
ਚੋਪੜਾ ਨੇ 2022 ਵਿਚ ਇੱਥੇ ਚਾਂਦੀ ਦਾ ਤਮਗਾ ਜਿੱਤਿਆ ਸੀ।
Neeraj Chopra News: ਭਾਰਤ ਦੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇਕ ਮਹੀਨੇ ਬਾਅਦ ਵਾਪਸੀ ਕਰਦੇ ਹੋਏ ਪਾਵੋ ਨੂਰਮੀ ਖੇਡਾਂ ਵਿਚ ਅਪਣਾ ਪਹਿਲਾ ਸੋਨ ਤਮਗਾ ਜਿੱਤਿਆ ਹੈ। ਚੋਪੜਾ ਨੇ 2022 ਵਿਚ ਇੱਥੇ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਨੇ ਤੀਜੀ ਕੋਸ਼ਿਸ਼ ਵਿਚ 85.97 ਮੀਟਰ ਦੇ ਥਰੋਅ ਨਾਲ ਸੋਨ ਤਮਗਾ ਜਿੱਤਿਆ।
ਫਿਨਲੈਂਡ ਦੇ ਟੋਨੀ ਕੇਰੇਨੇਨ ਨੇ 84.19 ਮੀਟਰ ਦੇ ਥਰੋ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਉਸ ਦੇ ਹਮਵਤਨ ਅਤੇ ਪਿਛਲੀ ਵਾਰ ਸੋਨ ਤਮਗਾ ਜੇਤੂ ਓਲੀਵਰ ਹੇਲੈਂਡਰ ਨੇ 83. 96 ਮੀਟਰ ਦਾ ਥਰੋਅ ਸੁੱਟਿਆ। ਚੋਪੜਾ ਨੇ 83.62 ਮੀਟਰ ਨਾਲ ਸ਼ੁਰੂਆਤ ਕੀਤੀ। ਦੂਜੇ ਗੇੜ ਵਿਚ ਹੇਂਲਾਡੇਰ 83.96 ਮੀਟਰ ਨਾਲ ਅੱਗੇ ਵਧ ਗਏ ਪਰ 26 ਸਾਲਾ ਚੋਪੜਾ ਨੇ ਤੀਜੀ ਕੋਸ਼ਿਸ਼ ਤੋਂ ਬਾਅਦ ਆਪਣੇ ਹੀ ਅੰਦਾਜ਼ 'ਚ ਉੱਚੀ ਆਵਾਜ਼ 'ਚ ਜਸ਼ਨ ਮਨਾਇਆ। ਉਸ ਨੇ ਤੀਜੀ ਕੋਸ਼ਿਸ਼ ਵਿਚ 85.97 ਮੀਟਰ ਨਾਲ ਥਰੋਅ ਕੀਤਾ।
ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ ਦੇ ਦਾਅਵੇਦਾਰ ਚੋਪੜਾ ਨੇ ਦੋ ਸਾਲ ਪਹਿਲਾਂ ਟੂਰਨਾਮੈਂਟ 'ਚ 89.30 ਮੀਟਰ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਹੁਣ ਉਹ 7 ਜੁਲਾਈ ਨੂੰ ਪੈਰਿਸ ਡਾਇਮੰਡ ਲੀਗ ਵਿਚ ਹਿਸਾ ਲਵੇਗਾ। ਉਹ 27 ਜੂਨ ਤੋਂ ਪੰਚਕੂਲਾ ਵਿਚ ਹੋਣ ਵਾਲੀ ਰਾਸ਼ਟਰੀ ਅੰਤਰਰਾਜੀ ਅਥਲੈਟਿਕਸ ਵਿਚ ਹਿੱਸਾ ਨਹੀਂ ਲੈਣਗੇ।