੇਤੂ ਸੀ ਭਾਵਨਾ
ਨਵੀਂ ਦਿੱਲੀ : ਰਾਸ਼ਟਰੀ ਪੱਧਰ ਦੀ ਸੋਨ ਤਗਮਾ ਜੇਤੂ ਮਹਿਲਾ ਖਿਡਾਰਨ ਨੇ ਸ਼ੁੱਕਰਵਾਰ ਰਾਤ ਨਯਾਗਾਂਵ ਦੇ ਦਸਮੇਸ਼ ਨਗਰ ਸਥਿਤ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਭਾਵਨਾ (27) ਵਜੋਂ ਹੋਈ ਹੈ। ਸਹੁਰਿਆਂ ਨੇ ਖੁਦਕੁਸ਼ੀ ਦੀ ਗੱਲ ਨੂੰ ਲੁਕਾਉਂਦੇ ਹੋਏ ਮਹਿਲਾ ਖਿਡਾਰਨ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਪੜ੍ਹੋ ਪੂਰੀ ਖਬਰ : ਜੀਬੀ ਨਿਊਜ਼ ਦੇ ਨਾਈਜੇਲ ਫਰੇਜ ਦੀ ''ਸਿੱਖ ਸ਼ਰਨਾਰਥੀਆਂ" ਦੀ ਰਿਪੋਰਟ ਦੀ ਕੀਤੀ ਆਲੋਚਨਾ
ਮੌਕੇ 'ਤੇ ਪਹੁੰਚੇ ਖਿਡਾਰਨ ਦੇ ਪਿਤਾ ਪ੍ਰਕਾਸ਼ ਚੰਦਰ ਨੇ ਪੁਲਿਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਧੀ ਨੇ ਆਪਣੇ ਪਤੀ ਅਤੇ ਸਹੁਰਿਆਂ ਦੇ ਉਕਸਾਵੇ 'ਤੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਸਚਿਨ ਚਾਹਲ ਵਾਸੀ ਜੀਂਦ (ਹਰਿਆਣਾ) ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਪੂਰੀ ਖਬਰ : ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਨਾਲੇ 'ਚ ਡਿੱਗੀ ਬੋਲੈਰੋ, ਲਾੜੇ ਸਮੇਤ 5 ਬਰਾਤੀਆਂ ਦੀ ਮੌਤ
ਦੋਸ਼ੀ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਿਸ ਸੂਤਰਾਂ ਮੁਤਾਬਕ ਮਹਿਲਾ ਖਿਡਾਰਨ ਦਾ ਪਤੀ ਸਚਿਨ ਚਾਹਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਇਤਿਹਾਸ ਵਿਭਾਗ 'ਚ ਸਹਾਇਕ ਪ੍ਰੋਫੈਸਰ ਹੈ। ਭਾਵਨਾ ਦਾ ਉਸ ਨਾਲ ਨਵੰਬਰ 2022 ਵਿੱਚ ਵਿਆਹ ਹੋਇਆ ਸੀ। ਇਲਜ਼ਾਮ ਮੁਤਾਬਕ ਸਚਿਨ ਵਿਆਹ ਤੋਂ ਖੁਸ਼ ਨਹੀਂ ਸੀ। ਵਿਆਹ ਤੋਂ ਬਾਅਦ ਤੋਂ ਹੀ ਸਹੁਰਾ ਪਰਿਵਾਰ ਉਸ 'ਤੇ ਦਾਜ ਵਜੋਂ ਚੰਡੀਗੜ੍ਹ 'ਚ ਕਾਰ ਅਤੇ ਫਲੈਟ ਲੈਣ ਲਈ ਦਬਾਅ ਪਾ ਰਹੇ ਸਨ। ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਜਦੋਂ ਵੀ ਉਸ ਦੀ ਧੀ ਆਪਣੀ ਮਾਂ ਨਾਲ ਗੱਲ ਕਰਦੀ ਸੀ ਤਾਂ ਉਹ ਦੱਸਦੀ ਸੀ ਕਿ ਸਚਿਨ ਛੋਟੀ-ਛੋਟੀ ਗੱਲ 'ਤੇ ਉਸ ਨਾਲ ਲੜਦਾ ਸੀ। 13 ਫਰਵਰੀ ਨੂੰ ਭਾਵਨਾ ਨੇ ਆਪਣੀ ਛੋਟੀ ਭੈਣ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਸੱਸ ਅਤੇ ਨਨਾਣ ਉਸ ਨੂੰ ਤਾਅਨੇ ਮਾਰਦੇ ਹਨ।
17 ਫਰਵਰੀ ਦੀ ਰਾਤ ਕਰੀਬ 8.30 ਵਜੇ ਸਚਿਨ ਨੂੰ ਫੋਨ ਆਇਆ ਕਿ ਭਾਵਨਾ ਦਰਵਾਜ਼ਾ ਨਹੀਂ ਖੋਲ੍ਹ ਰਹੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਭਾਵਨਾ ਬੈੱਡ 'ਤੇ ਮ੍ਰਿਤਕ ਪਈ ਸੀ। ਸਚਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਵਨਾ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਜਦੋਂ ਪ੍ਰਕਾਸ਼ ਚੰਦਰ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਾ ਕਿ ਦਿਲ ਦਾ ਦੌਰਾ ਨਹੀਂ ਆਇਆ, ਬੇਟੀ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਭਾਵਨਾ ਘਰ ਪਹੁੰਚੀ ਸੀ। ਤੀਰਅੰਦਾਜ਼ੀ ਵਿੱਚ ਰਾਸ਼ਟਰੀ ਪੱਧਰ 'ਤੇ ਸੋਨ ਤਗਮਾ ਜੇਤੂ ਸੀ।