ਪ੍ਰੋ ਕਬੱਡੀ ਲੀਗ: ਯੂ ਮੁੰਬਾ ਨੂੰ ਹਰਾ ਕੇ ਹਰਿਆਣਾ ਨੇ ਦਰਜ ਕੀਤੀ ਸੀਜ਼ਨ ਦੀ 5ਵੀਂ ਜਿੱਤ

ਏਜੰਸੀ | Edited by : ਕਮਲਜੀਤ ਕੌਰ
Published Aug 20, 2019, 9:30 am IST
Updated Aug 20, 2019, 9:30 am IST
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 49ਵਾਂ ਮੁਕਾਬਲਾ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ।
Pro kabaddi League
 Pro kabaddi League

ਚੇਨਈ:  ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 49ਵਾਂ ਮੁਕਾਬਲਾ ਯੂ ਮੁੰਬਾ ਅਤੇ ਹਰਿਆਣਾ ਸਟੀਲਰਜ਼ ਵਿਚਕਾਰ ਖੇਡਿਆ ਗਿਆ। ਚੇਨਈ ਦੇ ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਹਰਿਆਣਾ ਸਟੀਲਰਜ਼ ਦੀ ਟੀਮ ਨੇ ਰੋਮਾਂਚਰ ਮੁਕਾਬਲੇ ਵਿਚ ਯੂ-ਮੁੰਬਾ ਨੂੰ 30-27 ਨਾਲ ਹਰਾ ਦਿੱਤਾ। ਵਿਕਾਸ ਖੰਡੋਲਾ ਨੇ ਇਕ ਵਾਰ ਫਿਰ ਅਪਣੀ ਟੀਮ ਲਈ ਸਭ ਤੋਂ ਜ਼ਿਆਦਾ 9 ਰੇਡ ਪੁਆਇੰਟ ਹਾਸਿਲ ਕੀਤੇ।

Haryana Beat MumbaHaryana Beat Mumba

Advertisement

ਯੂ ਮੁੰਬਾ ਨੇ ਮੈਚ ਦਾ ਆਗਾਜ਼ ਸ਼ਾਨਦਾਰ ਅੰਦਾਜ਼ ਵਿਚ ਕੀਤਾ। ਹਰਿੰਦਰ ਸਿੰਘ ਨੇ ਵਿਕਾਸ ਖੰਡੋਲਾ ਨੂੰ ਬਿਨਾਂ ਕੋਈ ਪੁਆਇੰਟ ਹਾਸਲ ਕੀਤੇ ਬਿਨਾਂ ਹੀ ਆਊਟ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਵਿਕਾਸ ਖੰਡੋਲਾ ਨੇ ਵਾਪਸੀ ਕਰਦੇ ਹੋਏ ਸੁਪਰ ਰੇਡ ਦੇ ਨਾਲ ਅਪਣਾ ਖਾਤਾ ਖੋਲਿਆ। ਹਰਿਆਣਾ ਨੇ ਲਗਾਤਾਰ ਪੁਆਇੰਟਸ ਹਾਸਲ ਕਰਨ ਦਾ ਦੌਰ ਜਾਰੀ ਰੱਖਿਆ।

Haryana Beat MumbaHaryana Beat Mumba

ਹਰਿਆਣਾ ਨੇ ਪਹਿਲੀ ਪਾਰੀ ਤੱਕ ਯੂ ਮੁੰਬਾ ਨਾਲੋਂ 8 ਅੰਕ ਵੱਧ ਬਣਾ ਲਏ ਸੀ। ਅਭਿਸ਼ੇਕ ਸਿੰਘ ਨੇ ਦੂਜੀ ਪਾਰੀ ਵਿਚ ਦੋ ਲਗਾਤਾਰ ਪੁਆਇੰਟ ਹਾਸਲ ਕਰ ਕੇ ਮੁੰਬਾ ਨੂੰ ਵਾਪਸ ਮੈਚ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਅਭਿਸ਼ੇਕ ਸਿੰਘ ਅਤੇ ਫ਼ਜ਼ਲ ਅਤ੍ਰਾਚਲੀ ਨੇ ਹਰਿਆਣਾ  ਨੂੰ ਆਲ-ਆਊਟ ਦੇ ਕਰੀਬ ਪਹੁੰਚਾ ਦਿੱਤਾ ਪਰ ਆਖ਼ਰੀ ਦੇ ਤਿੰਨ ਮਿੰਟਾਂ ਵਿਚ ਇਕ ਵਾਰ ਫਿਰ ਹਰਿਆਣਾ ਨੇ ਮੁੰਬਾ ਨੂੰ ਪਿੱਛੇ ਛੱਡ ਦਿੱਤਾ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Advertisement

 

Advertisement
Advertisement