Chris Gayle ਨੇ ਰਚਿਆ ਇਤਿਹਾਸ: ਬਣੇ T20 ਕ੍ਰਿਕਟ ਵਿਚ 14 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ
Published : Jul 13, 2021, 2:15 pm IST
Updated : Jul 13, 2021, 2:15 pm IST
SHARE ARTICLE
Chris Gayle
Chris Gayle

ਵੈਸਟ ਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਨੇ ਕ੍ਰਿਕਟ ਜਗਤ ਵਿਚ ਇਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ।

ਨਵੀਂ ਦਿੱਲੀ: ਵੈਸਟ ਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ (Chris Gayle score 14,000 runs in T20 cricket) ਨੇ ਕ੍ਰਿਕਟ ਜਗਤ ਵਿਚ ਇਕ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ। ਕ੍ਰਿਸ ਗੇਲ ਟੀ-20 ਵਿਚ 14 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਹਨ। ਕ੍ਰਿਸ ਗੇਲ ਨੇ ਇਹ ਰਿਕਾਰਡ (Chris Gayle Smashes Another Record) ਅਪਣੇ ਵੱਖਰੇ ਅੰਦਾਜ਼ ਵਿਚ ਛੱਕੇ ਲਗਾ ਕੇ ਬਣਾਇਆ ਹੈ। ਇਹ ਪ੍ਰਾਪਤੀ ਉਹਨਾਂ ਨੇ ਆਸਟ੍ਰੇਲੀਆ ਖਿਲਾਫ਼ ਗ੍ਰਾਸ ਆਈਲੇਟ ਵਿਚ ਖੇਡੇ ਜਾ ਰਹੇ ਤੀਜੇ ਟੀ20 ਵਿਚ ਹਾਸਲ ਕੀਤੀ।

chris gayleChris Gayle

ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਮੀਂਹ ਦੀ ਤਬਾਹੀ: ਦੋ ਲੋਕਾਂ ਦੀ ਮੌਤ ਤੇ ਕਈ ਲਾਪਤਾ, ਬਚਾਅ ਕਾਰਜ ਜਾਰੀ

ਸਭ ਤੋਂ ਜ਼ਿਆਦਾ ਟੀ-20 ਦੌੜਾਂ ਦੀ ਸੂਚੀ ਵਿਚ ਚੋਟੀ ਦੇ 5 ਖਿਡਾਰੀਆਂ ਵਿਚ ਵਿਰਾਟ ਕੋਹਲੀ ਇਕੱਲੇ ਭਾਰਤੀ ਹਨ। ਵਿਰਾਟ ਕੋਹਲੀ ਹੁਣ ਤੱਕ 310 ਟੀ20 ਵਿਚ 9922 ਦੌੜਾਂ ਨਾਲ ਪੰਜਵੇਂ ਨੰਬਰ ’ਤੇ ਹਨ। ਹੁਣ ਤੱਕ ਸਿਰਫ 4 ਖਿਡਾਰੀ ਹੀ ਟੀ -20 ਵਿਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਿਚ ਕਾਮਯਾਬ ਹੋਏ ਹਨ। ਇਹਨਾਂ ਵਿਚੋਂ ਕ੍ਰਿਸ ਗੇਲ 14,000 ਦੌੜਾਂ ਨਾਲ ਪਹਿਲੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਵਿੰਡੀਜ਼ ਟੀਮ ਦੇ ਹੀ ਕੀਰੋਨ ਪੋਲਾਰਡ ਹਨ, ਜਿਨ੍ਹਾਂ ਨੇ 10836 ਦੌੜਾਂ ਬਣਾਈਆਂ ਹਨ।

Chris Gayle confirms he is not retiring from ODIChris Gayle

ਹੋਰ ਪੜ੍ਹੋ: WHO ਦੀ ਚਿਤਾਵਨੀ- ਕੋਰੋਨਾ ਵੈਕਸੀਨ ਦੀ ਖੁਰਾਕ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ!

ਪਾਕਿਸਤਾਨ ਦੇ ਸ਼ੋਇਬ ਮਲਿਕ (10741) ਤੀਜੇ ਅਤੇ ਆਸਟਰੇਲੀਆ ਦੇ ਡੇਵਿਡ ਵਾਰਨਰ (10017) ਚੌਥੇ ਨੰਬਰ 'ਤੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ (9922) ਪੰਜਵੇਂ ਨੰਬਰ 'ਤੇ ਹਨ। ਦੱਸ ਦਈਏ ਕਿ ਵੈਸਟ ਇੰਡੀਜ਼ ਅਤੇ ਆਸਟ੍ਰੇਲੀਆ (Australia vs West Indies 3rd T20) ਵਿਚ ਗ੍ਰਾਸ ਆਈਲੇਟ ਵਿਖੇ 5 ਟੀ20 ਸੀਰੀਜ਼ ਖੇਡੀ ਜਾ ਰਹੀ ਹੈ। ਮੰਗਲਵਾਰ ਨੂੰ ਵਿੰਡੀਜ਼ ਟੀਮ ਨੇ ਆਸਟ੍ਰੇਲੀਆ ਨੂੰ ਤੀਜੇ ਮੈਚ ਵਿਚ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 3-0 ਨਾਲ ਲੀਡ ਹਾਸਲ ਕਰ ਲਈ ਹੈ।

Australia vs West Indies 3rd T20Australia vs West Indies 3rd T20

ਹੋਰ ਪੜ੍ਹੋ: ਪਤਨੀ ਨੂੰ ਫਰਜ਼ੀ ਮਾਰਕਸ਼ੀਟ 'ਤੇ ਚੋਣ ਲੜਾਉਣ ਦੇ ਮਾਮਲੇ 'ਚ BJP ਵਿਧਾਇਕ ਨੂੰ ਹੋਈ ਜੇਲ੍ਹ

41 ਸਾਲਾ ਕ੍ਰਿਸ ਗੇਲ ਨੇ ਆਸਟ੍ਰੇਲੀਆ ਖਿਲਾਫ ਤੀਜੇ ਟੀ-20 ਵਿਚ 38 ਗੇਂਦ ’ਤੇ 67 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 4 ਚੌਕੇ ਅਤੇ 7 ਛੱਕੇ ਲਗਾਏ। ਇਸ ਤੋਂ ਇਲਾਵਾ ਕ੍ਰਿਸ ਗੇਲ ਸਭ ਤੋਂ ਜ਼ਿਆਦਾ ਉਮਰ ਵਿਚ ਅਰਧ ਸੈਂਕੜਾ ਜੜਨ ਵਾਲੇ ਖਿਡਾਰੀ ਵੀ ਹਨ। ਉਹਨਾਂ ਨੇ ਇਸ ਮਾਮਲੇ ਵਿਚ ਪਾਕਿਸਤਾਨ ਦੇ ਮੁਹੰਮਦ ਹਫੀਜ਼ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 40 ਸਾਲ ਦੀ ਉਮਰ ਵਿਚ ਇਹ ਕਾਰਨਾਮਾ ਕੀਤਾ ਸੀ।  

ਹੋਰ ਪੜ੍ਹੋ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, CM ਦੇ ਅਹੁਦੇ 'ਤੇ ਕਾਇਮ ਰਹਿਣਗੇ ਕੈਪਟਨ - ਹਰੀਸ਼ ਰਾਵਤ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement