
ਧਵਨ ਨੂੰ 9 ਜੂਨ ਨੂੰ ਲੰਦਨ 'ਚ ਆਸਟਰੇਲੀਆ ਵਿਰੁਧ ਮੈਚ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਸੱਟ ਲੱਗੀ ਸੀ
ਸਾਊਥੰਪਟਨ : ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੱਟ ਕਾਰਨ ਭਾਰਤ ਦੀ ਵਿਸ਼ਵ ਕੱਪ 2019 ਟੀਮ 'ਚੋਂ ਬਾਹਰ ਹੋਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਕਿ ਧਵਨ ਦੀ ਥਾਂ ਟੀਮ 'ਚ ਸ਼ਾਮਲ ਰਿਸ਼ਭ ਪੰਤ ਚੰਗੀ ਬੱਲੇਬਾਜ਼ੀ ਕਰਨਗੇ।
Shikhar Dhawan
ਧਵਨ ਅੰਗੂਠੇ 'ਚ ਫ਼ੈਕਚਰ ਕਾਰਨ ਮੌਜੂਦਾ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਥਾਂ ਨੌਜੁਆਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਥਾਂ ਦਿਤੀ ਗਈ। ਧਵਨ ਨੂੰ 9 ਜੂਨ ਨੂੰ ਲੰਦਨ 'ਚ ਆਸਟਰੇਲੀਆ ਵਿਰੁਧ ਮੈਚ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਚ ਸੱਟ ਲੱਗ ਗਈ ਸੀ। ਇਸ ਮੈਚ 'ਚ ਉਨ੍ਹਾਂ ਸੈਂਕੜੇ ਵਾਲੀ ਪਾਰੀ ਖੇਡ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
Feel for you Shikhar. You were playing well & to be injured in the middle of such an important tournament is heartbreaking. I’m sure you’ll come back stronger than ever.
— Sachin Tendulkar (@sachin_rt) 20 June 2019
Rishabh you’ve been playing well & there can’t be a bigger platform to express yourself. Good luck! pic.twitter.com/T7qzKcDfoO
ਤੇਂਦੁਲਕਰ ਨੇ ਟਵੀਟ ਕੀਤਾ, ''ਤੁਹਾਡਾ ਦਰਦ ਸਮਝ ਸਕਦਾ ਹਾਂ ਧਵਨ। ਤੁਸੀਂ ਚੰਗਾ ਖੇਡ ਰਹੇ ਹੋ ਅਤੇ ਇੰਨੇ ਵੱਡੇ ਟੂਰਨਾਮੈਂਟ ਦੇ ਵਿਚਾਲੇ ਸੱਟ ਦਾ ਸ਼ਿਕਾਰ ਹੋਣਾ ਦਿਲ ਦੁਖਾਉਣ ਵਾਲਾ ਹੁੰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਮਜ਼ਬੂਤੀ ਨਾਲ ਵਾਪਸੀ ਕਰੋਗੇ।'' ਧਵਨ ਦੀ ਥਾਂ ਟੀਮ 'ਚ 21 ਸਾਲ ਦੇ ਵਿਕਟਕੀਪਰ ਬੱਲੇਬਾਜ਼ ਪੰਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਇੰਗਲੈਂਡ ਅਤੇ ਆਸਟਰੇਲੀਆ ਦੇ ਆਪਣੇ ਪਹਿਲੇ ਦੌਰੇ 'ਤੇ ਟੈਸਟ 'ਚ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਪ੍ਰਭਾਵਤ ਕੀਤਾ ਸੀ।
Rishabh Pant
ਤੇਂਦੁਲਕਰ ਨੇ ਟਵੀਟ ਕੀਤਾ, ''ਰਿਸ਼ਭ ਤੁਸੀਂ ਚੰਗਾ ਖੇਡ ਰਹੇ ਹੋ ਅਤੇ ਖ਼ੁਦ ਦੀ ਪ੍ਰਤਿਭਾ ਨੂੰ ਦਿਖਾਉਣ ਲਈ ਇਸ ਤੋਂ ਵੱਡਾ ਮੰਚ ਨਹੀਂ ਹੋ ਸਕਦਾ। ਸ਼ੁਭਕਾਮਨਾਵਾਂ।'' ਭਾਰਤੀ ਟੀਮ ਦਾ ਅਗਲਾ ਮੈਚ ਸਨਿਚਰਵਾਰ ਨੂੰ ਅਫ਼ਗ਼ਾਨਿਸਤਾਨ ਨਾਲ ਹੋਵੇਗਾ।