
ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ ਨੰਬਰ 10 ਜਰਸੀ ਹੋਈ ਸੀ ਸੇਵਾਮੁਕਤ
MS Dhoni News: ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੀ 7 ਨੰਬਰ ਦੀ ਜਰਸੀ ਹੁਣ ਕਿਸੇ ਹੋਰ ਭਾਰਤੀ ਕ੍ਰਿਕਟਰ ਨੂੰ ਨਹੀਂ ਮਿਲੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।
ਬੀਸੀਸੀਆਈ ਨੇ ਇਹ ਫੈਸਲਾ ਧੋਨੀ ਦੇ ਅੰਤਰਰਾਸ਼ਟਰੀ ਸੰਨਿਆਸ ਦੇ ਲਗਭਗ 3 ਸਾਲ ਬਾਅਦ ਲਿਆ ਹੈ। ਇੰਡੀਅਨ ਐਕਸਪ੍ਰੈਸ ਦੀ ਰੀਪੋਰਟ ਅਨੁਸਾਰ, ਬੀਸੀਸੀਆਈ ਨੇ ਕਿਹਾ ਕਿ ਧੋਨੀ ਨੇ ਉਸ ਨੰਬਰ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ ਜੋ ਉਸ ਨੇ ਅਪਣੇ ਪੂਰੇ ਕਰੀਅਰ ਵਿਚ ਅਪਣੀ ਟੀ-ਸ਼ਰਟ 'ਤੇ ਪਹਿਨਿਆ ਸੀ।
ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਨ੍ਹਾਂ ਨੇ 2014 'ਚ ਹੀ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਧੋਨੀ ਅਜਿਹਾ ਸਨਮਾਨ ਹਾਸਲ ਕਰਨ ਵਾਲੇ ਦੂਜੇ ਭਾਰਤੀ ਕ੍ਰਿਕਟਰ ਹਨ। ਇਸ ਤੋਂ ਪਹਿਲਾਂ ਸਾਲ 2017 'ਚ ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਵੀ ਹਮੇਸ਼ਾ ਲਈ ਰਿਟਾਇਰ ਹੋ ਗਈ ਸੀ।
ਇਸ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਧੋਨੀ ਦੀ 7 ਨੰਬਰ ਦੀ ਜਰਸੀ ਕੋਈ ਹੋਰ ਭਾਰਤੀ ਕ੍ਰਿਕਟਰ ਨਹੀਂ ਪਹਿਨੇਗਾ। ਅੰਤਰਰਾਸ਼ਟਰੀ ਕ੍ਰਿਕਟਰ ਦੇ ਤੌਰ 'ਤੇ ਧੋਨੀ ਦੇ ਸੰਨਿਆਸ ਲੈਣ ਦੇ ਤਿੰਨ ਸਾਲ ਬਾਅਦ, ਖੇਡ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਵਜੋਂ ਉਨ੍ਹਾਂ ਦੇ ਜਰਸੀ ਨੰਬਰ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਰੀਪੋਰਟ ਮੁਤਾਬਕ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੀਮ ਇੰਡੀਆ ਦੇ ਖਿਡਾਰੀਆਂ, ਖਾਸ ਤੌਰ 'ਤੇ ਡੈਬਿਊ ਕਰਨ ਵਾਲੇ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਤੇਂਦੁਲਕਰ ਅਤੇ ਧੋਨੀ ਨਾਲ ਸਬੰਧਤ ਨੰਬਰ ਨਹੀਂ ਚੁਣ ਸਕਦੇ। ਬੋਰਡ ਨੇ ਖੇਡ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਟੀ-ਸ਼ਰਟ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਧੋਨੀ ਨੇ ਅਪਣੀ ਕਪਤਾਨੀ 'ਚ ਦੇਸ਼ ਨੂੰ 2007 'ਚ ਟੀ-20 ਅਤੇ 2011 'ਚ ਵਨਡੇ ਵਿਸ਼ਵ ਕੱਪ ਤੋਂ ਇਲਾਵਾ 2013 'ਚ ਚੈਂਪੀਅਨਸ ਟਰਾਫੀ ਵੀ ਜਿਤਾਈ ਹੈ। ਉਸ ਨੇ ਦਸੰਬਰ 2014 ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
(For more news apart from MS Dhoni Jersey Number 7 Retire News in Punjabi, stay tuned to Rozana Spokesman)