ਪ੍ਰੋ ਕਬੱਡੀ ਲੀਗ 2019- ਤੇਲਗੂ ਟਾਇਟੰਸ ਨੇ ਹਰਿਆਣਾ ਸਟੀਲਰਜ਼ ਨੂੰ 40-29 ਨਾਲ ਹਰਾਇਆ
Published : Aug 19, 2019, 9:40 am IST
Updated : Aug 19, 2019, 9:40 am IST
SHARE ARTICLE
Telugu Titans beat Haryana Steelers 40-29
Telugu Titans beat Haryana Steelers 40-29

ਮੈਚ ਦੇ ਆਖ਼ਰੀ ਸਮੇਂ ਵਿਚ, ਹਰਿਆਣਾ ਨੇ ਇਸ ਲੀਡ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ40-29 ਨਾਲ ਹਾਰ ਗਿਆ।

ਪ੍ਰੋ ਕਬੱਡੀ ਲੀਗ- ਹਰਿਆਣਾ ਸਟੀਲਰਜ਼ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਆਪਣੇ ਅੱਠਵੇਂ ਮੈਚ ਵਿਚ ਐਤਵਾਰ ਨੂੰ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਤੇਲਗੂ ਟਾਇਟੰਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਸਟੀਲਰਜ਼ ਦੀ ਟੀਮ ਨੂੰ ਤੇਲਗੂ ਟਾਇਟੰਸ ਨੇ 40-29 ਨਾਲ ਹਰਾਇਆ। ਵਿਕਾਸ਼ ਕੰਡੋਲਾ ਨੇ ਆਪਣੀ ਪਹਿਲੀ ਰੇਡ ਸੇ ਵਿਚ ਪੁਆਇੰਟ ਹਾਸਲ ਕੀਤੇ।

Pro Kabaddi LeaguePro Kabaddi League

ਪਹਿਲੇ ਕੁਝ ਮਿੰਟਾਂ ਵਿਚ ਦੋਵਾਂ ਟੀਮਾਂ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸੂਰਜ ਦਿਸਾਈ ਅਤੇ ਸਿਧਾਰਥ ਦੇਸਾਈ, ਦੋਨਾਂ ਭਰਾਵਾਂ ਨੇ ਮਿਲ ਕੇ ਹਰਾਣਾ ਦੇ ਡਿਫੈਂਸ ਵਿਚ ਸੇਧ ਲਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਤੇਲਗੂ ਟਾਇਟੰਸ ਦੀ ਟੀਮ ਠ ਅੰਕਾਂ ਦੀ ਚੜ੍ਹਤ ਦੇ ਨਾਲ 21-13 ਤੋਂ ਪਹਿਲਾਂ ਅੱਧੀ ਪਾਰੀ ਆਪਣੇ ਨਾਮ ਕਰਨ ਵਿਚ ਸਫ਼ਲ ਰਹੀ। ਦੂਜੀ ਪਾਰੀ ਦੀ ਸ਼ੁਰੂਆਤ ਵਿਚ ਵਿਕਾਸ਼ ਮੈਟ ‘ਤੇ ਨਹੀਂ ਸੀ ਕਿਉਂਕਿ ਪਹਿਲੀ ਪਾਰੀ ਦੀ ਆਖ਼ਰੀ ਰੇਡ ਵਿਚ ਆਊਟ ਹੋਣ ਦੇ ਕਾਰਨ ਉਹ ਬਾਹਰ ਸਨ।

 Telugu Titans &Haryana Steelers  Telugu Titans &Haryana Steelers

ਸਟੀਲਰਜ਼ ਦੀ ਟੀਮ ਇਸ ਦੌਰਾਨ ਬੋਨਸ ਪਾਉਣ ਅਤੇ ਚੜ੍ਹਤ ਨੂੰ ਘੱਟ ਕਰਨ ਲਈ ਉਤਸ਼ਾਹਿਤ ਸੀ। ਹਾਲਾਂਕਿ, ਤੇਲਗੂ ਟਾਇਟੰਸ ਦੀ ਟੀਮ ਆਸਾਨੀ ਨਾਲ ਅੰਕ ਬਣਾ ਰਹੀ ਸੀ ਅਤੇ ਮੈਚ ਨੂੰ ਖ਼ਤਮ ਕਰਨ ਵਿਚ ਸਿਰਫ਼ 10 ਮਿੰਟ ਬਾਕੀ ਸਨ, ਜਿਸ ਨਾਲ ਉਹ 16 ਅੰਕ ਨਾਲ ਚੜ੍ਹਤ 'ਤੇ ਪਹੁੰਚ ਗਈ ਸੀ। ਤੇਲਗੂ ਦੀ ਟੀਮ ਨੇ ਰੱਖਿਆਤਮਕ ਖੇਡਦੇ ਹੋਏ ਆਪਣੀ ਚੜ੍ਹਤ ਬਣਾਈ ਰੱਖੀ। ਮੈਚ ਦੇ ਆਖ਼ਰੀ ਸਮੇਂ ਵਿਚ, ਹਰਿਆਣਾ ਨੇ ਇਸ ਲੀਡ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ 40-29 ਨਾਲ ਹਾਰ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement