ਗੁਹਾਟੀ ਟੀ-20: ਕੋਹਲੀ ਕੋਲ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ, ਸਿਰਫ਼ 1 ਦੌੜ ਦੂਰ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Jan 4, 2020, 5:34 pm IST
Updated Jan 4, 2020, 5:34 pm IST
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਟੀ-20 ਦੀ ਸੀਰੀਜ ਦਾ ਪਹਿਲਾ ਮੈਚ ਐਤਵਾਰ...
Virat
 Virat

ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਟੀ-20 ਦੀ ਸੀਰੀਜ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ ‘ਚ ਹੋਵੇਗਾ। ਇਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰਨ ਬਣਾਉਂਦੇ ਹੀ ਦੁਨੀਆ ਦੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬੱਲੇਬਾਜ ਬਣ ਜਾਣਗੇ।

Virat KohliVirat Kohli

Advertisement

ਇਸ ਮਾਮਲੇ ‘ਚ ਉਹ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦੇਣਗੇ। ਕੋਹਲੀ ਨੇ ਹੁਣ ਤੱਕ 75 ਮੈਚਾਂ ‘ਚ 52.66 ਦੀ ਔਸਤ ਅਤੇ ਰੋਹਿਤ ਨੇ 104 ਟੀ-20 ਵਿੱਚ 32.10 ਦੀ ਔਸਤ ਨਾਲ ਬਰਾਬਰ 2633 ਰਨ ਬਣਾਏ ਹਨ। ਸ਼੍ਰੀਲੰਕਾ ਦੇ ਖਿਲਾਫ਼ ਸੀਰੀਜ ਤੋਂ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ।

Jasprit BumrahJasprit Bumrah

ਅਜਿਹੇ ‘ਚ ਕੋਹਲੀ ਲਈ ਇਹ ਰਿਕਾਰਡ ਕਾਇਮ ਕਰਨਾ ਮੁਸ਼ਕਿਲ ਨਹੀਂ ਹੋਵੇਗਾ।  ਰੋਹਿਤ ਤੋਂ ਇਲਾਵਾ ਤੇਜ ਗੇਂਦਬਾਜ ਸ਼ਮੀ ਨੂੰ ਵੀ ਆਰਾਮ ਦਿੱਤਾ ਗਿਆ। ਜਦਕਿ ਸੱਟ ਤੋਂ ਠੀਕ ਹੋ ਚੁੱਕੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਅਤੇ ਓਪਨਰ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ।

Shikhar DhawanShikhar Dhawan

ਸਭ ਤੋਂ ਜ਼ਿਆਦਾ ਟੀ-20 ਰਨ ਬਣਾਉਣ ਵਾਲੇ ਟਾਪ-5 ਖਿਡਾਰੀਆਂ ਵਿੱਚ 2 ਭਾਰਤੀ

    ਖਿਡਾਰੀ                  ਦੇਸ਼                   ਮੈਚ                       ਦੌੜਾਂ

ਵਿਰਾਟ ਕੋਹਲੀ            ਭਾਰਤ                  75                        2633

ਰੋਹਿਤ ਸ਼ਰਮਾ            ਭਾਰਤ                   104                     2633

ਮਾਰਟਿਨ ਗੁਪਟਿਲ      ਨਿਊਜੀਲੈਂਡ              83                     2436

ਸ਼ੋਏਬ ਮਲਿਕ              ਪਾਕਿਸਤਾਨ               111                   2263

ਬਰੈਂਡਨ ਮੈੱਕੁਲਮ         ਨਿਊਜੀਲੈਂਡ               71                       2140

 ਰੋਹਿਤ 100 ਟੀ-20 ਖੇਡਣ ਵਾਲੇ ਦੂਜੇ ਖਿਡਾਰੀ

Rohit Sharma Rohit Sharma

 ਰੋਹਿਤ ਤੋਂ ਪਹਿਲਾਂ ਸਿਰਫ ਮਹਿਲਾ ਟੀ-20 ਕਪਤਾਨ ਹਰਮਨਪ੍ਰੀਤ ਕੌਰ ਹੀ 100 ਮੈਚ ਖੇਡਣ ਵਾਲੀ ਪਹਿਲੀ ਭਾਰਤੀ ਹਨ।  ਰੋਹਿਤ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੇ 98, ਸੁਰੇਸ਼ ਰੈਨਾ ਨੇ 78 ਅਤੇ ਵਿਰਾਟ ਕੋਹਲੀ ਨੇ 75 ਟੀ-20 ਖੇਡੇ ਹਨ। ਪੁਰਸ਼ਾਂ ਵਿੱਚ ਸਭ ਤੋਂ ਜ਼ਿਆਦਾ 111 ਟੀ-20 ਪਾਕਿਸਤਾਨ ਦੇ ਸ਼ੋਏਬ ਮਲਿਕ ਨੇ ਖੇਡੇ ਹਨ। ਰੋਹਿਤ 100 ਟੀ-20 ਖੇਡਣ ਵਾਲੇ ਦੂਜੇ ਪੁਰਸ਼ ਖਿਡਾਰੀ ਬਣੇ।

Advertisement

 

Advertisement
Advertisement