
ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ
National Sports Awards 2023: ਭਾਰਤ ਦੇ ਸਟਾਰ ਬੈਡਮਿੰਟਨ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਤੀਰਅੰਦਾਜ਼ ਓਜਸ ਪ੍ਰਵੀਨ ਦੇਵਤਾਲੇ ਅਤੇ ਅਦਿਤੀ ਗੋਪੀਚੰਦ ਸਵਾਮੀ, ਪਹਿਲਵਾਨ ਅੰਤਿਮ ਪੰਘਾਲ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ ਸਿਤਾਰਿਆਂ ਵਿਚ ਸ਼ਾਮਲ ਹਨ। ਖੇਲ ਰਤਨ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਹੈ ਜੋ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਹਰ ਸਾਲ ਦਿਤਾ ਜਾਂਦਾ ਹੈ। ਨਾਮਜ਼ਦ ਸਿਤਾਰਿਆਂ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪੁਰਸਕਾਰ ਮਿਲਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹੁਣ ਤਕ ਪੰਜ ਬੈਡਮਿੰਟਨ ਖਿਡਾਰੀਆਂ ਪੁਲੇਲਾ ਗੋਪੀਚੰਦ (2001), ਸਾਇਨਾ ਨੇਹਵਾਲ (2010), ਪੀ.ਵੀ. ਸਿੰਧੂ (2016), ਪ੍ਰਮੋਦ ਭਗਤ (2021) ਅਤੇ ਕ੍ਰਿਸ਼ਨਾ ਨਗਰ (2021) ਨੂੰ ਖੇਡ ਰਤਨ ਪੁਰਸਕਾਰ ਦਿਤਾ ਜਾ ਚੁਕਾ ਹੈ। ਸਾਤਵਿਕਸਾਈਰਾਜ ਅਤੇ ਚਿਰਾਗ ਨੇ ਇਸ ਸਾਲ ਤਿੰਨ ਬੈਡਮਿੰਟਨ ਵਰਲਡ ਫੈਡਰੇਸ਼ਨ (ਬੀ.ਡਬਲਯੂ.ਐਫ.) ਖਿਤਾਬ ਜਿੱਤੇ ਹਨ, ਸਵਿਸ ਓਪਨ, ਇੰਡੋਨੇਸ਼ੀਆ ਓਪਨ ਅਤੇ ਕੋਰੀਆ ਓਪਨ।
ਉਨ੍ਹਾਂ ਨੇ ਹਾਂਗਝੂ ’ਚ ਏਸ਼ੀਅਨ ਖੇਡਾਂ ’ਚ ਭਾਰਤ ਲਈ ਇਤਿਹਾਸਕ ਪਹਿਲਾ ਬੈਡਮਿੰਟਨ ਸੋਨ ਤਮਗਾ ਅਤੇ ਅਪ੍ਰੈਲ ’ਚ ਏਸ਼ੀਅਨ ਚੈਂਪੀਅਨਸ਼ਿਪ ’ਚ ਸੋਨ ਤਮਗਾ ਵੀ ਜਿੱਤਿਆ। ਅਕਤੂਬਰ ’ਚ ਇਹ ਜੋੜੀ ਭਾਰਤੀ ਬੈਡਮਿੰਟਨ ਇਤਿਹਾਸ ’ਚ ਪਹਿਲੀ ਡਬਲਜ਼ ਜੋੜੀ ਬਣ ਗਈ ਸੀ ਜਿਸ ਨੂੰ ਬੀ.ਡਬਲਯੂ.ਐਫ. ਰੈਂਕਿੰਗ ’ਚ ਵਿਸ਼ਵ ਨੰਬਰ ਇਕ ਸਥਾਨ ਦਿਤਾ ਗਿਆ ਸੀ।
ਅਰਜੁਨ ਪੁਰਸਕਾਰ ਲਈ 17 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਸ਼ਮੀ ਵੀ ਸ਼ਾਮਲ ਸੀ, ਜੋ ਹਾਲ ਹੀ ਵਿਚ ਭਾਰਤ ਵਿਚ ਸਮਾਪਤ ਹੋਏ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਵਿਚ 24 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਅਤੇ ਕਈ ਰੀਕਾਰਡ ਤੋੜ ਦਿਤੇ। ਅਦਿਤੀ ਸਵਾਮੀ, ਸਟੀਪਲਚੇਜ਼ਰ ਪਾਰੁਲ ਚੌਧਰੀ, ਨਿਸ਼ਾਨੇਬਾਜ਼ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਅਤੇ ਅੰਡਰ-20 ਵਿਸ਼ਵ ਚੈਂਪੀਅਨ ਪਹਿਲਵਾਨ ਅੰਤਿਮ ਪੰਘਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਭਾਰਤ ਦੇ ਨੌਜਵਾਨ ਸ਼ਤਰੰਜ ਖਿਡਾਰੀ ਆਰ ਪ੍ਰਗਨਾਨੰਦ ਦੇ ਕੋਚ ਆਰਬੀ ਰਮੇਸ਼ ਨੂੰ ਦ੍ਰੋਣਾਚਾਰੀਆ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਰਾਸ਼ਟਰੀ ਖੇਡ ਪੁਰਸਕਾਰ 2023: ਖਿਡਾਰੀ ਨਾਮਜ਼ਦ
ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ: ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ (ਬੈਡਮਿੰਟਨ)
ਅਰਜੁਨ ਪੁਰਸਕਾਰ: ਮੁਹੰਮਦ ਸ਼ਮੀ (ਕ੍ਰਿਕਟ), ਅਜੇ ਰੈੱਡੀ (ਨੇਤਰਹੀਣ ਕ੍ਰਿਕਟ), ਓਜਸ ਪ੍ਰਵੀਨ ਦੇਵਤਾਲੇ (ਤੀਰਅੰਦਾਜ਼ੀ), ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਸ਼ੀਤਲ ਦੇਵੀ (ਪੈਰਾ ਤੀਰਅੰਦਾਜ਼ੀ), ਪਾਰੁਲ ਚੌਧਰੀ ਅਤੇ ਮੁਰਲੀ ਸ਼੍ਰੀਸ਼ੰਕਰ (ਅਥਲੈਟਿਕਸ), ਮੁਹੰਮਦ ਹੁਸਾਮੁਦੀਨ (ਮੁੱਕੇਬਾਜ਼ੀ), ਆਰ ਵੈਸ਼ਾਲੀ (ਸ਼ਤਰੰਜ), ਦਿਵਿਆਕ੍ਰਿਤੀ ਸਿੰਘ ਅਤੇ ਅਨੁਸ਼।
ਅਗਰਵਾਲ (ਘੋੜਸਵਾਰੀ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਿੰਕੀ (ਲਾਨ ਬਾਲ), ਐਸ਼ਵਰੀ ਪ੍ਰਤਾਪ ਸਿੰਘ ਤੋਮਰ (ਨਿਸ਼ਾਨੇਬਾਜ਼ੀ), ਅੰਤਿਮ ਪੰਘਾਲ (ਕੁਸ਼ਤੀ), ਆਹਿਕਾ ਮੁਖਰਜੀ (ਟੇਬਲ ਟੈਨਿਸ)
ਦ੍ਰੋਣਾਚਾਰੀਆ ਪੁਰਸਕਾਰ: ਗਣੇਸ਼ ਪ੍ਰਭਾਕਰਨ (ਮਲਖੰਬ), ਮਹਾਵੀਰ ਸੈਣੀ (ਪੈਰਾ ਅਥਲੈਟਿਕਸ), ਲਲਿਤ ਕੁਮਾਰ (ਕੁਸ਼ਤੀ), ਆਰਬੀ ਰਮੇਸ਼ (ਸ਼ਤਰੰਜ), ਸ਼ਿਵੇਂਦਰ ਸਿੰਘ (ਹਾਕੀ), ਧਿਆਨ ਚੰਦ ਲਾਈਫਟਾਈਮ ਅਵਾਰਡ: ਕਵਿਤਾ (ਕਬੱਡੀ), ਮੰਜੂਸ਼ਾ ਕੰਵਰ (ਬੈਡਮਿੰਟਨ), ਵਿਨੀਤ ਕੁਮਾਰ ਸ਼ਰਮਾ (ਹਾਕੀ)।
(For more news apart from Badminton stars Satwik-Chirag to receive Khel Ratna Award, stay tuned to Rozana Spokesman)