
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਦੇ ਬਾਅਦ ਯੁਵਰਾਜ ਸਿੰਘ...
ਨਵੀਂ ਦਿੱਲੀ : ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਦੇ ਬਾਅਦ ਯੁਵਰਾਜ ਸਿੰਘ ਵਿਦੇਸ਼ੀ ਲੀਗ 'ਚ ਹਿੱਸਾ ਲੈ ਰਹੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਤੋਂ ਆਗਿਆ ਲੈਣ ਤੋਂ ਬਾਅਦ ਉਹ ਵਿਦੇਸ਼ੀ ਲੀਗ 'ਚ ਖੇਡ ਰਹੇ ਹਨ। ਇਸ ਦੇ ਚਲਦੇ ਹੀ ਟੀ10 ਲੀਗ 'ਚ ਵੀ ਚੌਕੇ-ਛੱਕਿਆਂ ਦੀ ਬਰਸਾਤ ਕਰਦੇ ਹੋਏ ਨਜ਼ਰ ਆਉਣਗੇ।
Yuvraj Singh
ਅਜੇ ਤਕ ਟੈਸਟ, ਵਨ ਡੇ ਤੇ ਟੀ20 ਕ੍ਰਿਕਟ 'ਚ ਹਿੱਸਾ ਲੈਣ ਵਾਲੇ ਯੁਵਰਾਜ ਸਿੰਘ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੇਟ 'ਚ ਖੇਡਦੇ ਦਿਖਾਈ ਦੇਣਗੇ। ਦੁਬਈ 'ਚ ਹੋਣ ਵਾਲੀ ਇਸ ਟੀ10 ਲੀਗ 2019 ਲਈ ਯੁਵਰਾਜ ਸਿੰਘ ਨੂੰ ਮਰਾਠਾ ਅਰੇਬੀਅਨਸ ਟੀਮ ਨੇ ਖਰੀਦਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੁਵਰਾਜ ਸਿੰਘ ਟਰਾਂਟੋ ਨੈਸ਼ਨਲ ਲਈ ਗਲੋਬਲ ਟੀ20 ਕੈਨੇਡਾ ਲੀਗ ਖੇਡ ਚੁਕੇ ਹਨ।
Yuvraj Singh
ਯੁਵੀ ਤੋਂ ਪਹਿਲਾਂ ਕਈ ਹੋਰ ਭਾਰਤੀ ਖੇਡ ਚੁਕੇ ਹਨ ਟੂਰਨਾਮੈਂਟ
ਅਜਿਹਾ ਵੀ ਨਹੀਂ ਕਿ ਯੁਵਰਾਜ ਸਿੰਘ ਇਸ ਲੀਗ 'ਚ ਉਤਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਯੁਵੀ ਤੋਂ ਪਹਿਲਾਂ ਵਰਿੰਦਰ ਸਹਿਵਾਗ, ਮੁਨਫ ਪਟੇਲ, ਆਰਪੀ ਸਿੰਘ ਤੇ ਜ਼ਹੀਰ ਖਾਨ ਦੇ ਇਲਾਵਾ ਕਈ ਅਜਿਹੇ ਖਿਡਾਰੀ ਹਨ, ਜੋ ਇਸ ਟੂਰਨਾਮੈਂਟ ਦੇ ਪਹਿਲੇ ਸੀਜ਼ਨ 'ਚ ਖੇਡ ਚੁਕੇ ਹਨ। ਯੁਵਰਾਜ ਸਿੰਘ ਨੂੰ ਜਿਸ ਟੀਮ ਨੇ ਆਪਣੇ ਨਾਲ ਜੋੜਿਆ ਹੈ। ਉਸ ਟੀਮ ਦੇ ਹੈੱਡ ਕੋਚ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਐਂਡੀ ਫਲੋਵਰ ਹੈ। ਯੁਵੀ ਦੇ ਟੀਮ 'ਚ ਆਉਣ ਨਾਲ ਮਰਾਠਾ ਅਰੇਬੀਅਨਸ ਨੂੰ ਮਜ਼ਬੂਤੀ ਮਿਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।