
ਇਕ ਸਥਾਨਕ ਅਦਾਲਤ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਉਸ ਤੋਂ ਅੱਡ ਰਹਿ ਰਹੀ ਉਸ ਦੀ ਪਤਨੀ ਹਸੀਨ ਜਹਾਂ ਨੂੰ ਦਿਤੇ ਗਏ ਚੈੱਕ ਦੇ ਕਥਿਤ ਤੌਰ 'ਤੇ ਬਾਊਂਸ ਹੋਣ ਜਾਣ...........
ਨਵੀਂ ਦਿੱਲੀ : ਇਕ ਸਥਾਨਕ ਅਦਾਲਤ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਉਸ ਤੋਂ ਅੱਡ ਰਹਿ ਰਹੀ ਉਸ ਦੀ ਪਤਨੀ ਹਸੀਨ ਜਹਾਂ ਨੂੰ ਦਿਤੇ ਗਏ ਚੈੱਕ ਦੇ ਕਥਿਤ ਤੌਰ 'ਤੇ ਬਾਊਂਸ ਹੋਣ ਜਾਣ ਦੇ ਮਾਮਲੇ 'ਚ ਤਲਬ ਕੀਤਾ ਹੈ। ਹਸੀਨ ਦੇ ਵਕੀਲ ਨੇ ਇਹ ਜਾਣਕਾਰੀ ਦਿਤੀ ਹੈ। ਹਸੀਨ ਜਹਾਂ ਨੇ ਜਿੱਥੇ ਅਲੀਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਚੈੱਕ ਦੇ ਕਥਿਤ ਤੌਰ 'ਤੇ ਨਾ ਭੁਗਤੇ ਜਾਣ ਸਬੰਧੀ ਲਿਖਤੀ ਸ਼ਿਕਾਇਤ ਤਹਿਤ ਮਾਮਲਾ ਦਰਜ ਕੀਤਾ ਸੀ। ਹਸੀਨ ਦੇ ਵਕੀਲ ਨੇ ਦਸਿਆ ਕਿ ਅਲੀਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ 20 ਸਤੰਬਰ ਨੂੰ ਪੇਸ਼ ਹੋਣ ਲਈ ਸ਼ਮੀ ਨੂੰ ਸੰਮਨ ਜਾਰੀ ਕੀਤਾ ਹੈ।
ਵਕੀਲ ਨੇ ਿਕਹਾ ਕਿ ਸ਼ਮੀ ਨੇ ਉਸ ਤੋਂ ਅੱਡ ਰਹਿ ਰਹੀ ਪਤਨੀ ਹਸੀਨ ਜਹਾਂ ਨੂੰ ਗੁਜ਼ਾਰਾ ਭੱਤਾ ਦੇ ਤੌਰ 'ਤੇ ਦਿਤੇ ਗਏ ਚੈੱਕ ਦੇ ਭੁਗਤਾਨ ਰੋਕ ਦਿਤਾ, ਜਿਸ ਨਾਲ ਜਦੋਂ ਬੈਂਕ 'ਚ ਉਸ ਨੂੰ ਜਮ੍ਹਾ ਕੀਤਾ ਗਿਆ ਤਾਂ ਉਹ ਨਹੀਂ ਭੁਗਤਿਆ। ਹਸੀਨ ਵਲੋਂ ਪਤੀ 'ਤੇ ਨੈਤਿਕ ਤੌਰ 'ਤੇ ਪਤਨ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਦੋਵਾਂ ਦਰਮਿਆਨ ਵਿਵਾਦ ਪੈਣਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਕਿਹਾ ਸੀ ਕਿ ਜਦੋਂ ਪਿਛਲੇ ਸਾਲ ਮੈਂ ਅਪਣੇ ਸੱਸ-ਸਹੁਰੇ ਦੇ ਘਰ ਗਈ ਤਾਂ ਸ਼ਮੀ ਦੇ ਵੱਡੀ ਭਰਾ ਨੇ ਮੇਰੇ ਨਾਲ ਬਲਾਤਕਾਰ ਕੀਤਾ।
ਜਹਾਂ ਦੇ ਵਕੀਲ ਜਾਕਿਰ ਹੁਸੈਨ ਨੇ ਕਿਹਾ ਕਿ ਪੁਲਿਸ ਨੇ ਮੁਹੰਮਦ ਸ਼ਮੀ ਵਿਰੁਧ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ। ਐਫ਼ਆਈਆਰ ਹੋਣ ਤੋਂ ਬਾਅਦ ਫ਼ੇਸਬੁਕ 'ਤੇ ਹਸੀਨ ਜਹਾਂ 'ਤੇ ਵੱਡਾ ਕਦਮ ਉਠਾਇਆ ਸੀ। ਉਨ੍ਹਾਂ ਨੇ ਅਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਜਹਾਂ ਨੂੰ ਮੁਹੰਮਦ ਸ਼ਮੀ ਵਲੋਂ ਮਹਿਲਾਵਾਂ ਨੂੰ ਭੇਜੇ ਗਏ ਟੈਕਸਟ ਮੈਸਜਾਂ ਨੂੰ ਫ਼ੇਸਬੁਕ 'ਤੇ ਪੋਸਟ ਕੀਤਾ ਸੀ।
ਨਾਲ ਹੀ ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਦੇ ਫ਼ੋਟੋਗ੍ਰਾਫ਼ ਅਤੇ ਉਨ੍ਹਾਂ ਦੇ ਨੰਬਰ ਵੀ ਫ਼ੇਸਬੁਕ 'ਤੇ ਪੋਸਟ ਕਰ ਦਿਤੇ ਸਨ। ਜਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਸ਼ਮੀ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੇ ਉਸ ਨੂੰ ਧਮਕੀਆਂ ਦਿਤੀਆਂ ਅਤੇ ਇੱਥੋਂ ਤਕ ਕਿ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਸ ਤੋਂ ਬਾਅਦ ਫ਼ੇਸਬੁਕ ਨੇ ਉਨ੍ਹਾਂ ਦੇ ਪੋਸਟ ਨੂੰ ਡਿਲੀਟ ਕਰ ਦਿਤਾ ਸੀ ਅਤੇ ਅਕਾਊਂਟ ਨੂੰ ਬਲੌਕ ਕਰ ਦਿਤਾ ਸੀ। (ਏਜੰਸੀ)