ICC Odi Ranking: ਕੋਹਲੀ ਅਤੇ ਰੋਹਿਤ ਆਈਸੀਸੀ ਰੈਕਿੰਗ ‘ਚ ਹੋਏ ਹੋਰ ਮਜਬੂਤ
Published : Jan 20, 2020, 4:51 pm IST
Updated : Jan 20, 2020, 5:30 pm IST
SHARE ARTICLE
Rohit and Kohli
Rohit and Kohli

ਆਸਟ੍ਰੇਲੀਆ ਦੇ ਖਿਲਾਫ ਹਾਲ ‘ਚ ਖ਼ਤਮ ਵਨਡੇ  ਸੀਰੀਜ (Ind vs Aus)...

ਨਵੀਂ ਦਿੱਲੀ: ਆਸਟ੍ਰੇਲੀਆ ਦੇ ਖਿਲਾਫ ਹਾਲ ‘ਚ ਖ਼ਤਮ ਵਨਡੇ  ਸੀਰੀਜ (Ind vs Aus) ਵਿੱਚ ਚੰਗੀ ਬੱਲੇਬਾਜੀ ਦਾ ਫਾਇਦਾ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੋਨਾਂ ਨੂੰ ਹੀ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਮਿਲਿਆ ਹੈ। ਰੈਂਕਿੰਗ ਵਿੱਚ ਟੀਮ ਇੰਡੀਆ ਆਪਣੀ ਦੂਜੀ ਪਾਏਦਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ ਹੈ, ਜਦਕਿ ਇੰਗਲੈਂਡ ਦੀ ਬਾਦਸ਼ਾਹੀ ਬਰਕਰਾਰ ਹੈ।

Rohit SharmaRohit Sharma

ਦੱਸ ਦਈਏ ਕਿ ਆਸਟ੍ਰੇਲੀਆ ਦੇ ਖਿਲਾਫ ‘ਮੈਨ ਆਫ ਦ ਸੀਰੀਜ’ ਰਹੇ ਵਿਰਾਟ ਕੋਹਲੀ ਨੇ ਤਿੰਨਾਂ ਮੈਚਾਂ ਵਿੱਚ 183 ਅਤੇ ਰੋਹਿਤ ਸ਼ਰਮਾ ਨੇ ਕੁਲ 171 ਰਨ ਬਣਾਏ। ਇਨ੍ਹਾਂ ਦੌੜ੍ਹਾਂ ਵਿੱਚ ਰੋਹਿਤ ਦੇ ਬੇਂਗਲੁਰੂ ਵਿੱਚ ਬਣਾਏ ਗਏ 119 ਰਨ ਵੀ ਸ਼ਾਮਿਲ ਹਨ। ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਜਸਪ੍ਰੀਤ ਬੁਮਰਾਹ ਗੇਂਦਬਾਜਾਂ ਦੀ ਸੂਚੀ ਵਿੱਚ 764 ਅੰਕ ਲੈ ਕੇ ਸਿਖਰ ’ਤੇ ਹਨ।



 

ਉਨ੍ਹਾਂ ਤੋਂ ਬਾਅਦ ਨਿਊਜੀਲੈਂਡ ਦੇ ਖੱਬੇ ਹੱਥ ਦੇ ਤੇਜ ਗੇਂਦਬਾਜ ਟਰੇਂਟ ਬੋਲਟ ਵੱਲ ਅਫਗਾਨਿਸਤਾਨ ਦੇ ਮੁਜੀਬ-ਉਰ-ਰਹਿਮਾਨ ਦਾ ਨੰਬਰ ਆਉਂਦਾ ਹੈ। ਦੱਖਣ ਅਫਰੀਕਾ ਦੇ ਕੈਗਿਸੋ ਰਬਾਡਾ ਅਤੇ ਆਸਟਰੇਲਿਆ ਦੇ ਪੈਟ ਕਮਿੰਸ ਸਿਖਰ ਪੰਜ ਵਿੱਚ ਸ਼ਾਮਲ ਹੋਰ ਗੇਂਦਬਾਜ ਹਨ। ਕੋਹਲੀ ਨੂੰ ਇਸ ਸੀਰੀਜ ਤੋਂ ਦੋ, ਜਦੋਂ ਕਿ ਰੋਹਿਤ ਸ਼ਰਮਾ ਨੂੰ ਤਿੰਨ ਪੁਆਇੰਟਸ ਮਿਲੇ ਹਨ ਅਤੇ ਇਨ੍ਹਾਂ ਨੇ ਆਪਣੀ ਪਾਏਦਾਨ ਨੂੰ ਹੋਰ ਜ਼ਿਆਦਾ ਮਜਬੂਤ ਕਰ ਲਿਆ।

KohliKohli

ਮੈਨ ਆਫ ਦ ਸੀਰੀਜ ਬਨਣ ਤੋਂ ਬਾਅਦ ਵਿਰਾਟ ਕੁਲ 886 ਪੁਆਇੰਟਸ ਦੇ ਨਾਲ ਸਿਖਰ ‘ਤੇ ਵਿਰਾਜਮਾਨ ਹਨ, ਤਾਂ ਰੋਹਿਤ 868 ਪੁਆਇੰਟ ਦੇ ਨਾਲ ਦੂਜੇ ਨੰਬਰ ਉੱਤੇ ਹਨ। ਤੀਸਰੇ ਨੰਬਰ ‘ਤੇ ਕਾਬਿਜ ਪਾਕਿਸਤਾਨ ਦੇ ਬਾਬਰ ਆਜਮ  ਦੇ 829 ਪੁਆਇੰਟਸ ਹਨ। ਚੰਗੀ ਖਾਸੀ ਜੰਪ ਲਗਾਈ ਹੈ ਸ਼ਿਖਰ ਧਵਨ ਨੇ, ਦੋ ਹੀ ਪਾਰੀਆਂ ਵਿੱਚ 170 ਰਨ ਬਣਾਉਣ ‘ਤੇ ਧਵਨ ਨੂੰ ਰੈਂਕਿੰਗ ਵਿੱਚ ਸੱਤ ਅੰਕਾਂ ਦਾ ਫਾਇਦਾ ਮਿਲਿਆ ਹੈ, ਅਤੇ ਉਹ 15ਵੇਂ ਨੰਬਰ ‘ਤੇ ਪਹੁੰਚ ਗਏ ਹਨ।

Shikhar DhawanShikhar Dhawan

ਧਵਨ ਫੀਲਡਿੰਗ ਦੇ ਦੌਰਾਨ ਸੱਟ ਦੇ ਕਾਰਨ ਬੇਂਗਲੁਰੂ ਵਿੱਚ ਤੀਜੇ ਵਨਡੇ ‘ਚ ਬੱਲੇਬਾਜੀ ਨਹੀਂ ਕਰ ਸਕੇ। ਧਵਨ ਤੋਂ ਇਲਾਵਾ ਵੱਡੀ ਜੰਪ ਕੇਐਲ ਰਾਹੁਲ ਨੇ ਵੀ ਲਗਾਈ ਹੈ, ਜੋ ਸੀਰੀਜ ਵਿੱਚ 146 ਰਨਾਂ ਦੇ ਨਾਲ 21 ਅੰਕਾਂ ਦੀ ਛਾਲ ਲਗਾਉਂਦੇ ਹੋਏ ਵਨਡੇ ਵਿੱਚ ਦੁਨੀਆ ਦੇ 50ਵੇਂ ਨੰਬਰ ਦੇ ਬੱਲੇਬਾਜ ਬਣ ਗਏ ਹਨ। ਗੇਂਦਬਾਜਾਂ ਵਿੱਚ ਰਵਿੰਦਰ ਜਡੇਜਾ 2 ਅੰਕ ਅੱਗੇ ਵੱਧਦੇ ਹੋਏ 27ਵੇਂ ਨੰਬਰ ਦੇ ਗੇਂਦਬਾਜ ਬਣ ਗਏ ਹਨ।

ICC scraps boundary count ruleICC

ਜਡੇਜਾ ਨੇ 45 ਰਨ ਵੀ ਬਣਾਏ ਅਤੇ ਇਸ ਸਾਝੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ 10ਵੇਂ ਨੰਬਰ ਦਾ ਆਲਰਾਉਂਡਰ ਬਣਾਉਣ ਵਿੱਚ ਮਦਦ ਕੀਤੀ। ਸੀਰੀਜ ਵਿੱਚ 229 ਰਨ ਬਣਾਉਣ ਵਾਲੇ ਸਟੀਵ ਸਮਿਥ 23ਵੇਂ ਨੰਬਰ ਦੇ ਬੱਲੇਬਾਜ ਬਣ ਗਏ ਹਨ।.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement