ਵਿੰਡੀਜ਼ ਬੋਰਡ ਦਾ ਵੱਡਾ ਫ਼ੈਸਲਾ, ਬਰਾਵੋ-ਪੋਲਾਰਡ ਨੂੰ ਵਿਸ਼ਵ ਕੱਪ ਰਿਜ਼ਰਵ ਖਿਡਾਰੀਆਂ ਵਿਚ ਦਿੱਤੀ ਥਾਂ
Published : May 19, 2019, 5:23 pm IST
Updated : May 19, 2019, 5:23 pm IST
SHARE ARTICLE
Bravo with Polard
Bravo with Polard

ਕਿਰੋਨ ਪੋਲਾਰਡ, ਡਵੇਨ ਬਰਾਵੋ ਤੇ ਸੁਨੀਲ ਐਂਬਰਿਸ ਸਮੇਤ 10 ਖਿਡਾਰੀਆਂ ਨੂੰ ਵੈਸਟਇੰਡੀਜ਼ ਕ੍ਰਿਕਟ ਬੋਰਡ...

ਨਵੀਂ ਦਿੱਲੀ : ਕਿਰੋਨ ਪੋਲਾਰਡ, ਡਵੇਨ ਬਰਾਵੋ ਤੇ ਸੁਨੀਲ ਐਂਬਰਿਸ ਸਮੇਤ 10 ਖਿਡਾਰੀਆਂ ਨੂੰ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਜਾ ਰਹੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਲਈ ਰਿਜ਼ਹਰਵ ਖਿਡਾਰੀਆਂ ਵਿਚ ਸ਼ਾਮਲ ਕੀਤਾ ਹੈ। ਵਿੰਡੀਜ਼ ਬੋਰਡ ਵਿਚ ਸਿਲੈਕਟਰਸ ਪ੍ਰੰਮੁੱਖ ਰਾਬਟਰ ਹਾਇੰਸ ਨੇ ਰਿਜ਼ਰਵ ਖਿਡਾਰੀਆਂ ਵਿਚ ਸ਼ਾਮਲ ਕੀਤਾ ਹੈ।

Dawyne BravoDawyne Bravo

ਵਿੰਡੀਜ਼ ਬੋਰਡ ਵਿਚ ਸਿਲੈਕਟਰਸ ਪ੍ਰਮੁੱਖ ਰਾਬਟਰ ਹਾਇੰਸ ਨੇ ਰਿਜ਼ਰਵ ਖਿਡਾਰੀਆਂ ਦੀ ਸੂਚੀ ਜਾਹਰੀ ਕਰਦੇ ਹੋਂ ਕਿਹਾ, ਅਸੀਂ ਰਿਜ਼ਰਵ ਖਿਡਾਰੀਆਂ ਵਿਚ ਆਪਣੇ ਚੁਨਿੰਦਾ ਖਿਡਾਰੀਆਂ ਨੂੰ ਥਾਂ ਦਿੱਤੀ ਹੈ ਤਾਂ ਕਿ ਸਾਡੇ ਕੋਲ ਵਧੀਆਂ ਖਿਡਾਰੀਆਂ ਦਾ ਪੂਲ ਤਿਆਰ ਹੋ ਸਕੇ ਤੇ ਜੇਕਰ ਜਰੂਰੀ ਹੋਇਆ ਤਾਂ ਜਰੂਰਤ ਦੇ ਹਿਸਾਬ ਨਾਲ ਸਾਡੇ ਕੋਲ ਆਪਸ਼ਨ ਮੌਜੂਦ ਹੋਣ. ਉਨ੍ਹਾਂ ਕਿ ਕਿਹਾ, ਸਾਨੂੰ ਲੱਗਦਾ ਹੈ ਕਿ ਪੂਲ ਵਿਚ ਜੋ ਵੀ ਖਿਡਾਰੀ ਮੌਜੂਦ ਹਨ ਉਹ ਕਿਸਮਤ ਵਾਲੇ ਤੇ ਖੁਰਾਂਟ ਹਨ ਨਾਲ ਹੀ ਨੌਜਵਾਨਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਜੋ ਆਪਣਾ ਯੋਗਦਾਨ ਰਾਸ਼ਟਰੀ ਟੀਮ ਨੂੰ ਦੇ ਸਕਦੇ ਹਨ।

Dawyne BravoDawyne Bravo

ਇਸ ਤੋਂ ਪਹਿਲਾਂ ਉਮੀਦ ਸੀ ਕਿ ਪੋਲਾਡਰ ਨੂੰ 15 ਮੈਂਬਰੀ ਵਿਸ਼ਵ ਕੱਪ ਟੀਮ ਵਿਚਕਿਸੇ ਜ਼ਖ਼ਮੀ ਖਿਡਾਰੀ ਦੀ ਥਾਂ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ਤੇ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਪਰ ਫਿਰ ਉਨ੍ਹਾਂ ਨੂੰ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿਚ ਥਾਂ ਦੇ ਦਿੱਤੀ ਗਈ। ਵਿੰਡੀਜ਼ ਟੀਮ 19 ਤੋਂ 23 ਮਈ ਤੱਕ ਇੰਗਲੈਂਡ ਦੇ ਸਾਉਥੰਪਟਨ ਵਿਚ ਅਪਣਾ ਟ੍ਰੇਨਿੰਗ ਕੈਂਪ ਜਾਰੀ ਰੱਖੇਗੀ ਜਿੱਥੇ ਉਹ ਵਿਸ਼ਵ ਕੱਪ ਲਈ ਤਿਆਰੀ ਵਿਚ ਜੁੱਟੀ ਹੈ।

Kieron PollardKieron Pollard

ਚਾਰ ਦਿਨ ਇਸ ਕੈਂਪ ਵਿਚ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਪੂਰੀ 15 ਮੈਂਬਰੀ ਟੀਮ ਖੇਡੇਗੀ ਅਤੇ ਆਸਟ੍ਰੇਲੀਆ ਤੋਂ 22 ਮਈ ਨੂੰ ਏਜਿਅਸ ਬਾਉਲ ਵਿਚ ਅਭਿਆਸ ਮੈਚ ਵਿਚ ਉਤਰੇਗੀ। 10 ਰਿਜ਼ਰਵ ਖਿਡਾਰੀਆਂ ਵਿਚ ਸਿਲੈਕਟਰਸ ਨੇ ਜਿਨ੍ਹਾਂ ਖਿਡਾਰੀਆਂ ਨੂੰ ਚੁਣਿਆ ਹੈ ਉਨ੍ਹਾਂ ‘ਚ ਸੁਨੀਲ ਏਬਰਿਸ, ਡਵੇਨ ਬਰਾਵੋ, ਜਾਨ ਕੈਂਪਬੇਲ, ਜੋਨਾਥਨ ਕਾਟਰ, ਰੋਸਟਨ ਚੇਜ, ਸ਼ੇਨ ਡਾਉਰਿਚ, ਕੀਮੋ ਪਾਲ, ਖਾਰੀ ਪਿਏਰੇ, ਰੇਮਨ ਰੀਫ਼ਰ ਤੇ ਕੀਰੋਨ ਪੋਲਾਰਡ ਸ਼ਾਮਲ ਹਨ.  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement