
ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਉਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿਤੀ ਸੀ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਨੂੰ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ ਤੋਂ ਛੋਟ ਦੇਣ ਦੇ ਆਧਾਰਾਂ ਬਾਰੇ ਦੱਸਣ ਲਈ ਕਿਹਾ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਫੋਗਾਟ ਅਤੇ ਪੂਨੀਆ ਨੂੰ ਸਿੱਧਾ ਦਾਖਲਾ ਦੇਣ ਵਿਰੁਧ ਅੰਡਰ-20 ਵਿਸ਼ਵ ਚੈਂਪੀਅਨ ਅਨਵਿਲ ਪੰਘਾਲ ਅਤੇ ਅੰਡਰ-23 ਏਸ਼ੀਆਈ ਚੈਂਪੀਅਨ ਸੁਜੀਤ ਕਾਲਕਲ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਖੇਡ ਸੰਸਥਾ ਨੂੰ ਦਿਨ ਵੇਲੇ ਅਪਣਾ ਜਵਾਬ ਦਾਖਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਬਹੁਚਰਚਿਤ ਏਅਰ ਹੋਸਟੈੱਸ ਖ਼ੁਦਕੁਸ਼ੀ ਮਾਮਲਾ : ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਅੱਜ ਹੋਵੇਗੀ ਸੁਣਵਾਈ
ਸੁਣਵਾਈ ਲਈ ਮਾਮਲਾ ਸ਼ੁਕਰਵਾਰ ਨੂੰ ਸੂਚੀਬੱਧ ਕਰਦੇ ਹੋਏ ਜੱਜ ਨੇ ਕਿਹਾ, "ਜੇਕਰ ਇਹ (ਚੋਣ ਦਾ ਆਧਾਰ) ਨਿਰਪੱਖ ਅਤੇ ਨਿਆਂਪੂਰਨ ਹੈ, ਤਾਂ ਮਾਮਲਾ ਇਥੇ ਹੀ ਖਤਮ ਹੋ ਜਾਂਦਾ ਹੈ।"
ਇਹ ਵੀ ਪੜ੍ਹੋ: ਲੋਕ ਸਭਾ ਦੇ ਦੋ ਮੌਜੂਦਾ, 11 ਸਾਬਕਾ ਮੈਂਬਰਾਂ ਨੂੰ ਦਿਤੀ ਸ਼ਰਧਾਂਜਲੀ
ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਉਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿਤੀ ਸੀ, ਜਦਕਿ ਹੋਰ ਪਹਿਲਵਾਨਾਂ ਨੇ 22 ਅਤੇ 23 ਜੁਲਾਈ ਨੂੰ ਚੋਣ ਟਰਾਇਲਾਂ ਰਾਹੀਂ ਭਾਰਤੀ ਟੀਮ 'ਚ ਅਪਣੀ ਜਗ੍ਹਾ ਪੱਕੀ ਕਰਨੀ ਪਵੇਗੀ। ਪੰਘਾਲ ਅਤੇ ਕਾਲਕਲ ਨੇ ਛੋਟ ਨੂੰ ਚੁਨੌਤੀ ਦਿਤੀ ਹੈ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਮੰਗ ਕੀਤੀ ਹੈ।