ਇਸ ਕੰਗਾਰੂ ਦੀ ਪੰਜਾਬੀ ਸੁਣ ਯੁਵਰਾਜ ਹੱਸ ਹੱਸ ਹੋਏ ਦੋਹਰੇ, ਤੁਸੀਂ ਵੀ ਦੇਖੋ ਵੀਡੀਉ  
Published : Nov 20, 2019, 5:36 pm IST
Updated : Nov 20, 2019, 5:36 pm IST
SHARE ARTICLE
Yuvraj singh laughs out loud after west indies player speaks in punjabi
Yuvraj singh laughs out loud after west indies player speaks in punjabi

ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿਚ ਆਪਣੀ ਟੀਮ...

ਚੰਡੀਗੜ੍ਹ: ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿੱਚ ਆਪਣੀ ਟੀਮ ਮਰਾਠਾ ਅਰੇਬੀਅਨਜ਼ ਲਈ ਖੇਡਣ ਲਈ, ਬਲਕਿ ਆਪਣੇ ਸਾਥੀ ਖਿਜਾਰੀਆਂ ਨੂੰ ਪੰਜਾਬੀ ਬੋਲਣੀ ਸਿਖਾਉਣ ਲਈ ਵੀ ਦੁਨੀਆ ਭਰ ਵਿੱਚ ਘੁੰਮ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਆਪਣੀ ਇੱਕ ਪੋਸਟ 'ਚ ਯੁਵਰਾਜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਟੀਮ ਦੇ ਸਾਥੀ ਚੈਡਵਿਕ ਵਾਲਟਨ ਉਨ੍ਹਾਂ ਨਾਲ ਪੰਜਾਬੀ ਜ਼ੁਬਾਨ ਵਿਚ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।

Yuvraj Singh Yuvraj Singhਵਾਲਟਨ ਦੀ ਪੰਜਾਬੀ ਸੁਣਨ ਤੋਂ ਬਾਅਦ ਯੁਵਰਾਜ ਆਪਣੇ-ਆਪ ਨੂੰ ਠਹਾਕੇ ਮਾਰ ਕੇ ਹੱਸਣੋਂ ਰੋਕ ਨਹੀਂ ਪਾਏ। ਇੱਥੋਂ ਤਕ ਕਿ ਯੁਵਰਾਜ ਨੇ ਵਾਲਟਨ ਦੇ ਐਕਸੈਂਟ, ਯਾਨੀ ਉਸੇ ਦੇ ਅੰਦਾਜ਼ ਵਿੱਚ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕੀਤੀ। 13 ਸੈਕਿੰਡ ਦੀ ਵੀਡੀਓ ਸ਼ੇਅਰ ਕਰਕੇ ਆਪਣੀ ਪੋਸਟ ਵਿੱਚ ਯੁਵਰਾਜ ਨੇ ਲਿਖਿਆ, 'ਨਾਈਸ ਪੰਜਾਬੀ ਬਰੋ #ChadwickWalton ਉਹ ਚੱਲ ਯਾਰ ਚੱਲੀਏ।

' ਦਸ ਦਈਏ ਕਿ ਕ੍ਰਿਕਟਰ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਮੁੰਬਈ ਵਿਚ ਪ੍ਰੈੱਸ ਕਾਨਫਰੰਸ ਜ਼ਰੀਏ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਯੁਵਰਾਜ ਨੇ 40 ਟੈਸਟ ਮੈਚ ਅਤੇ 304 ਵਨ ਡੇਅ ਮੈਚ ਖੇਡੇ ਸਨ। ਯੁਵਰਾਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟ ਤੋਂ ਸਭ ਕੁਝ ਮਿਲਿਆ ਹੈ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਕ੍ਰਿਕਟ ਨੇ ਮੈਨੂੰ ਕਈ ਦੋਸਤ ਤੇ ਸੀਨੀਅਰ ਦਿੱਤੇ।

"ਮੈਨੂੰ ਸਚਿਨ ਤੇਂਦੁਲਕਰ ਨਾਲ ਖੇਡਣ ਦਾ ਮੌਕਾ ਮਿਲਿਆ। ਯੁਵਰਾਜ ਸਿੰਘ ਦੀ ਕ੍ਰਿਕਟ ਪ੍ਰਤਿਭਾ ਪਰਖ਼ਣ ਦੇ ਮੰਤਵ ਨਾਲ ਉਨ੍ਹਾਂ ਦੇ ਪਿਤਾ ਯੋਗਰਾਜ ਸਿੰਘ ਉਨ੍ਹਾਂ ਨੂੰ ਪਟਿਆਲਾ ਲੈ ਗਏ, ਜਿੱਥੇ ਯੁਵਰਾਜ ਸਿੰਘ ਨੇ ਨਵਜੋਤ ਸਿੰਘ ਨੂੰ ਖੇਡ ਕੇ ਦਿਖਾਉਣਾ ਸੀ। ਯੁਵਰਾਜ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ, "ਜਦੋਂ ਮਹਾਰਾਣੀ ਕਲੱਬ ਵਿਚ ਸਿੱਧੂ ਮੇਰਾ ਮੁਲਾਂਕਣ ਕਰ ਰਹੇ ਸਨ ਤਾਂ ਮੈਂ ਪੂਰੀ ਤਰ੍ਹਾਂ ਸਹਿਜ ਨਹੀਂ ਸੀ। ਮੈਂ ਜਿਸ ਕਿਸਮ ਦਾ ਬੱਚਾ ਸੀ, ਆਪਣੇ ਹਿਸਾਬ ਨਾਲ ਸ਼ਾਟ ਖੇਡਦਾ ਸੀ, ਲੇਕਿਨ ਮੈਨੂੰ ਇਹ ਸਮਝ ਨਹੀਂ ਸੀ ਕਿ ਮੇਰਾ ਲਾਂਗ ਸਟੰਪ ਕਿੱਥੇ ਹੈ।”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement