
ਮੋਹਾਲੀ ਜ਼ਿਲ੍ਹੇ ਦੇ ਪਿੰਡ ਬਠਲਾਣਾ ਦੇ ਸਿੰਮਰਨਜੀਤ ਸਿੰਘ ਸਿੰਮੀ ਨੇ ਤਿੰਨ ਮੈਚਾਂ ਦੀ ਇੱਕ ਰੋਜਾ ਲੜੀ ਚ ਆਇਰਲੈਂਡ ਵੱਲੋਂ ਖੇਡਦਿਆਂ ਵਿਸਵ ਰੀਕਾਰਡ ਬਣਾਇਆ।
ਚੰਡੀਗੜ੍ਹ (ਬਠਲਾਣਾ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਬਠਲਾਣਾ ਦੇ ਸਿੰਮਰਨਜੀਤ ਸਿੰਘ ਸਿੰਮੀ ਨੇ ਤਿੰਨ ਮੈਚਾਂ ਦੀ ਇੱਕ ਰੋਜਾ ਲੜੀ ਚ ਆਇਰਲੈਂਡ ਵੱਲੋਂ ਖੇਡਦਿਆਂ ਵਿਸਵ ਰੀਕਾਰਡ ਬਣਾਇਆ। ਦੱਖਣੀ ਅਫਰੀਕਾ ਵਰਗੀ ਸਕਤੀਸਾਲੀ ਟੀਮ ਵਿਰੁੱਧ ਸਿੰਮੀ ਸਿੰਘ ਨੇ 8ਵੇਂ ਨੰਬਰ ਤੇ ਬੱਲੇਬਾਜੀ ਕਰਦਿਆਂ ਨਾਬਾਦ 100 ਦੌੜਾਂ ਬਣਾਈਆਂ ਅਤੇ ਉਸ ਨੇ ਇੰਗਲੈਂਡ ਦੇ ਖਿਡਾਰੀ ਕਰਿਸ ਵੋਕਸ ਦਾ ਸਾਲ 2016. ਚ ਬਣਾਏ 95 ਦੌੜਾਂ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਇਸੇ ਸਾਲ ਦੇ ਸੁਰੂ ਚ ਸਿੰਮੀ ਨੇ ਯੂ ਏ ਈ ਦੀ ਟੀਮ ਖਲਿਾਫ 10 ਓਵਰਾਂ ਚ 10 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਵਿਸਵ ਰੀਕਾਰਡ ਬਣਾਇਆ।
Simi Singh
ਹੋਰ ਪੜ੍ਹੋ: Monsoon Session: ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਮੂਹਰੇ ਪ੍ਰਦਰਸ਼ਨ ਦੀ ਤਿਆਰੀ ਪੂਰੇ ਜ਼ੋਰਾਂ ’ਤੇ
ਅਜਿਹਾ ਕਰਕੇ ਉਹ ਸਭ ਤੋਂ ਘੱਟ ਦੌੜਾਂ ਦੇ ਕੇ 5 ਵਿਕਟਾਂ ਲੈਣ ਕਰਕੇ ਕਿ੍ਰਕਟ ਦੁਨੀਆਂ ਦਾ ਤੀਜਾ ਗੇਂਦਬਾਜ ਬਣ ਗਿਆ। ਸਿੰਮੀ ਨੇ ਅਪਣੇ 4 ਸਾਲਾਂ ਦੇ ਕਿ੍ਰਕਟ ਕੈਰੀਅਰ ਚ 30 ਇੱਕ ਰੋਜਾ ਮੈਚ ਖੇਡ ਕੇ 34 ਵਿਕਟਾਂ ਅਤੇ 543 ਦੌੜਾਂ ਬਣਾਈਆਂ ਹਨ ਜਦੋਂ ਕਿ ਟੀ-20 ਦੇ 24 ਮੈਚਾਂ ਚ 21 ਵਿਕਟਾਂ ਅਤੇ 207 ਦੌੜਾਂ ਬਣਾਈਆਂ ਹਨ। ਸਿੰਮੀ ਨੇ ਅਪਣੇ ਕੌਮਾਂਤਰੀ ਕਿ੍ਰਕਟ ਕੈਰੀਅਰ ਦੀ ਸੁਰੂਆਤ ਮਈ 2017 ਚ ਨਿਊਜੀਲੈਂਡ ਵਿਰੁੱਧ ਕੀਤੀ ਸੀ। ਉਸ ਦਾ ਅਗਲਾ ਟੀਚਾ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੇ ਟੀ-20 ਮੈਚ ,ਜਿੰਮਬਾਵੇ ਵਿਰੁੱਧ ਮੈਚ ਅਤੇਇਸ ਸਾਲ ਦੇ ਅਖੀਰ ਚ ਹੋਣ ਵਾਲੇ ਟੀ 20 ਵਿਸਵ ਕੱਪ ਚ ਵਧੀਆ ਖੇਡਣ ਦਾ ਹੈ।
Simi Singh
ਹੋਰ ਪੜ੍ਹੋ: ਸੰਸਦ ਦਾ Monsoon Session ਅੱਜ: ਕਈ ਬਿਲਾਂ ਨੂੰ ਪਾਸ ਕਰਾਉਣ ਦੀ ਤਿਆਰੀ ਵਿਚ ਕੇਂਦਰ ਸਰਕਾਰ
ਸਿੰਮੀ ਦੇ ਪਿਤਾ ਅਮਰਜੀਤ ਬਠਲਾਣਾ ਅਤੇ ਮੰਮੀ ਦਲਜੀਤ ਕੌਰ ਅਨੁਸਾਰ ਵਿਸਵ ਰੀਕਾਰਡ ਬਣਨ ਕਰਕੇ ਸਿੰਮੀ ਦਾ ਸੁਪਨਾ ਪੂਰਾ ਹੋਇਆ ਹੈ। ਇਸ ਵੇਲੇ ਘਰ ਚ ਖੁਸੀ ਦਾ ਮਹੌਲ ਹੈ, ਦੇਸ ਵਿਦੇਸ ਤੋਂ ਵਧਾਈਆਂ ਆ ਰਹੀਆਂ ਹਨ। ਪਿੰਡ ਸੁਧਾਰ ਸੋਸਾਇਟੀ (ਰਜਿ) ਬਠਲਾਣਾ ਵੱਲੋਂ ਸੋਸਾਇਟੀ ਦੇ ਮੁੱਖ ਸਲਾਹਕਾਰ ਅਮਰਜੀਤ ਬਠਲਾਣਾ ਦੇ ਸਪੁੱਤਰ ਸਿੰਮੀ ਸਿੰਘ ਦੀ ਇਸ ਪ੍ਰਾਪਤੀ ਲਈ ਲੱਡੂ ਵੰਡੇ ਗਏ। ਇਸ ਮੌਕੇ ਪ੍ਰਧਾਨ ਗੁਰਜੀਤ ਫੌਜੀ ,ਸੁਖਜੀਤ ,ਸੁਖਿਵੰਦਰ,ਰਣਜੀਤ ਰਾਣਾਅਤੇ ਅਮਰੀਕ ਸਿੰਘ ਅਤੇ ਜਪਜੀਤ ਆਦਿ ਵੀ ਹਾਜਰ ਸਨ।ਜਿਲਾ ਪਰਿਸਦ ਮੈਂਬਰ ਮੋਹਣ ਸਿੰਘ ਨੇ ਵੀ ਇਸ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈ ਦਿੱਤੀ।