IPL's all-time greatest team: IPL ਦੀ ‘ਆਲ-ਟਾਈਮ’ ਟੀਮ ਦੇ ਕਪਤਾਨ ਚੁਣੇ ਗਏ ਧੋਨੀ; ਰੋਹਿਤ ਸ਼ਰਮਾ ਨੂੰ ਨਹੀਂ ਮਿਲੀ ਥਾਂ
Published : Feb 19, 2024, 12:58 pm IST
Updated : Feb 19, 2024, 12:58 pm IST
SHARE ARTICLE
MS Dhoni picked captain for IPL's all-time greatest team
MS Dhoni picked captain for IPL's all-time greatest team

ਟੀਮ ਵਿਚ ਵਿਰਾਟ ਕੋਹਲੀ, ਕ੍ਰਿਸ ਗੇਲ, ਡੇਵਿਡ ਵਾਰਨਰ, ਸੁਰੇਸ਼ ਰੈਨਾ ਵੀ ਸ਼ਾਮਲ

IPL's all-time greatest team: ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਲ ਟਾਈਮ ਮਹਾਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਟੀਮ ਦਾ ਕਪਤਾਨ ਚੁਣਿਆ ਗਿਆ। ਟੀਮ ਦੀ ਚੋਣ ਵਿਸ਼ਵ ਦੀ ਸੱਭ ਤੋਂ ਪ੍ਰਸਿੱਧ ਟੀ-20 ਲੀਗ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਕੀਤੀ ਗਈ, ਜੋ 2008 ਵਿਚ ਸ਼ੁਰੂ ਹੋਈ ਸੀ। 20 ਫਰਵਰੀ ਨੂੰ ਆਈਪੀਐਲ ਦੀ ਪਹਿਲੀ ਨਿਲਾਮੀ ਦੇ 16 ਸਾਲ ਪੂਰੇ ਹੋ ਜਾਣਗੇ।

ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਆਈਪੀਐਲ ਦੇ ਟੈਲੀਵਿਜ਼ਨ ਪ੍ਰਸਾਰਕ ‘ਸਟਾਰ ਸਪੋਰਟਸ’ ਨੇ ਸਾਬਕਾ ਦਿੱਗਜ ਕ੍ਰਿਕਟਰਾਂ ਅਤੇ ਕਰੀਬ 70 ਪੱਤਰਕਾਰਾਂ ਦੇ ਸਹਿਯੋਗ ਨਾਲ ਆਈਪੀਐਲ ਦੀ ਆਲ ਟਾਈਮ ਟੀਮ ਦੀ ਚੋਣ ਕੀਤੀ। ਇਸ ਦੇ ਚੋਣ ਪੈਨਲ ਵਿਚ ਵਸੀਮ ਅਕਰਮ, ਮੈਥਿਊ ਹੇਡਨ, ਟਾਮ ਮੂਡੀ ਅਤੇ ਡੇਲ ਸਟੇਨ ਵਰਗੇ ਮਹਾਨ ਸਾਬਕਾ ਕ੍ਰਿਕਟਰ ਸ਼ਾਮਲ ਸਨ।

ਆਸਟ੍ਰੇਲੀਆ ਦੇ ਹਮਲਾਵਰ ਡੇਵਿਡ ਵਾਰਨਰ ਅਤੇ ਭਾਰਤ ਦੇ ਮਹਾਨ ਖਿਡਾਰੀ ਵਿਰਾਟ ਕੋਹਲੀ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਚੁਣਿਆ ਗਿਆ ਹੈ ਜਦਕਿ ‘ਯੂਨੀਵਰਸਲ ਬੌਸ’ ਕ੍ਰਿਸ ਗੇਲ ਨੂੰ ਬੱਲੇਬਾਜ਼ੀ ਕ੍ਰਮ ਵਿਚ ਤੀਜਾ ਸਥਾਨ ਦਿਤਾ ਗਿਆ ਹੈ।

ਇਸ ਟੀਮ ਵਿਚ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਨੂੰ ਥਾਂ ਨਹੀਂ ਮਿਲੀ ਹੈ। ਟੀਮ ਵਿਚ ਮਹਿੰਦਰ ਸਿੰਘ ਧੋਨੀ (ਕਪਤਾਨ), ਵਿਰਾਟ ਕੋਹਲੀ, ਕ੍ਰਿਸ ਗੇਲ, ਡੇਵਿਡ ਵਾਰਨਰ, ਸੁਰੇਸ਼ ਰੈਨਾ, ਏਬੀ ਡੀਵਿਲੀਅਰਜ਼, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ , ਕੀਰੋਨ ਪੋਲਾਰਡ, ਰਾਸ਼ਿਦ ਖਾਨ, ਸੁਨੀਲ ਨਰਾਇਣ, ਯੁਜਵੇਂਦਰ ਚਾਹਲ, ਲਸਿਥ ਮਲਿੰਗਾ ਅਤੇ ਜਸਪ੍ਰੀਤ ਬੁਮਰਾਹ ਸ਼ਾਮਲ ਹਨ।

(For more Punjabi news apart from MS Dhoni picked captain for IPL's all-time greatest team, stay tuned to Rozana Spokesman)

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement